ਬਠਿੰਡਾ (ਵਰਮਾ) - ਥਾਣਾ ਕੋਤਵਾਲੀ ਨੇ ਬਠਿੰਡਾ ਸ਼ਹਿਰੀ ਕਮੇਟੀ ਦੇ ਇਕ ਕਾਂਗਰਸੀ ਆਗੂ ਅਤੇ ਮਹਿਲਾ ਕੌਂਸਲਰ ਦੇ ਪਤੀ ਵਿਰੁੱਧ ਇਕ ਨਾਬਾਲਿਗਾ ਨੂੰ ਬਲੈਕਮੇਲ ਕਰ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਬੰਟੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਨਾਬਾਲਿਗਾ ਦੀ ਮਾਂ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਕਾਂਗਰਸੀ ਆਗੂ ਅਤੇ ਮਹਿਲਾ ਕੌਂਸਲਰ ਦਾ ਪਤੀ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਸੀ। ਉਸ ਦੀ ਛੋਟੀ ਧੀ ਸਥਾਨਕ ਸ਼ਹਿਰ ਦੇ ਇਕ ਸਕੂਲ ਵਿਚ ਪੜ੍ਹਦੀ ਹੈ, ਉਸ ਦੀ ਇਕ ਮੁੰਡੇ ਨਾਲ ਦੋਸਤੀ ਸੀ, ਜਿਸ ਬਾਰੇ ਮੁਲਜ਼ਮ ਨੂੰ ਪਤਾ ਲੱਗ ਗਿਆ।
ਮਾਂ ਦੇ ਦੋਸ਼ਾਂ ਅਨੁਸਾਰ ਉਦੋਂ ਤੋਂ ਹੀ ਮੁਲਜ਼ਮ ਉਸ ਦੀ ਧੀ ਨੂੰ ਘਰ ਵਿਚ ਉਸ ਦੀ ਦੋਸਤੀ ਬਾਰੇ ਦੱਸਣ ਦੀ ਧਮਕੀ ਦੇ ਕੇ ਲਗਾਤਾਰ ਬਲੈਕਮੇਲ ਕਰ ਰਿਹਾ ਸੀ। ਇਸ ਦੌਰਾਨ ਉਸ ਨੇ ਕਥਿਤ ਤੌਰ ’ਤੇ ਉਸ ਦੀ ਨਾਬਾਲਗ ਧੀ ਨਾਲ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਕਥਿਤ ਤੌਰ ’ਤੇ ਲੜਕੀ ਦੀ ਅਸ਼ਲੀਲ ਵੀਡੀਓ ਵੀ ਬਣਾਈ। ਹੁਣ ਉਸ ਦੀ ਧੀ ਚੰਡੀਗੜ੍ਹ ’ਚ ਪੜ੍ਹਦੀ ਹੈ, ਪਰ ਮੁਲਜ਼ਮ ਫਿਰ ਵੀ ਉਸ ਦੀ ਧੀ ਨੂੰ ਬਲੈਕਮੇਲ ਕਰ ਰਿਹਾ ਸੀ। ਉਹ ਉਸ ਨੂੰ ਵਾਰ-ਵਾਰ ਫੋਨ ਕਰ ਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਿਹਾ ਸੀ। ਇਸ ਕਾਰਨ ਉਸ ਦੀ ਧੀ ਨੇ ਉਸ ਦਾ ਫੋਨ ਨੰਬਰ ਬਲੈਕ ਲਿਸਟ ਵਿਚ ਪਾ ਦਿੱਤਾ ਸੀ। ਇਸ ਤੋਂ ਨਾਰਾਜ਼ ਹੋ ਕੇ ਮੁਲਜ਼ਮ ਕਾਂਗਰਸੀ ਆਗੂ ਨੇ ਉਸ ਦੀ ਧੀ ਦੀ ਆਪਣੇ ਮੋਬਾਈਲ ’ਤੇ ਬਣਾਈ ਅਸ਼ਲੀਲ ਵੀਡੀਓ ਉਸ ਦੀ ਵੱਡੀ ਭੈਣ ਨੂੰ ਭੇਜ ਦਿੱਤੀ।
ਇਸ ਤੋਂ ਬਾਅਦ ਪਰਿਵਾਰ ਨੂੰ ਸਾਰੀ ਕਹਾਣੀ ਦਾ ਪਤਾ ਲੱਗਿਆ ਅਤੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਪੁਲਸ ਨੇ ਵੀ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਉਕਤ ਆਗੂ ਵਿਰੁੱਧ ਮਾਮਲਾ ਦਰਜ ਕਰ ਲਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਬੰਟੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਹਾਲਾਂਕਿ ਮਾਮਲਾ ਹਾਈ ਪ੍ਰੋਫਾਈਲ ਹੋਣ ਕਾਰਨ ਪੁਲਸ ਅਧਿਕਾਰੀ ਕੁਝ ਵੀ ਕਹਿਣ ਤੋਂ ਬਚ ਰਹੇ ਹਨ।
ਪੰਜਾਬ 'ਚ ਫਿਰ ਬਦਲੇਗਾ ਮੌਸਮ! ਵਿਭਾਗ ਵੱਲੋਂ Alert ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ
NEXT STORY