ਚੰਡੀਗੜ੍ਹ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਮਕਰੋੜ ਸਾਹਿਬ ਅਤੇ ਮੂਨਕ ਵਿਚ ਵੰਡੇ ਗਏ ਡੀਜ਼ਲ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਨੂੰ ਲੈ ਕੇ ਐੱਸ. ਜੀ. ਪੀ. ਸੀ. ਮੈਂਬਰਾਂ ਨੇ ਵੱਡੇ ਸਵਾਲ ਚੁੱਕੇ ਹਨ। ਸ਼੍ਰੋਮਣੀ ਕਮੇਟੀ ਮੈਬਰਾਂ ਬੀਬੀ ਪਰਮਜੀਤ ਕੌਰ ਲਾਂਡਰਾਂ, ਜੱਥੇਦਾਰ ਸਤਵਿੰਦਰ ਸਿੰਘ ਟੌਹੜਾ, ਜੱਥੇਦਾਰ ਮਲਕੀਤ ਸਿੰਘ ਚੰਗਾਲ ਅਤੇ ਜੱਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪੈਸੇ ਦੀ ਵਰਤੋਂ ਸਿਆਸੀ ਫਾਇਦੇ ਲਈ ਕੀਤੇ ਜਾਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਗੁਰੂ ਦੀ ਗੋਲਕ ਦੀ ਅੰਨੀ ਲੁੱਟ ਹੋ ਰਹੀ ਹੈ, ਜਿਸ 'ਤੇ ਉਨ੍ਹਾਂ ਨੇ ਸਖ਼ਤ ਇਤਰਾਜ਼ ਜਤਾਇਆ ਹੈ।
ਇਹ ਵੀ ਪੜ੍ਹੋ : ਪਿੰਡ ਜੀਦਾ ਬਲਾਸਟ ਮਾਮਲੇ 'ਚ ਵੱਡਾ ਖੁਲਾਸਾ, ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਦੇ...
ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਗੁਰੂ ਦੀ ਗੋਲਕ ਦੀ ਹੋ ਰਹੀ ਸਿਆਸੀ ਵਰਤੋਂ ਦੇ ਸਬੂਤ ਪੇਸ਼ ਕਰਦੇ ਹੋਏ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਐੱਸਜੀਪੀਸੀ ਵੱਧ ਤੋਂ ਵੱਧ ਹਰ ਤਰਾਂ ਦੀ ਮੱਦਦ ਕਰੇ, ਇਹੀ ਪੰਥ ਦੀ ਆਵਾਜ਼ ਅਤੇ ਮੰਗ ਹੈ ਪਰ ਐੱਸਜੀਪੀਸੀ ਪੈਸੇ ਦੀ ਵਰਤੋਂ ਨੂੰ ਕੋਈ ਸਿਆਸੀ ਆਗੂ ਜ਼ਰੀਏ ਵਰਤਿਆ ਜਾਵੇ, ਇਹ ਸੰਗਤ ਨੂੰ ਬਰਦਾਸ਼ਤ ਨਹੀਂ ਹੈ। ਬੀਬੀ ਲਾਂਡਰਾਂ ਨੇ ਸੁਖਬੀਰ ਬਾਦਲ ਵੱਲੋ ਮਕਰੋੜ ਸਾਹਿਬ ਅਤੇ ਮੂਨਕ ਵਿਚ ਵੰਡੇ ਗਏ ਡੀਜ਼ਲ ਨੂੰ ਲੈਕੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਇਹ ਡੀਜ਼ਲ ਸਬੰਧੀ 5 ਤਰੀਕ ਨੂੰ ਸੁਖਬੀਰ ਬਾਦਲ ਦੋਵੇਂ ਜਗ੍ਹਾ 2-2 ਹਜ਼ਾਰ ਲੀਟਰ ਦਾ ਐਲਾਨ ਕਰਦੇ ਹੋਏ ਹਲਕਾ ਇੰਚਾਰਜ ਖੰਡੇਬਾਦ ਨੂੰ ਕਿਹਾ ਕਿ ਉਹ ਨਿੱਜੀ ਤੌਰ 'ਤੇ ਪਹੁੰਚਾ ਦੇਣਗੇ। ਅਗਲੇ ਦਿਨ ਐੱਸਜੀਪੀਸੀ ਦੇ ਕਾਰਜ ਹੇਠ ਆਉਂਦੇ ਗੁਰਦੁਆਰਾ ਨਾਨਕਿਆਣਾ ਸਾਹਿਬ ਤੋਂ ਪੱਤਰ ਨੰ: 441 ਮਿਤੀ 6 ਸਤੰਬਰ ਨੂੰ ਹੈਡ ਆਫ਼ਿਸ ਨੂੰ ਲਿਖਿਆ ਅਤੇ ਜਵਾਬੀ ਕਾਰਵਾਈ ਵਿਚ 9 ਸਤੰਬਰ ਨੂੰ 3000 ਲਿਟਰ ਦੀ ਮਨਜ਼ੂਰੀ ਮਿਲੀ ਤੇ ਇਹ ਡੀਜ਼ਲ ਨੂੰ ਸੁਖਬੀਰ ਸਿੰਘ ਬਾਦਲ ਧੜੇ ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ ਜ਼ਰੀਏ ਵੰਡਿਆ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਅਸਲਾ ਧਾਰਕਾਂ ਲਈ ਵੱਡੀ ਖ਼ਬਰ, ਹੋ ਜਾਓ ਸਾਵਧਾਨ ਨਹੀਂ ਤਾਂ...
ਬੀਬੀ ਲਾਡਰਾਂ ਨੇ ਖੁਲਾਸਾ ਕੀਤਾ ਕਿ ਐੱਸਜੀਪੀਸੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਜਿਸ ਵਿਚ ਪਾਸ ਹੋਇਆ ਖੁੱਲਾ ਮਤਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸੁਖਬੀਰ ਬਾਦਲ ਦੇ ਹਰ ਤਰ੍ਹਾਂ ਦੇ ਐਲਾਨ ਤੋਂ ਬਾਅਦ ਸਾਰੇ ਪਾਸੇ ਹੀ ਐੱਸਜੀਪੀਸੀ ਦੀ ਗੋਲਕ ਵਿਚੋਂ ਹੀ ਹਰ ਤਰ੍ਹਾਂ ਦਾ ਸਮਾਨ ਚਾਰਾ, ਰਾਸ਼ਨ, ਭਾਂਡੇ, ਟੈਂਟ, ਡੀਜ਼ਲ ਆਦਿ ਸਮਾਨ ਖਰੀਦ ਕੇ ਭੇਜਿਆ ਜਾ ਰਿਹਾ ਹੈ। ਸਿੱਖ ਪੰਥ ਇਸ ਦੀ ਪਬਲਿਕ ਦੇ ਹਿੱਸੇਦਾਰੀ ਵਾਲੀ ਕਮੇਟੀ ਦੀ ਜਾਂਚ ਦੀ ਮੰਗ ਕਰਦਾ ਹੈ। ਉਨ੍ਹਾਂ ਸਿੱਖ ਪੰਥ ਨੂੰ ਅਪੀਲ ਕੀਤੀ ਸਾਰੇ ਮਿਲ ਕੇ 'ਗੁਰਦੁਆਰਾ ਸੁਧਾਰ ਲਹਿਰ 2' ਸ਼ੁਰੂ ਕਰੀਏ ਤਾਂ ਜੋ ਐੱਸਜੀਪੀਸੀ ਆਜ਼ਾਦ ਕਰਵਾਈ ਜਾ ਸਕੇ। ਇਸ ਦੌਰਾਨ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਨੇ ਸਿਆਸੀ ਆਗੂਆਂ ਵੱਲੋਂ ਐੱਸਜੀਪੀਸੀ ਦੀ ਵਰਤੀ ਜਾ ਰਹੀ ਗੋਲਕ ਦੀਆਂ ਵੀਡਿਓ ਵੀ ਜਾਰੀ ਕੀਤੀਆਂ ਅਤੇ ਪ੍ਰਧਾਨ ਐੱਸਜੀਪੀਸੀ 'ਤੇ ਸਵਾਲ ਖੜੇ ਕੀਤੇ ਕਿ ਸੰਗਤ ਵਲੋ ਭੇਂਟ ਕੀਤੇ ਗਏ ਦਸ ਦਸ ਰੁਪਏ ਨਾਲ ਖੇਡੀ ਜਾ ਰਹੀ ਖੁੱਲ੍ਹੀ ਸਿਆਸੀ ਖੇਡ ਲਈ ਕਿਉ ਇਜਾਜ਼ਤ ਦਿੱਤੀ ਗਈ। ਜੱਥੇਦਾਰ ਟੌਹੜਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਐੱਸਜੀਪੀਸੀ ਵਲੋਂ ਦਿੱਤੇ ਜਾ ਰਹੇ ਡੀਜ਼ਲ ਅਤੇ ਹੋਰ ਸਮਾਨ ਨੂੰ ਆਪਣੇ ਨਿੱਜੀ ਖਾਤੇ ਵਿਚ ਪਾਕੇ ਸੰਗਤ ਨੂੰ ਗੁੰਮਰਾਹ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖ ਬਾਣੀ, ਲਗਾਤਾਰ ਚਾਰ ਦਿਨ ਪਵੇਗਾ ਮੀਂਹ
ਜਥੇਦਾਰ ਮਲਕੀਤ ਸਿੰਘ ਚੰਗਾਲ ਵੱਲੋਂ ਪਿਛਲੇ ਦਿਨੀਂ ਰਲਦੇ ਮਿਲਦੇ ਮਸਲੇ 450 ਥੈਲੇ ਸੀਮਿੰਟ ਦੀ ਚੋਰੀ ਵਾਲੇ ਮਾਮਲੇ ਵਿਚ ਮੁਲਾਜ਼ਮਾਂ ਉਪਰ ਹੋਈ ਕਾਰਵਾਈ ਨੂੰ ਬੁੱਤਾ ਸਾਰਨ ਵਾਲੀ ਦੱਸਿਆ ਤੇ ਮੰਗ ਕੀਤੀ ਕਿ ਜਿਸ ਮੈਂਬਰ ਦੇ ਘਰ 450 ਥੈਲੇ ਸੀਮਿੰਟ ਗਿਆ ਉਸ ਦੀ ਮੈਂਬਰੀ ਖਾਰਜ ਹੋਵੇ ਅਤੇ ਪਰਚਾ ਦਰਜ ਕਰਕੇ ਉਸ ਦੇ ਸਾਰੇ ਸਮੇਂ ਦੀ ਪੜਤਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ. ਦੀਆਂ 10 ਸਾਲ ਤੋਂ ਪੈਡਿੰਗ ਪਈਆਂ ਚੋਣਾਂ ਕੇਂਦਰ ਸਰਕਾਰ ਤੁਰੰਤ ਕਰਵਾਏ। ਇਸ ਦੇ ਨਾਲ ਹੀ ਜੱਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਕਿਹਾ ਜੇਕਰ ਕੇਂਦਰ ਦੁਆਰਾ ਚੋਣਾਂ ਦਾ ਐਲਾਨ ਨਾ ਹੋਇਆ ਤਾਂ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਚੋਣਾਂ ਕਰਵਾਉਣ ਲਈ ਸੰਘਰਸ਼ ਵਿੱਢਾਂਗੇ। ਇਸ ਨੂੰ ਲੈਕੇ ਹੜ੍ਹ ਦੀ ਸਥਿਤੀ ਦੇ ਸੁਧਾਰ ਤੋਂ ਬਾਅਦ ਸਿੱਖ ਸੰਗਤ ਨੂੰ ਲਾਮਬੰਦ ਕਰਨ ਮਹਿੰਮ ਤੇਜ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਵਿਚ ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਬੀਮਾਰੀਆਂ ਨੇ ਪਾਇਆ ਘੇਰਾ, 3 ਹਾਜ਼ਰ ਲੋਕਾਂ ਨੂੰ ...
NEXT STORY