ਜਲੰਧਰ (ਇੰਟ)- ਭਗਵਾ ਲਹਿਰ ਨੇ ਆਖਰ ਦਿੱਲੀ ’ਚ ਆਮ ਆਦਮੀ ਪਾਰਟੀ (ਆਪ) ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਪਰ ਚੋਣ ਨਤੀਜਿਆਂ ਕਾਰਨ ਕਾਂਗਰਸ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ ਕਿਉਂਕਿ ਪਾਰਟੀ ਨੂੰ ਪਹਿਲਾਂ ਹੀ ਆਪਣੀ ਹਾਰ ਦਾ ਅੰਦਾਜ਼ਾ ਸੀ।
ਸਿਆਸੀ ਮਾਹਿਰਾਂ ਅਨੁਸਾਰ ਕਾਂਗਰਸ ‘ਆਪ’ ਦੇ ਹਾਰਨ ਅਤੇ ਸੱਤਾ ਤੋਂ ਬਾਹਰ ਹੋਣ ਦੀ ਉਡੀਕ ਕਰ ਰਹੀ ਸੀ। ਇਸ ਦੇ ਪਿੱਛੇ ਮੁੱਖ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਨੂੰ ਦਿੱਲੀ ਦੀਆਂ ਭਵਿੱਖ ’ਚ ਹੋਣ ਵਾਲੀਆਂ ਚੋਣਾਂ ’ਚ ਭਾਜਪਾ ਨੂੰ ਸਿੱਧੀ ਟੱਕਰ ਦੇਣ ਦਾ ਮੌਕਾ ਮਿਲ ਸਕਦਾ ਹੈ। ਭਾਜਪਾ ‘ਆਪ’ ਨੂੰ ਹਾਸ਼ੀਏ ’ਤੇ ਧੱਕਣ ’ਚ ਰੁੱਝੀ ਹੋਈ ਹੈ ਤਾਂ ਜੋ ਇਹ ਦੂਜੇ ਸੂਬਿਆਂ ਦੀਆਂ ਚੋਣਾਂ ’ਚ ਉਸ ਲਈ ਮੁਸੀਬਤ ਦਾ ਕਾਰਨ ਨਾ ਬਣੇ।
ਇਹ ਵੀ ਪੜ੍ਹੋ : ਕੁੜੀ ਪਿੱਛੇ ਰੁਲਿਆ ਮਾਪਿਆਂ ਦਾ ਜਵਾਨ ਪੁੱਤ, ਮੰਮੀ I Am Sorry...ਲਿਖ ਕੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ
‘ਆਪ’ ਦੀ ਹਾਰ ਤੋਂ ਕਾਂਗਰਸ ਨੂੰ ਰਾਹਤ ਕਿਉਂ ਮਹਿਸੂਸ ਹੋਈ?
ਚੋਣ ਨਤੀਜਿਆਂ ਦੌਰਾਨ ਕਾਂਗਰਸ ਦੇ ਇਕ ਸੰਸਦ ਮੈਂਬਰ ਮਣਿਕਮ ਟੈਗੋਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਦਿੱਲੀ ਨਤੀਜੇ’ ’ਤੇ ਤਿੰਨ ਸ਼ਬਦਾਂ ਦੀ ਇਕ ਪੋਸਟ ਪਾਈ ਸੀ। ਇਸ ’ਚ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਦਾ ਇਕ ਵੀਡੀਓ ਸ਼ਾਮਲ ਸੀ ਜਿਸ ’ਚ ਉਹ ਐਲਾਨ ਕਰ ਰਹੇ ਹਨ ਕਿ ਦਿੱਲੀ ’ਚ ਕੋਈ ਗੱਠਜੋੜ ਨਹੀਂ ਹੋਵੇਗਾ।
ਸਿਆਸੀ ਮਾਹਿਰਾਂ ਮੁਤਾਬਕ ਇਹ ਪੋਸਟ ਦਰਸਾਉਂਦੀ ਹੈ ਕਿ ਟੈਗੋਰ ਸਪੱਸ਼ਟ ਤੌਰ ’ਤੇ ਕਾਂਗਰਸ ਦੇ ਪ੍ਰਦਰਸ਼ਨ ਬਾਰੇ ਚਿੰਤਤ ਨਹੀਂ ਸਨ ਤੇ ‘ਆਪ’ ਦੀ ਹਾਰ ਦੀ ਉਡੀਕ ਕਰ ਰਹੇ ਸਨ। ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਹਰਿਆਣਾ ਅਤੇ ਮਹਾਰਾਸ਼ਟਰ ’ਚ ਕਾਂਗਰਸ ਦੀ ਹਾਰ ਨੇ ਪਾਰਟੀ ਨੂੰ ਚਿੰਤਤ ਕਰ ਦਿੱਤਾ ਸੀ, ਪਰ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਹਾਰ ਨੇ ਉਸ ਨੂੰ ਕਾਫ਼ੀ ਰਾਹਤ ਦਿੱਤੀ ਹੈ। ਕਾਂਗਰਸ ਕੇਜਰੀਵਾਲ ਦੀ ਹਾਰ ’ਤੇ ਤੁਲੀ ਹੋਈ ਸੀ। ਉਹ ਸਿਰਫ਼ ਇਕ ਸੈਕੰਡਰੀ ਮੰਤਵ ਵਜੋਂ ਕੁਝ ਵੋਟਾਂ ਹਾਸਲ ਕਰਨਾ ਚਾਹੁੰਦੀ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਦੀ ਵੱਡੀ ਭਵਿੱਖਬਾਣੀ, ਪਵੇਗੀ ਅਜੇ ਹੋਰ ਠੰਡ, ਕਿਸਾਨਾਂ ਲਈ ਐਡਵਾਈਜ਼ਰੀ ਜਾਰੀ
ਕਈ ਸੂਬਿਆਂ ’ਚ ਕਾਂਗਰਸ ਨੂੰ ਨੁਕਸਾਨ ਹੋਇਆ
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੇ ਖੰਡਰਾਂ ’ਤੇ ਬਣਾਇਆ ਸੀ। ਇਹ ਪਾਰਟੀ ਦੂਜੇ ਸੂਬਿਆਂ ’ਚ ਕਾਂਗਰਸ ਨੂੰ ਲਗਾਤਾਰ ਪਰੇਸ਼ਾਨ ਕਰਦੀ ਰਹੀ ਹੈ। ਇਸ ਨੇ ਚੋਣਾਂ ਦੌਰਾਨ ਕਾਂਗਰਸ ਦੇ ਵੋਟ ਬੈਂਕ ਨੂੰ ਹੀ ਨੁਕਸਾਨ ਪਹੁੰਚਾਇਆ ਹੈ। 2022 ’ਚ ਗੁਜਰਾਤ ’ਚ ਕਾਂਗਰਸ ਦੀ ਹਾਰ ‘ਆਪ’ ਦੇ ਇਕੱਲਿਆਂ ਚੱਲਣ ਦਾ ਨਤੀਜਾ ਸੀ। ਹਾਲਾਂਕਿ, 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਕ ਵੱਡੀ ਤਬਦੀਲੀ ਹੋਈ ਜਦੋਂ ‘ਆਪ’ ਤੇ ਕਾਂਗਰਸ ਨੇ ਇਕ ਸਰਬ-ਭਾਰਤੀ ਗੱਠਜੋੜ ਬਣਾਇਆ ਸੀ। ਕਾਂਗਰਸ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੇ ‘ਆਪ’ ਨੂੰ ਹਰਿਆਣਾ ’ਚ ਗਠਜੋੜ ਬਣਾਉਣ ਦੀ ਅਪੀਲ ਕੀਤੀ ਸੀ ਪਰ ਕੇਜਰੀਵਾਲ ਦੇ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਆਪਣਾ ਰੁਖ਼ ਬਦਲ ਲਿਆ।
ਇਸ ਤੋਂ ਪਹਿਲਾਂ ‘ਆਪ’ ਨੇ ਚੋਣਾਂ ਲੜ ਕੇ ਗੋਆ ’ਚ ਭਾਜਪਾ ਨੂੰ ਹਰਾਉਣ ਦੀਆਂ ਕਾਂਗਰਸ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਸੀ। ਦਿੱਲੀ ਤੇ ਪੰਜਾਬ ’ਚ ਸੱਤਾ ਹਾਸਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਗੋਆ ਤੇ ਗੁਜਰਾਤ ’ਚ ਹਾਸਲ ਕੀਤੀਆਂ ਵੋਟਾਂ ਦੀ ਫ਼ੀਸਦੀ ਦੇ ਆਧਾਰ ’ਤੇ ਇਕ ਰਾਸ਼ਟਰੀ ਪਾਰਟੀ ਦਾ ਦਰਜਾ ਪ੍ਰਾਪਤ ਕੀਤਾ। ਕੇਜਰੀਵਾਲ ਪ੍ਰਤੀ ਕਾਂਗਰਸ ਦੀ ਸਿਆਸੀ ਸਾਵਧਾਨੀ ਗੈਰ-ਸੁਭਾਵਿਕ ਵੀ ਨਹੀਂ ਹੈ ਕਿਉਂਕਿ ‘ਆਪ’ ਨੇ ਦਿੱਲੀ ਤੇ ਪੰਜਾਬ ਦੋਵਾਂ ਥਾਵਾਂ ’ਤੇ ਉਸ ਕੋਲੋਂ ਸੱਤਾ ਖੋਹ ਲਈ ਹੈ। ਗੋਆ ਤੇ ਗੁਜਰਾਤ ’ਚ ਵੀ ‘ਆਪ’ ਭਾਜਪਾ ਦੇ ਵਿਰੁੱਧ ਤੀਜੇ ਕਾਰਕ ਵਜੋਂ ਉੱਭਰੀ। ਉਹ ਕਾਂਗਰਸ ਦੇ ਵੋਟ ਬੈਂਕ ’ਚ ਦਾਖਲ ਹੋਈ।
ਇਹ ਵੀ ਪੜ੍ਹੋ : ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨਾਲ ਬਦਲੇਗੀ ਕੌਮੀ ਸਿਆਸਤ ਦੀ ਤਸਵੀਰ, ਜਾਣੋ ਕਿਵੇਂ
ਤਾਂ ਕੀ ਹੁਣ ਦਿੱਲੀ ’ਚ ਕਾਂਗਰਸ ਬਨਾਮ ਭਾਜਪਾ ਹੋਵੇਗੀ?
‘ਆਪ’ ਵੱਲੋਂ ਲਗਾਤਾਰ ਕੀਤੀ ਜਾ ਰਹੀ ਆਲੋਚਨਾ ਨੇ ਕਾਂਗਰਸ ਨੂੰ ਪਰੇਸ਼ਾਨ ਕਰ ਦਿੱਤਾ ਸੀ। ਹੁਣ ‘ਆਪ’ ਦੇ ਬਾਹਰ ਹੋਣ ਨਾਲ ਦਿੱਲੀ ਦੀ ਲੜਾਈ ਨੂੰ ਆਉਣ ਵਾਲੇ ਸਮੇਂ ’ਚ ਕਾਂਗਰਸ ਬਨਾਮ ਭਾਜਪਾ ਦੋ-ਪੱਖੀ ਸਥਿਤੀ ਵੱਲ ਵਾਪਸ ਜਾਣ ਦੇ ਰਸਤੇ ਵਜੋਂ ਸਮਝਿਆ ਜਾ ਰਿਹਾ ਹੈ। ਇਸ ਚੋਣ ’ਚ ਦਿੱਲੀ ਵਿਚ ਕਈ ਸੀਟਾਂ ਅਜਿਹੀਆਂ ਹਨ ਜਿੱਥੇ ਕਾਂਗਰਸ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਹਾਰ ਦਾ ਕਾਰਨ ਸੀ। ਇਨ੍ਹਾਂ ਸੀਟਾਂ ’ਤੇ ਭਾਜਪਾ ਦੀ ਜਿੱਤ ਦਾ ਫ਼ਰਕ ਕਾਂਗਰਸ ਦੀਆਂ ਵੋਟਾਂ ਨਾਲੋਂ ਘੱਟ ਹੈ।
ਇਹ ਵੀ ਪੜ੍ਹੋ : ਡੇਰਾ ਬਿਆਸ ਦੀ ਸੰਗਤ ਲਈ ਖ਼ਾਸ ਖ਼ਬਰ, ਭੰਡਾਰਿਆਂ ਨੂੰ ਲੈ ਕੇ ਵੱਡੀ ਅਪਡੇਟ ਆਈ ਸਾਹਮਣੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਲਕੇ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ, ਜਾਣੋ ਕਿਹੜੇ ਇਲਾਕਿਆਂ 'ਚ ਲੱਗੇਗਾ Powercut
NEXT STORY