ਚੰਡੀਗੜ੍ਹ : ਸੂਬਾ ਕਾਂਗਰਸ ਦਾ ਪ੍ਰਧਾਨ ਬਨਣ ਤੋਂ 21 ਮਹੀਨੇ ਬਾਅਦ ਸੁਨੀਲ ਜਾਖੜ ਵਲੋਂ ਜ਼ਿਲਾ ਪੱਧਰ 'ਤੇ ਆਪਣੀ ਟੀਮ ਦਾ ਗਠਨ ਕੀਤਾ ਗਿਆ ਹੈ। ਕਈ ਮਹੀਨਿਆਂ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਦਫਤਰ 'ਚ ਅਟਕੀ ਪਈ ਜ਼ਿਲਾ ਪ੍ਰਧਾਨਾਂ ਦੀ ਸੂਚੀ ਨੂੰ ਮਨਜ਼ੂਰੀ ਮਿਲ ਗਈ ਹੈ। ਪਾਰਟੀ ਨੇ 28 'ਚੋਂ 26 ਜ਼ਿਲਾ ਪ੍ਰਧਾਨਾਂ ਨੂੰ ਬਦਲ ਦਿੱਤਾ ਹੈ। ਨਵੇਂ ਜ਼ਿਲਾ ਪ੍ਰਧਾਨਾਂ 'ਚ ਲੀਡਰਾਂ ਦੀ ਪਤਨੀ, ਬੇਟੇ, ਭਰਾ ਤੇ ਮਾਮੇ ਵੀ ਸ਼ਾਮਲ ਹਨ। ਇਸ ਵਾਰ ਸਿਰਫ ਚਾਰ ਔਰਤਾਂ ਨੂੰ ਪ੍ਰਧਾਨਗੀ ਮਿਲੀ ਹੈ। ਪੰਜ ਅਨੁਸੂਚਿਤ ਜਾਤੀ 'ਚੋਂ ਹਨ।
ਵਿਧਾਨ ਸਭਾ ਚੋਣਾਂ 'ਚ ਹਾਰੇ ਚਾਰ ਉਮੀਦਵਾਰਾਂ ਨੂੰ ਵੀ ਜ਼ਿਲਾ ਪ੍ਰਧਾਨ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ। ਜ਼ਿਲਾ ਪ੍ਰਧਾਨਾਂ ਦੀ ਚੋਣ 'ਚ ਕਾਂਗਰਸ ਨੇ ਕਾਫੀ ਸਤਰਕਤਾ ਵਰਤੀ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਦੇ ਕਈ ਕਰੀਬੀ ਆਗੂ ਜ਼ਿਲਾ ਪ੍ਰਧਾਨ ਬਣੇ ਹਨ।
ਜ਼ਿਲਾ ਪ੍ਰੀਸ਼ਦ, ਪੰਚਾਇਤ ਸੰਮਤੀ ਤੇ ਪੰਚਾਇਤ ਚੋਣਾਂ ਵਿਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਦੇਣ ਵਲੀ ਕਾਂਗਰਸ ਨੇ ਆਪਣੀ ਪਾਰਟੀ ਦੇ ਗਠਨ ਵਿਚ ਸਿਰਫ 4 ਔਰਤਾਂ ਨੂੰ ਪ੍ਰਧਾਨਗੀ ਦਿੱਤੀ ਹੈ। ਇਨ੍ਹਾਂ ਵਿਚ ਜਤਿੰਦਰ ਕੌਰ ਸੋਨੀਆ, ਬਲਬੀਰ ਰਾਣੀ ਸੋਢੀ, ਰੂਪੀ ਕੌਰ ਤੇ ਡਾ. ਮਨੋਜ ਮੰਜੂ ਬਾਬਾ ਬਾਂਸਲ ਸ਼ਾਮਲ ਹਨ। ਜ਼ਿਲਾ ਪ੍ਰਧਾਨਾਂ ਦੀ ਨਿਯੁਕਤੀ 'ਚ ਰਿਸ਼ਤੇਦਾਰੀ ਦਾ ਵੀ ਖਿਆਲ ਰੱਖਿਆ ਗਿਆ ਹੈ। ਪੁਰਾਣੇ ਚਿਹਰਿਆਂ 'ਚ ਅੰਮ੍ਰਿਤਸਰ ਦਿਹਾਤੀ ਦੇ ਭਗਵੰਤ ਪਾਲ ਸਿੰਘ ਸੱਚਰ ਅਤੇ ਸੰਗਰੂਰ ਦੇ ਰਾਜਿੰਦਰ ਸਿੰਘ ਰਾਜਾ ਹੀ ਮੁੜ ਜ਼ਿਲਾ ਪ੍ਰਧਾਨ ਬਣਾਏ ਗਏ ਹਨ।
ਰਿਸ਼ਤੇਦਾਰਾਂ 'ਚ ਇਹ ਹਨ ਸ਼ਾਮਲ
ਕਪੂਰਥਲਾ ਦੀ ਜ਼ਿਲਾ ਪ੍ਰਧਾਨ ਬਣੀ ਬਲਬੀਰ ਰਾਣੀ ਸੋਢੀ ਫਗਵਾੜਾ ਤੋਂ ਚੋਣ ਲੜ ਚੁੱਕੇ ਬਲਬੀਰ ਰਾਜਾ ਸੋਢੀ ਦੀ ਪਤਨੀ ਹੈ।
ਡਾ. ਮਨੋਜ ਮੰਜੂ ਮਾਨਸਾ ਦੇ ਵਿਧਾਇਕ ਰਹੇ ਮੰਗਤ ਰਾਏ ਬਾਂਸਲ ਦੀ ਪਤਨੀ ਹੈ।
ਜਲੰਧਰ ਦਿਹਾਤੀ ਦੇ ਪ੍ਰਧਾਨ ਬਣੇ ਸੁਖਵਿੰਦਰ ਸਿੰਘ ਲਾਲੀ ਆਦਮਪੁਰ ਤੋਂ ਚੋਣਾਂ ਲੜ ਚੁੱਕੇ ਕੰਵਲਜੀਤ ਸਿੰਘ ਲਾਲੀ ਦੇ ਭਰਾ ਹਨ।
ਲੁਧਿਆਣਾ ਦਿਹਾਤੀ ਦੇ ਪ੍ਰਧਾਨ ਬਣੇ ਕਰਨਜੀਤ ਸਿੰਘ ਗਾਲਿਬ ਸਾਬਕਾ ਸਾਂਸਦ ਗੁਰਚਰਨ ਸਿੰਘ ਗਾਲਿਬ ਦੇ ਬੇਟੇ ਹਨ।
ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਬਣੇ ਹਰਚਰਨ ਸਿੰਘ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਮਾਮਾ ਹਨ।
ਇਨ੍ਹਾਂ ਨੂੰ ਮਿਲੀ ਪ੍ਰਧਾਨਗੀ
ਅੰਮ੍ਰਿਤਸਰ ਦਿਹਾਤੀ : ਭਗਵੰਤ ਪਾਲ ਸਿੰਘ ਸੱਚਰ
ਅੰਮ੍ਰਿਤਸਰ ਸ਼ਹਿਰੀ : ਜਤਿੰਦਰ ਕੌਰ ਸੋਨੀਆ
ਗੁਰਦਾਸਪੁਰ : ਗੁਲਜ਼ਾਰ ਮਸੀਹ
ਪਠਾਨਕੋਟ : ਸੰਜੀਵ ਬੈਂਸ
ਹੁਸ਼ਿਆਰਪੁਰ : ਕੁਲਦੀਪ ਕੁਮਾਰ ਨੰਦਾ
ਨਵਾਂਸ਼ਹਿਰ : ਪ੍ਰੇਮ ਚੰਦ ਭੀਮਾ
ਪਟਿਆਲਾ ਸ਼ਹਿਰੀ : ਕੇ. ਕੇ. ਮਲਹੋਤਰਾ
ਪਟਿਆਲਾ ਦਿਹਾਤੀ : ਗੁਰਦੀਪ ਸਿੰਘ ਅਟਸਰ
ਕਪੂਰਥਲਾ : ਬਲਬੀਰ ਰਾਣੀ ਸੋਢੀ
ਲੁਧਿਆਣਾ ਦਿਹਾਤੀ : ਕਰਨਜੀਤ ਸਿੰਘ ਗਾਲਿਬ
ਮੋਹਾਲੀ : ਦਿਪੇਂਦਰ ਸਿੰਘ ਢਿੱਲੋਂ
ਖੰਨਾ : ਸੁਖਦੀਪ ਸਿੰਘ
ਬਰਨਾਲਾ : ਰੂਪੀ ਕੌਰ
ਸੰਗਰੂਰ : ਰਾਜਿੰਦਰ ਸਿੰਘ ਰਾਜਾ
ਮਾਨਸਾ : ਡਾ. ਮਨੋਜ ਮੰਜੂ ਬਾਲਾ
ਬਠਿੰਡਾ ਸ਼ਹਿਰੀ : ਅਰੁਣ ਵਧਾਵਨ
ਬਠਿੰਡਾ ਦਿਹਾਤੀ : ਖੁਸ਼ਬਾਜ ਸਿੰਘ ਜਟਾਨਾ
ਫਰੀਦਕੋਟ : ਅਜੈਪਾਲ ਸਿੰਘ ਸੰਧੂ
ਤਰਨਤਾਰਨ : ਮਨਜੀਤ ਸਿੰਘ ਘਸੀਟਪੁਰਾ
ਸ੍ਰੀ ਮੁਕਤਸਰ ਸਾਹਿਬ : ਹਰਚਰਨ ਸਿੰਘ ਬਰਾੜ
ਮੋਗਾ : ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ
ਫਾਜ਼ਿਲਕਾ : ਰੰਜਮ ਕੁਮਾਰ ਕਾਮਰਾ
ਰੋਪੜ : ਬਰਿੰਦਰ ਸਿੰਘ ਢਿੱਲੋਂ
ਫਿਰੋਜ਼ਪੁਰ : ਗੁਰਚਰਨ ਸਿੰਘ ਨਾਹਰ
ਜਲੰਧਰ ਸ਼ਹਿਰੀ : ਬਲਦੇਵ ਸਿੰਘ ਦੇਵ
ਜਲੰਧਰ ਦਿਹਾਤੀ : ਸੁਖਵਿੰਦਰ ਸਿੰਘ ਲਾਲੀ
ਫਤਿਹਗੜ੍ਹ ਸਾਹਿਬ : ਸੁਭਾਸ਼ ਸੂਦ
ਚਾਚੇ ਨੇ ਹੀ ਕੀਤਾ 15 ਸਾਲਾ ਭਤੀਜੀ ਨਾਲ ਬਲਾਤਕਾਰ, ਗ੍ਰਿਫਤਾਰ
NEXT STORY