ਭਗਤਾ ਭਾਈ(ਢਿੱਲੋਂ)-ਨੇੜਲੇ ਪਿੰਡ ਜਲਾਲ ਬਹੁਮੰਤਵੀ ਸਹਿਕਾਰੀ ਸਭਾ ਦੀ ਚੋਣ ਦੌਰਾਨ ਕਾਂਗਰਸ ਕਾਬਜ਼ ਹੋਈ ਸੀ, ਜਿਸ 'ਚ ਨਵੀਂ ਬਣੀ ਪ੍ਰਬੰਧਕ ਕਮੇਟੀ ਨੇ 32 ਸਾਲਾਂ ਤੋਂ ਡਿਊਟੀ ਕਰ ਰਹੇ ਸੈਕਟਰੀ ਬੂਟਾ ਸਿੰਘ ਨੂੰ ਪਿਛਲੇ ਦਿਨੀਂ ਸਸਪੈਂਡ ਕਰ ਦਿੱਤਾ ਅਤੇ ਅੱਜ ਕਮੇਟੀ ਦੇ ਮੈਂਬਰ ਜਗਜੀਤ ਸਿੰਘ ਦੀ ਪ੍ਰਧਾਨਗੀ ਹੇਠ ਲੋਕਾਂ ਦਾ ਆਮ ਇਜਲਾਸ ਬੁਲਾਇਆ ਗਿਆ। ਇਸ ਮੌਕੇ ਸਭਾ ਵਿਚ ਆਮ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੰਗਾਮਾ ਹੋ ਗਿਆ। ਜਦੋਂ ਇਥੇ ਪਹੁੰਚੀ ਦਿਆਲਪੁਰਾ ਭਾਈਕਾ ਪੁਲਸ ਦੀ ਮਦਦ ਨਾਲ ਨਵੇਂ ਡੈਪੂਟੇਸ਼ਨ 'ਤੇ ਆਏ ਅਵਤਾਰ ਸਿੰਘ ਲਾਲੀ ਨੇ ਸੈਕਟਰੀ ਬੂਟਾ ਸਿੰਘ ਤੇ ਉਨ੍ਹਾਂ ਦੇ ਹੱਕ 'ਚ ਇਕੱਠੇ ਹੋਏ ਲੋਕਾਂ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਅਤੇ ਲੋਕ ਇਸ ਸਮੇਂ ਬੂਟਾ ਸਿੰਘ ਨੂੰ ਜਲਾਲ ਖੇਤੀਬਾੜੀ ਸਭਾ 'ਚ ਹੀ ਸੈਕਟਰੀ ਲਾਉਣ ਦੀ ਮੰਗ ਕਰਦੇ ਰਹੇ। ਇਸ ਸਮੇਂ ਵੱਡੀ ਗਿਣਤੀ 'ਚ ਲੋਕਾਂ ਨੇ ਸੈਕਟਰੀ ਬੂਟਾ ਸਿੰਘ ਦੇ ਹੱਕ 'ਚ ਆਵਾਜ਼ ਉਠਾਈ ਕਿ ਬੂਟਾ ਸਿੰਘ ਇਕ ਈਮਾਨਦਾਰ ਆਦਮੀ ਹੈ ਤੇ ਪਿਛਲੇ ਲੰਮੇ ਸਮੇਂ ਤੋਂ ਹੀ ਪਿੰਡ ਜਲਾਲ 'ਚ ਹੀ ਡਿਊਟੀ ਕਰ ਰਿਹਾ ਹੈ।
ਕੀ ਕਹਿਣਾ ਹੈ ਨਵੇਂ ਆਏ ਸੈਕਟਰੀ ਦਾ
ਜਦੋਂ ਡਿਊਟੀ ਕਰ ਰਹੇ ਅਵਤਾਰ ਸਿੰਘ ਲਾਲੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਜਲਾਸ ਬਲਾਉਣਾ ਕਮੇਟੀ ਦਾ ਕੰਮ ਹੈ। ਇਸ ਲਈ ਕਮੇਟੀ ਦੇ ਸਸਪੈਂਡ ਕੀਤੇ ਗਏ ਅਧਿਕਾਰੀ ਨੂੰ ਅੰਦਰ ਜਾਣ ਦੀ ਕੋਈ ਆਗਿਆ ਨਹੀਂ।
ਕੀ ਕਹਿਣਾ ਹੈ ਪੁਲਸ ਅਧਿਕਾਰੀ ਦਾ
ਇਸ ਮੌਕੇ ਪਹੁੰਚੇ ਪੁਲਸ ਪਾਰਟੀ ਦੀ ਅਗਵਾਈ ਕਰ ਰਹੇ ਏ. ਐੱਸ. ਆਈ. ਜਸਕਰਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਕਰ ਕੇ ਆਏ ਹਾਂ ਕਿ ਕੋਈ ਸਭਾ 'ਚ ਲੜਾਈ-ਝਗੜਾ ਨਾ ਹੋਵੇ। ਇਸ ਮੌਕੇ ਜਗਜੀਤ ਸਿੰਘ ਕਮੇਟੀ ਮੈਂਬਰ, ਅਜੀਤ ਸਿੰਘ ਘਾਰੂ, ਸੁਖਚੈਨ ਸਿੰਘ ਪੈਂਟੂ, ਜਗਦੀਸ਼ ਸਿੰਘ ਪੱਪੂ ਸਾਬਕਾ ਸਰਪੰਚ, ਗੁਲਜ਼ਾਰ ਸਿੰਘ ਸਾਬਕਾ ਸਰਪੰਚ, ਬੂਟਾ ਸਿੰਘ ਘੋੜਿਆਂ ਵਾਲ, ਬੂਟਾ ਸਿੰਘ ਸਾਬਕਾ ਪੰਚ, ਪ੍ਰੀਤਮ ਸਿੰਘ ਪੰਚ, ਸੁਖਚੈਨ ਸਿੰਘ ਸਾਬਕਾ ਪੰਚ, ਜਗਜੀਤ ਸਿੰਘ ਖੋਸਾ, ਬਿੰਦਰ ਸਿੰਘ ਸਾਬਕਾ ਪ੍ਰਧਾਨ, ਲਖਵੀਰ ਸਿੰਘ ਸਾਬਕਾ ਕਮੇਟੀ ਮੈਂਬਰ, ਨਿਹਾਲ ਸਿੰਘ ਆਮ ਆਦਮੀ ਪਾਰਟੀ, ਜਰਨੈਲ ਸਿੰਘ, ਮੁਖਤਿਆਰ ਸਿੰਘ, ਭਾਨ ਸਿੰਘ, ਬਲਦੇਵ ਸਿੰਘ, ਗੁਰਦੇਵ ਸਿੰਘ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਕੌਮੀ ਸਕੂਲ ਖੇਡਾਂ 'ਚ ਪੰਜਾਬ ਦੀ ਹਾਕੀ ਟੀਮ ਬਣੀ ਉਪ ਜੇਤੂ
NEXT STORY