ਬਠਿੰਡਾ (ਵਿਜੇ) ਨਿਗਮ ਦੀ ਆਮਦਨੀ ਤੇ ਹੋਰ ਮੁੱਦਿਆਂ ਨੂੰ ਲੈ ਕੇ ਮੇਅਰ ਬਲਵੰਤ ਰਾਏ ਨਾਥ ਦੀ ਅਗਵਾਈ ’ਚ 9 ਕਮੇਟੀਆਂ ਦਾ ਗਠਨ ਕੀਤਾ ਗਿਆ ਪਰ ਇਨ੍ਹਾਂ ਕਮੇਟੀਆਂ ’ਚ ਕਾਂਗਰਸ ਦੇ 10 ਕਾੳੂਂਸਲਰਾਂ ’ਚੋਂ ਕਿਸੇ ਨੂੰ ਵੀ ਕੋਈ ਜਗ੍ਹਾ ਨਹੀਂ ਦਿੱਤੀ ਗਈ। ਕਮੇਟੀਆਂ ’ਤੇ ਵਿਅੰਗ ਕਰਦੇ ਹੋਏ ਵਿਰੋਧੀ ਧਿਰ ਨੇ ਆਗੂ ਕਾੳੂਂਸਲਰ ਜਗਰੂਪ ਸਿੰਘ ਗਿੱਲ ਨੇ ਇਨ੍ਹਾਂ ਕਮੇਟੀਆਂ ਨੂੰ ਸਿਰਫ ਖਾਨਾਪੂਰਤੀ ਹੀ ਦੱਸਿਆ ਤੇ ਕਿਹਾ ਕਿ 3 ਮਹੀਨੇ ਲਈ ਵਿਦੇਸ਼ ਗਈ ਡਿਪਟੀ ਮੇਅਰ ਨੂੰ ਵੀ ਇਸ ਕਮੇਟੀ ’ਚ ਜਗ੍ਹਾ ਦਿੱਤੀ ਗਈ, ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮੇਅਰ ਬਲਵੰਤ ਰਾਇ ਨਾਥ ਕਹਿੰਦੇ ਹਨ ਕਿ ਕਾਂਗਰਸ ਕਾੳੂਂਸਲਰਾਂ ਨੂੰ ਦੂਜੀਆਂ ਹੋਰ ਕਮੇਟੀਆਂ ’ਚ ਸ਼ਾਮਲ ਕੀਤਾ ਜਾ ਰਿਹਾ ਹੈ। ਕਮਿਸ਼ਨਰ ਵਲੋਂ ਸਬ-ਕਮੇਟੀਆਂ ’ਚ ਅਧਿਕਾਰੀਆਂ ਦੇ ਨਾਵਾਂ ਦੀ ਲਿਸਟ ਜਾਰੀ ਕਰਨ ਤੋਂ ਬਾਅਦ ਇਨ੍ਹਾਂ ਨੂੰ ਫਾਈਨਲ ਸਮਝਿਆ ਜਾਵੇਗਾ।
ਕਾਂਗਰਸ ਦਾ ਕਹਿਣਾ ਹੈ ਕਿ ਕੂੜਾਦਾਨ, ਛੱਪੜਾਂ ਤੇ ਕਬਜ਼ੇ, ਟ੍ਰੀ-ਗਾਰਡ ਸਰੀਖੇ ਸੰਵੇਦਨਸ਼ੀਲ ਮਾਮਲਿਆਂ ’ਚ ਐਗਜ਼ੀਕਿੳੂਟਿਵ ਜਾਂਚ ਹੋਣੀ ਚਾਹੀਦੀ ਸੀ। ਇਨ੍ਹਾਂ ਕਮੇਟੀਆਂ ਦੇ ਨਾਵਾਂ ’ਤੇ ਨਜ਼ਰ ਟ੍ਰੀ-ਗਾਰਡ ਦੇ ਭਾਰ ਤੋਂ ਲੈ ਕੇ ਉਨ੍ਹਾਂ ਦੀ ਇੰਸਟਾਲੇਸ਼ਨ ’ਚ ਸਹੀ ਪ੍ਰਕਿਰਿਆ ਨਹੀਂ ਹੋਣ ਦੀ ਜਾਂਚ ਨੂੰ ਬਣਾਈ ਗਈ ਕਮੇਟੀ ’ਚ ਕਾੳੂਂਸਲਰ ਰਾਜਿੰਦਰ ਸਿੰਘ, ਰਾਜਪ੍ਰੀਤ ਕੌਰ ਬਰਾੜ,ਸ਼ਾਮਲਾਲ ਜੈਨ, ਜਸਵੀਰ ਸਿੰਘ ਜੱਸਾ, ਗੁਰਮੀਤ ਕੌਰ ਦੇ ਨਾਂ ਸ਼ਾਮਲ ਹਨ। ਕਿਰਾਏਦਾਰਾਂ ਨੂੰ ਦੁਕਾਨਾਂ ਸੇਲ ਕਰਨ ਨੂੰ ਸਰਕਾਰ ਵਲੋਂ ਬਣਾਈ ਪਾਲਿਸੀ ’ਤੇ ਵਿਚਾਰ ਕਰਨ ਨੂੰ ਸੀਨੀਅਰ ਡਿਪਟੀ ਮੇਅਰ ਤਰਸੇਮ ਚੰਦ ਗੋਇਲ, ਹਰਮੰਦਰ ਸਿੰਘ, ਗੁਰਸੇਵਕ ਸਿੰਘ ਮਾਨ, ਪ੍ਰੀਤਮ ਕੌਰ ਦੇ ਨਾਂ ਸ਼ਾਮਲ ਕੀਤੇ ਗਏ ਹਨ। ਛੱਪੜ ’ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਰੋਕਣ ਲਈ ਪਹਿਲਾਂ ਬਣਾਈ ਸਬ-ਕਮੇਟੀ ਦੀ ਰਿਪੋਰਟ ਲੈਣ ਨੂੰ ਕਰਮਜੀਤ ਕੌਰ ਗਿਆਨਾ, ਸੰਤੋਸ਼ ਕੁਮਾਰ ਮਹੰਤ, ਸ਼ਾਮ ਲਾਲ ਜੈਨ, ਦਰਸ਼ਨ ਬਿੱਲੂ, ਸੁਖਮੰਦਰ ਸਿੰਘ ਨੂੰ ਮੈਂਬਰ ਬਣਾਇਆ ਗਿਆ ਹੈ। ਛੱਪੜਾਂ ’ਤੇ ਕਬਜ਼ੇ ਨੂੰ ਲੈ ਕੇ ਪਹਿਲਾਂ ਵੀ ਬੈਠਕਾਂ ਹੋ ਚੁੱਕੀਆਂ ਹਨ। ਇਸ ਬਾਬਤ ਸੰਤੋਸ਼ ਮੰਹਤ ਨੇ ਹਾੳੂਸ ਦੀ ਬੈਠਕ ’ਚ ਮੇਅਰ ਨੂੰ ਖਰੀ-ਖੋਟੀ ਸੁਣਾਈ ਸੀ।
ਸ਼ਹਿਰ ’ਚ ਠੇਕੇ ’ਤੇ ਦਿੱਤੀ ਗਈ ਪਾਰਕਿੰਗ ’ਚ ਠੇਕੇਦਾਰ ਵਲੋਂ ਤੈਅ ਰੇਟ ਤੋਂ ਵੱਧ ਪਰਚੀਆਂ ਕੱਟਣ ਤੇ ਹੋਰ ਅਨਿਯਮੀਆਂ ਨੂੰ ਲੈ ਕੇ ਡਿਪਟੀ ਮੇਅਰ ਗੁਰਵਿੰਦਰਪਾਲ ਕੌਰ ਮਾਂਗਟ, ਨਿਰਮਲ ਸਿੰਘ ਸੰਧੂ, ਗੁਰਸੇਵਕ ਸਿੰਘ ਮਾਨ, ਕਮਲੇਸ਼ ਰਾਣੀ, ਛਿੰਦਰ ਕੌਰ ਤੇ ਆਧਾਰਿਤ ਕਮੇਟੀ ਗਠਿਤ ਕੀਤੀ ਗਈ ਹੈ। ਇਸ ਤਰ੍ਹਾਂ ਕਾਰਗਿਲ ਕੰਪਨੀ ਵਾਲੇ ਮਾਮਲਿਆਂ ’ਚ 4.23 ਏਕੜ ਭੂਮੀ ਪੀ. ਐੱਸ. ਆਈ. ਈ. ਸੀ. ਨੂੰ ਟ੍ਰਾਂਸਫਰ ਕਰਨ ਲਈ ਰਾਜਵਿੰਦਰ ਸਿੰਘ, ਪੰਕਜ ਅਰੋੜਾ, ਹਰਪਾਲ ਸਿੰਘ, ਪਰਮਿੰਦਰ ਕੌਰ ਦੇ ਨਾਵਾਂ ਕਮੇਟੀ ’ਚ ਸ਼ਾਮਲ ਹਨ, ਇਹ ਵੀ ਇਕ ਹਫਤੇ ’ਚ ਰਿਪੋਰਟ ਪੇਸ਼ ਕਰੇਗੀ। ਰਸਮੀ ਸਟ੍ਰੀਟ ਲਾਈਟ ਨੂੰ ਐੱਲ. ਈ. ਡੀ. ਲਾਈਟ ’ਚ ਬਦਲਣ ਤੇ ਆਰ.ਐੱਫ. ਪੀ. ਡਾਕਯੂਮੈਂਟ ਦੀਆਂ ਸ਼ਰਤਾਂ ਨੂੰ ਗੰਭੀਰਤਾ ਨਾਲ ਜਾਂਚਣ ਨੂੰ ਬਣਾਈ ਕਮੇਟੀ ’ਚ ਸੀਨੀਅਰ ਡਿਪਟੀ ਮੇਅਰ ਤਰਸੇਮ ਚੰਦ ਗੋਇਲ, ਹਰਮੰਦਰ ਸਿੰਘ, ਬਲਜੀਤ ਸਿੰਘ ਰਾਜੂ ਸਰ੍ਹਾਂ, ਗੁਰਬਚਨ ਸਿੰਘ ਖੁਬੱਨ, ਨੀਲਮ ਰਾਣੀ ਜਿੰਦਲ ਦੇ ਨਾਂ ਸ਼ਾਮਲ ਕੀਤੇ ਗਏ ਹਨ। ਇਕ ਹੋਰ ਵਿਵਾਦਿਤ ਮਾਮਲੇ ’ਚ ਗਠਿਤ ਕਮੇਟੀ ’ਚ ਵੀ ਕਾਂਗਰਸੀਆਂ ਨੂੰ ਦੂਰ ਰੱਖਿਆ ਗਿਆ ਹੈ। ਸ਼ਹਿਰ ’ਚ ਲਗਾਏ ਕੂੜੇਦਾਨਾਂ ਦੀ ਲੋਕੇਸ਼ਨ ਤੇ ਗਿਣਤੀ ਦੇ ਲਈ ਗਠਿਤ ਸਬ-ਕਮੇਟੀ ’ਚ ਪਕੰਜ ਅਰੋੜਾ, ਅੰਜਨਾ ਰਾਣੀ, ਪ੍ਰਦੀਪ ਗੋਇਲ, ਸੁਖਦੇਵ ਸਿੰਘ ਬਰਾੜ, ਰਾਜਵਿੰਦਰ ਸਿੰਘ ਸਿੱਧੂ ਦੇ ਨਾਂ ਸ਼ਾਮਲ ਹਨ।
ਟਰੇਨ 'ਚੋਂ ਮਿਲੀ ਬਜ਼ੁਰਗ ਵਿਅਕਤੀ ਦੀ ਲਾਸ਼
NEXT STORY