ਨਾਭਾ (ਜਗਨਾਰ) - ਜਦੋਂ ਤੋਂ ਸੂਬੇ ਦੀ ਵਾਗਡੋਰ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸੰਭਾਲੀ ਹੈ, ਦੇਸ਼ ਦੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ ਤਰੱਕੀ ਦੀਆਂ ਲੀਹਾਂ 'ਤੇ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨੇੜਲੇ ਪਿੰਡ ਥੂਹੀ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ। ਉਨ੍ਹਾਂ ਸੂਬੇ ਦੀ ਸਾਬਕਾ ਅਕਾਲੀ ਭਾਜਪਾ ਸਰਕਾਰ 'ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਪਿਛਲੇ 10 ਸਾਲਾ 'ਚ ਪੰਜਾਬ 'ਚ ਵਿਕਾਸ ਨਾਮ ਦੀ ਕੋਈ ਚੀਜ਼ ਨਹੀਂ ਸੀ, ਜਦੋਂ ਕਿ ਕਾਂਗਰਸ ਪਾਰਟੀ ਨੇ ਪਾਰਟੀ ਪੱਧਰ ਤੋਂ ਉਪਰ ਉਠ ਕੇ ਬਿਨ੍ਹਾ ਪੱਖਪਾਤ ਪਿੰਡਾਂ ਤੇ ਸ਼ਹਿਰਾਂ 'ਚ ਵਿਕਾਸ ਕਾਰਜ ਅਰੰਭ ਕਰ ਦਿੱਤੇ।
ਇਸ ਮੌਕੇ ਕੁਲਦੀਪ ਸਿੰਘ ਬੁੱਟਰ, ਰਾਮ ਸਰਨ ਰੰਮੀ ਸਾ. ਪ੍ਰਧਾਨ ਆੜਤੀਆ ਐਸੋ.,ਇੰਦਰਜੀਤ ਸਿੰਘ ਚੀਕੂ ਬਲਾਕ ਪ੍ਰਧਾਨ ਯੂਥ ਕਾਂਗਰਸਹਰਦੀਪ ਸਿੰਘ ਬੁੱਟਰ, ਲਖਵਿੰਦਰ ਸਿੰਘ ਸਰਾਓ, ਚਮਕੌਰ ਸਿੰਘ ਨਿੱਕੂ, ਹਰਬੰਸ ਸਿੰਘ ਬੁੱਟਰ ਆਦਿ ਪਿੰਡ ਵਾਸੀ ਮੌਜੂਦ ਸਨ।
ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਦਾ ਘਿਰਾਓ ਕਰਨਗੇ ਸੀ.ਪੀ.ਐੱਫ. ਕਾਮੇ
NEXT STORY