ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਬੁਰਜ ਪਵਾਤ ਦੀ ਕਾਂਗਰਸ ਪਾਰਟੀ ਨਾਲ ਸਬੰਧਿਤ ਸਰਪੰਚਣੀ ਜਸਵੀਰ ਕੌਰ ਦਾ ਪਤੀ ਜੋਗਾ ਸਿੰਘ ਜਿਊਂਦਾ ਮਿਲ ਗਿਆ ਹੈ। ਜੋਗਾ ਸਿੰਘ ਨੇ ਬੀਤੀ 24 ਜੁਲਾਈ ਨੂੰ ਸਰਹਿੰਦ ਨਹਿਰ ਕਿਨਾਰੇ ਖੜ੍ਹ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕੀਤੀ ਸੀ ਕਿ ਉਹ 2 ਵਿਅਕਤੀਆਂ ਤੋਂ ਪਰੇਸ਼ਾਨ ਹੋ ਕੇ ਨਹਿਰ ਵਿਚ ਛਾਲ ਮਾਰ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਦਰਦਨਾਕ ਹਾਦਸਾ, ਬੇਕਾਬੂ ਕਾਰ ਨਹਿਰ 'ਚ ਡਿਗਣ ਕਾਰਨ 3 ਲੋਕਾਂ ਦੀ ਮੌਤ (ਤਸਵੀਰਾਂ)
ਸਰਪੰਚਣੀ ਜਸਵੀਰ ਕੌਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਨਹਿਰ ਕਿਨਾਰੇ ਪਤੀ ਜੋਗਾ ਸਿੰਘ ਦੀ ਤਲਾਸ਼ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਗੜ੍ਹੀ ਪੁਲ ਤੋਂ ਕੁੱਝ ਹੀ ਦੂਰੀ ’ਤੇ ਇੱਕ ਦਰੱਖਤ ਹੇਠ ਫਸਿਆ ਹੋਏ ਬੇਸੁੱਧ ਹਾਲਤ ਵਿਚ ਉਸਦਾ ਪਤੀ ਮਿਲਿਆ। ਪਰਿਵਾਰ ਵੱਲੋਂ ਜੋਗਾ ਸਿੰਘ ਨੂੰ ਸਿਵਲ ਹਸਪਤਾਲ ਸਮਰਾਲਾ ਦਾਖ਼ਲ ਕਰਵਾਇਆ ਗਿਆ, ਜਿੱਥੇ ਕਿ ਉਸਦਾ ਇਲਾਜ ਚੱਲ ਰਿਹਾ ਹੈ। ਸਰਪੰਚਣੀ ਜਸਵੀਰ ਕੌਰ ਨੇ ਦੱਸਿਆ ਕਿ ਉਸਦਾ ਪਤੀ ਅਜੇ ਬੇਸੁੱਧ ਹਾਲਤ ਵਿਚ ਹੈ, ਜੋ ਕੁਝ ਵੀ ਦੱਸਣ ਦੇ ਯੋਗ ਨਹੀਂ ਹੈ ਕਿ ਉਸਨੇ ਨਹਿਰ ਵਿਚ ਛਾਲ ਕਿਉਂ ਮਾਰੀ ਅਤੇ ਕਿਸ ਤਰ੍ਹਾਂ ਬਚਾਅ ਹੋ ਗਿਆ।
ਇਹ ਵੀ ਪੜ੍ਹੋ : ਅਬੋਹਰ 'ਚ ਦਾਦੇ ਨੇ ਪੋਤੇ ਨਾਲ ਜੋ ਕਾਰਾ ਕੀਤਾ, ਦੇਖ ਕੇ ਹਰ ਕੋਈ ਰਹਿ ਗਿਆ ਹੈਰਾਨ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੁਲਾਈ, 2020 ’ਚ ਵੀ ਸਰਪੰਚਣੀ ਦਾ ਪਤੀ ਜੋਗਾ ਸਿੰਘ ਲਾਪਤਾ ਹੋ ਗਿਆ ਸੀ, ਜਿਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਮਾਛੀਵਾੜਾ ਪੁਲਸ ਥਾਣੇ ’ਚ ਰਿਪੋਰਟ ਵੀ ਦਰਜ ਕਰਵਾਈ ਸੀ ਅਤੇ ਉਸ ਵੇਲੇ ਵੀ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਸੀ ਕਿ ਉਸ ਨੇ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਨਾ ਕਰ ਲਈ ਹੋਵੇ ਪਰ ਉਹ ਜਿਊਂਦਾ ਮਿਲ ਗਿਆ ਸੀ। ਇਸੇ ਤਰ੍ਹਾਂ ਹੁਣ ਫਿਰ ਜੋਗਾ ਸਿੰਘ ਦੂਜੀ ਵਾਰ ਜਿਊਂਦਾ ਮਿਲ ਗਿਆ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਚੰਡੀਗੜ੍ਹ ਹਵਾਈ ਅੱਡੇ ਤੋਂ ਇਸ ਤਾਰੀਖ਼ ਤੋਂ ਸ਼ੁਰੂ ਹੋਵੇਗੀ ਪਟਨਾ ਦੀ ਫਲਾਈਟ, ਆਨਲਾਈਨ ਬੁਕਿੰਗ ਸ਼ੁਰੂ
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਹਸਪਤਾਲ ’ਚ ਇਲਾਜ ਅਧੀਨ ਜੋਗਾ ਸਿੰਘ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਗੁਰਦਾਸਪੁਰ ਦੇ 6 ਹਲਕਿਆਂ ਅੰਦਰ ਧੜ੍ਹੇਬੰਦੀ ’ਚ ਘਿਰਿਆ ਅਕਾਲੀ ਦਲ, ਟਿਕਟਾਂ ਦੀ ਦੌੜ ਨੇ ਪੈਦਾ ਕੀਤੀ ਖਿੱਚੋਤਾਣ
NEXT STORY