ਜਲੰਧਰ (ਬਿਊਰੋ)- ਕਾਂਗਰਸ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਸਿੱਖਿਆ ਲਵੇਗੀ ਅਤੇ ਕਮੀਆਂ ਨੂੰ ਦੂਰ ਕਰਕੇ 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਮਜ਼ਬੂਤ ਵਾਪਸੀ ਕਰੇਗੀ। ਉਕਤ ਸ਼ਬਦ ਲੋਕ ਸਭਾ ਜ਼ਿਮਨੀ ਚੋਣਾਂ ’ਚ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਹੇ। ਕਰਮਜੀਤ ਚੌਧਰੀ ਜਿਨ੍ਹਾਂ ਨਾਲ ਪ੍ਰਧਾਨ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਅਤੇ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਵੀ ਮੌਜੂਦ ਸਨ। ਉਨ੍ਹਾਂ ਵੋਟਰਾਂ ਦਾ ਧੰਨਵਾਦ ਕਰਦੇ ਹੋਏ ‘ਆਪ’ ਨੂੰ ਜਿੱਤ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
ਇਹ ਵੀ ਪੜ੍ਹੋ - ਜ਼ਿਮਨੀ ਚੋਣ 'ਚ ਹਾਰ ਦੇ ਬਾਵਜੂਦ ਭਾਜਪਾ ਲਈ ਸ਼ੁੱਭ ਸੰਕੇਤ, ਇਨ੍ਹਾਂ ਖੇਤਰਾਂ 'ਚ ਵੀ ਮਾਰੀ ਐਂਟਰੀ
ਉਨ੍ਹਾਂ ਕਿਹਾ ਕਿ ਉਹ ਜਲੰਧਰ ਨਿਵਾਸੀਆਂ ਦੀਆਂ ਦਿੱਕਤਾਂ ਅਤੇ ਆਵਾਜ਼ ਨੂੰ ਹਰੇਕ ਮੰਚ ’ਤੇ ਚੁੱਕੇਗੀ। ਵਿਧਾਇਕ ਵਿਕਰਮਜੀਤ ਨੇ ਕਿਹਾ ਕਿ ‘ਆਪ’ ਨੇ ਜਲੰਧਰ ਦੇ ਲੋਕਾਂ ਤੋਂ ਇਕ ਮੌਕਾ ਮੰਗਿਆ ਸੀ, ਜੋ ਹੁਣ ਉਨ੍ਹਾਂ ਨੂੰ ਮਿਲ ਗਿਆ ਹੈ। ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਗਲੇ 12 ਮਹੀਨਿਆਂ ’ਚ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ। ਇਸ ਮੌਕੇ ਕਾਂਗਰਸ ਨੇਤਾ ਐਡ. ਹਰਪ੍ਰੀਤ ਸਿੰਘ ਆਜ਼ਾਰ ਅਤੇ ਹੋਰ ਵੀ ਮੌਜੂਦ ਸਨ।
ਇਹ ਵੀ ਪੜ੍ਹੋ - ਇਲਾਜ ਨਾ ਹੋਣ ਕਾਰਨ ਨੌਜਵਾਨ ਦੀ ਮੌਤ, ਧਰਨੇ ਦੌਰਾਨ ਹਲਕਾ ਵਿਧਾਇਕ ਤੇ ਸਾਬਕਾ CM ਚੰਨੀ ਵਿਚਾਲੇ ਤੂੰ-ਤੂੰ, ਮੈਂ-ਮੈਂ
ਅਧਿਆਪਕ ਨੇ ਵਿਦਿਆਰਥੀ ਦੀ ਕੁੱਟਮਾਰ ; ਘੱਟਗਿਣਤੀ ਕਮਿਸ਼ਨ ਵਲੋਂ ਜਾਂਚ ਦੇ ਹੁਕਮ
NEXT STORY