ਲੁਧਿਆਣਾ (ਨਰਿੰਦਰ) : ਦੇਸ਼ ਦੀਆਂ 5 ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਕਾਂਗਰਸ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਪਾਰਟੀ ਵਰਕਰਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਜ਼ਿਲਾ ਕਾਂਗਰਸ ਪ੍ਰਧਾਨ ਗੁਰਪ੍ਰੀਤ ਗੋਗੀ ਦੀ ਅਗਵਾਈ 'ਚ ਵਰਕਰਾਂ ਨੇ ਪਟਾਕੇ ਚਲਾਏ ਅਤੇ ਲੱਡੂਆਂ ਨਾਲ ਇਕ-ਦੂਜੇ ਦਾ ਮੂੰਹ ਮਿੱਠਾ ਕਰਾਇਆ। ਇਸ ਤੋਂ ਇਲਾਵਾ ਕਾਂਗਰਸੀਆਂ ਨੇ ਢੋਲ ਦੇ ਡਗੇ 'ਤੇ ਭੰਗੜੇ ਵੀ ਪਾਏ। ਇਸ ਮੌਕੇ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਇਹ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਾ ਟ੍ਰੈਲਰ ਹੈ ਅਤੇ ਪੂਰੀ ਫਿਲਮ ਅਜੇ ਬਾਕੀ ਹੈ। ਉਨ੍ਹਾਂ ਨੇ ਇਨ੍ਹਾਂ ਨਤੀਜਿਆਂ ਨੂੰ ਮੋਦੀ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਦੇ ਖਿਲਾਫ ਲੋਕਾਂ ਦਾ ਰੋਸ ਦੱਸਿਆ।
ਫਿਰ ਸੁਰਖੀਆਂ 'ਚ ਪੀ. ਯੂ. ਧਰਨੇ 'ਤੇ ਬੈਠੀ ਗਰਭਵਤੀ ਵਿਦਿਆਰਥਣ
NEXT STORY