ਸ਼ਾਹਕੋਟ (ਅਰੁਣ) ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ 'ਤੇ ਮਾਮਲਾ ਦਰਜ ਕਰਨ ਵਾਲੇ ਐਸ.ਐਚ.ਓ. ਅੰਡਰਗ੍ਰਾਊਂਡ ਹੋ ਗਏ ਹਨ। ਸੂਤਰਾਂ ਮੁਤਾਬਕ ਐਸ.ਐਚ.ਓ ਪਰਮਿੰਦਰਪਾਲ ਸਿੰਘ ਬਾਜਵਾ ਨੂੰ ਆਪਣੀ ਜਾਨ ਦਾ ਖਤਰਾ ਹੈ। ਇਸ ਲਈ ਉਨਾਂ ਨੇ ਲੋਕਾਂ ਤੋਂ ਦੂਰੀ ਬਣਾ ਲਈ ਹੈ। ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ਮਾਈਨਿੰਗ ਮਾਮਲੇ ਦੇ ਸਟਿੰਗ ਆਪਰੇਸ਼ਨ 'ਚ ਨਜ਼ਰ ਆਉਣ ਤੋਂ ਬਾਅਦ ਵਿਵਾਦਾਂ 'ਚ ਸਨ, ਮਾਮਲੇ ਨੇ ਤੂਲ ਫੜਿਆ ਤਾਂ ਚੋਣ ਕਮਿਸ਼ਨ ਨੇ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ।
ਜਿਨ੍ਹਾਂ ਉਤੇ ਕਾਰਵਾਈ ਕਰਦੇ ਹੋਏ ਐਸ.ਐਚ.ਓ ਪਰਮਿੰਦਰਪਾਲ ਸਿੰਘ ਬਾਜਵਾ ਨੇ ਕਾਰਵਾਈ ਕਰਦਿਆਂ ਮਾਮਲਾ ਤਾਂ ਦਰਜ ਕਰ ਦਿੱਤਾ ਪਰ ਹੁਣ ਉਨਾਂ ਨੂੰ ਆਪਣੀ ਜਾਨ ਦਾ ਖਤਰਾ ਸਤਾ ਰਿਹਾ ਹੈ, ਇਸ ਲਈ ਉਹ ਅੰਡਰਗ੍ਰਾਊਂਡ ਹੋ ਗਏ ਹਨ। ਐੱਸ.ਐੱਚ. ਓ. ਨੂੰ ਪੁਲਸ ਡਿਪਾਰਟਮੈਂਟ ਵੱਲੋਂ 3 ਦਿਨਾਂ ਦੀ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ।
ਟਾਰਗੇਟ ਕਿਲਿੰਗ ਦੇ 17 ਦੋਸ਼ੀ ਮੋਹਾਲੀ ਦੀ ਵਿਸ਼ੇਸ਼ ਐੱਨ. ਆਈ. ਏ. ਕੋਰਟ 'ਚ ਹੋਣਗੇ ਪੇਸ਼
NEXT STORY