ਜਲੰਧਰ— ਪਿੰਡ ਮੁਠੜਾ ਕਲਾਂ 'ਚ ਇਕ ਚੋਣ ਜਨਸਭਾ 'ਚ ਪ੍ਰਚਾਰ ਦੇ ਲਈ ਗਏ ਹਲਕਾ ਫਿਲੌਰ ਦੇ ਕਾਂਗਰਸ ਇੰਚਾਰਜ ਚੌਧਰੀ ਵਿਕਰਮਜੀਤ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਰੋਸ ਦੇ ਚੱਲਦੇ ਮਹਿਲਾਵਾਂ ਤੇ ਸਰਪੰਚ ਕਾਂਤੀ ਮੋਹਨ ਨੇ ਉਨ੍ਹਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਔਰਤਾਂ ਨੇ ਇਸ ਦੌਰਾਨ ਕਾਲੇ ਝੰਡੇ ਵੀ ਦਿਖਾਏ। ਔਰਤਾਂ ਇਕ ਵਾਇਰਲ ਹੋਈ ਵੀਡੀਓ 'ਚ ਸੰਤੋਖ ਸਿੰਘ ਮੁਰਦਾਬਾਦ ਦੇ ਨਾਅਰੇ ਲਗਾਉਂਦੀਆਂ ਦਿਖਾਈ ਦੇ ਰਹੀਆਂ ਹਨ।
ਪੰਜਾਬ ਦੇ ਲੋਕਾਂ ਵਲੋਂ ਇਸ ਵੀਡੀਓ ਕਲਿਪ ਨੂੰ ਬਹੁਤ ਦੇਖਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪੁਲਸ ਨੂੰ ਇਸ ਜਨਸਭਾ 'ਚ ਵਿਰੋਧ ਹੋਣ ਦਾ ਸ਼ੱਕ ਸੀ, ਇਸੇ ਕਾਰਨ ਪੁਲਸ ਪਹਿਲਾਂ ਹੀ ਤਾਇਨਾਕ ਕਰ ਦਿੱਤੀ ਗਈ ਸੀ ਤਾਂਕਿ ਕੋਈ ਮੰਦਭਾਗੀ ਘਟਨਾ ਨਾ ਵਾਪਰੇ। ਇਸ ਬਾਰੇ ਡੀਐੱਸਪੀ ਨੇ ਦੱਸਿਆ ਕਿ ਸਥਿਤੀ ਕੰਟਰੋਲ 'ਚ ਹੈ ਤੇ ਇਲਾਕੇ 'ਚ ਸ਼ਾਂਤੀ ਕਾਇਮ ਹੈ। ਜ਼ਿਕਰਯੋਗ ਹੈ ਕਿ ਚੌਧਰੀ ਸੰਤੋਖ ਸਿੰਘ ਦੇ ਪੁੱਤਰ ਚੌਧਰੀ ਵਿਕਰਮਜੀਤ ਸਿੰਘ ਪਿੰਡ ਮੁਠੜਾ ਕਲਾਂ 'ਚ ਕਾਂਗਰਸ ਸਮਰਥਿਤ ਉਮੀਦਵਾਰ ਗੁਰਪ੍ਰੀਤ ਸਹੋਤਾ ਦੇ ਸਮਰਥਨ 'ਚ ਵੋਟ ਮੰਗਣ ਲਈ ਇਕ ਚੋਣ ਜਨਸਭਾ ਨੂੰ ਸੰਬੋਧਿਤ ਕਰ ਰਹੇ ਸਨ। ਜਦੋਂ ਉਹ ਭਾਸ਼ਣ ਦੇ ਰਹੇ ਸਨ ਤਾਂ ਔਰਤਾਂ ਤੇ ਸਰਪੰਚ ਨੇ ਉਥੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਨ੍ਹਾਂ ਦੇ ਕੋਲ ਕਾਲੇ ਝੰਡੇ ਵੀ ਸਨ। ਪੁਲਸ ਤਾਇਨਾਤ ਹੋਣ ਕਾਰਨ ਸਥਿਤੀ ਕੰਟਰੋਲ 'ਚ ਰਹੀ।
ਰੇਲਵੇ ਲਾਈਨ ਕ੍ਰਾਸ ਕਰਦੇ ਸਮੇਂ ਇਕ ਵਿਅਕਤੀ ਆਇਆ ਟਰੇਨ ਦੀ ਲਪੇਟ 'ਚ ਮੌਤ
NEXT STORY