ਜਲੰਧਰ- ਜਲੰਧਰ ਵਿਖੇ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਨੇ ਆਪਣੀ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਵਿਧਾਨ ਸਭਾ ਚੋਣਾਂ ਵਿਚ ਜਲੰਧਰ ਦੇ ਸਾਰੇ 9 ਹਲਕਿਆਂ 'ਚ ਰਾਖਵਾਂ ਸ਼੍ਰੇਣੀ ਵੋਟਰਾਂ ਦੇ ਮੁੱਦਿਆਂ 'ਤੇ ਚੋਣਾਂ ਲੜੀਆਂ ਗਈਆਂ। ਕਾਂਗਰਸ ਨੇ ਮੌਜੂਦਾ ਲੋਕ ਸਭਾ ਜ਼ਿਮਨੀ ਚੋਣ ਵਿਚ ਸਾਬਕਾ ਸੀ. ਐੱਮ. ਚੰਨੀ ਦੀਆਂ ਜਨ ਸਭਾਵਾਂ ਦੇ ਜ਼ਰੀਏ ਰਾਖਵਾਂ ਸ਼੍ਰੇਣੀ ਦੇ ਵੋਟਰਾਂ 'ਤੇ ਫੋਕਸ ਕੀਤਾ ਪਰ ਵਿਧਾਨ ਸਭਾ ਦੇ ਬੂਥਾਂ ਦੇ ਡਾਟਾ ਦੀ ਤੁਲਨਾ ਕੀਤੀ ਜਾਵੇ ਤਾਂ ਸਾਫ਼ ਹੈ ਕਿ ਪੇਂਡੂ ਹਲਕਿਆਂ ਵਿਚ ਹੀ ਨਹੀਂ ਸਗੋਂ ਰਾਖਵੇਂ ਸ਼੍ਰੇਣੀ ਦੇ ਵੋਟਰਾਂ ਦੇ ਗੜ੍ਹ 'ਚ ਵੀ ਭਾਜਪਾ ਨੇ ਜਗ੍ਹਾ ਬਣਾ ਲਈ ਹੈ। ਅਜੇ ਤੱਕ ਰਾਖਵਾਂ ਸ਼੍ਰੇਣੀ ਵੋਟਰਾਂ ਦਾ ਵੱਡਾ ਹਿੱਸਾ ਕਾਂਗਰਸ ਵਿਚ ਆਉਂਦਾ ਹੈ। ਇਸ ਦੇ ਬਾਅਦ ਅਕਾਲੀ ਦਲ ਅਤੇ ਬਸਪਾ ਦਾ ਦਬਦਬਾ ਹੁੰਦਾ ਸੀ। ਹੁਣ ਦੋ ਨਵੇਂ ਖਿਡਾਰੀਆਂ ਵਿਚ ਭਾਜਪਾ ਅਤੇ ਆਮ ਆਦਮੀ ਪਾਰਟੀ ਐਂਟਰੀ ਲੈ ਚੁੱਕੇ ਹਨ। ਲੋਕ ਸਭਾ ਜ਼ਿਮਨੀ ਚੋਣ ਵਿਚ ਪਾਇਆ ਗਿਆ ਹੈ ਕਿ ਸੈਂਟਰਲ ਅਤੇ ਨਾਰਥ ਹਲਕੇ ਵਿਚ ਭਾਜਪਾ ਉਮੀਦਵਾਰ ਇੰਦਰ ਇਕਬਾਲ ਅਟਵਾਲ ਨੂੰ ਵਾਲਮੀਕਿ ਭਾਈਚਾਰੇ ਦੇ ਇਲਾਕਿਆਂ ਵਿਚ ਵੋਟਾਂ ਮਿਲੀਆਂ।
ਇਹ ਵੀ ਪੜ੍ਹੋ - ਇਲਾਜ ਨਾ ਹੋਣ ਕਾਰਨ ਨੌਜਵਾਨ ਦੀ ਮੌਤ, ਧਰਨੇ ਦੌਰਾਨ ਹਲਕਾ ਵਿਧਾਇਕ ਤੇ ਸਾਬਕਾ CM ਚੰਨੀ ਵਿਚਾਲੇ ਤੂੰ-ਤੂੰ, ਮੈਂ-ਮੈਂ
ਇਸੇ ਤਰ੍ਹਾਂ ਬਾਕੀ ਪੇਂਡੂ ਖੇਤਰਾਂ ਵਿਚ ਵੀ ਉਨ੍ਹਾਂ ਨੂੰ ਮਹਿਤਪੁਰ, ਕਰਤਾਰਪੁਰ, ਭੋਗਪੁਰ ਵਿਚ ਵੋਟਾਂ ਮਿਲੀਆਂ ਹਨ। ਆਮ ਆਦਮੀ ਪਾਰਟੀ ਨੂੰ ਉਨ੍ਹਾਂ ਖੇਤਰਾਂ ਵਿਚ ਬੰਪਰ ਵੋਟਾਂ ਮਿਲੀਆਂ ਹਨ, ਜਿੱਥੇ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਸਿੱਧਾ ਮੁਕਾਬਲਾ ਹੁੰਦਾ ਹੈ। ਅਜਿਹੇ ਵਿਚ ਸਾਬਤ ਹੋ ਗਿਆ ਹੈ ਕਿ ਰਾਖਵਾਂਕਰਨ ਸ਼੍ਰੇਣੀ ਦੇ ਵੋਟਰ ਹੁਣ ਨਵੀਂ ਵਿਚਾਰ ਧਾਰਾਵਾਂ ਨੂੰ ਵੀ ਆਜ਼ਮਾ ਰਹੇ ਹਨ। ਹੁਣ ਰਾਖਵਾਂਕਰਨ ਸ਼੍ਰੇਣੀ ਵੋਟਰ ਵੰਡ ਚੁੱਕਿਆ ਹੈ।
ਆਦਮਪੁਰ ਵਿਧਾਨ ਸਭਾ ਹਲਕੇ ਤੋਂ ਸਮਝੋ ਵੋਟਰਾਂ ਦਾ ਫੋਕਸ
ਅਲਾਵਲਪੁਰ- ਇਥੇ ਨਗਰ ਕੌਂਸਲ ਵਿਚ ਬਸਪਾ ਬਹੁਮਤ ਵਿਚ ਰਹੀ ਹੈ। ਦੂਜਾ ਨੰਬਰ ਕਾਂਗਰਸ ਜਾਂ ਅਕਾਲੀ ਦਲ ਦਾ ਆਉਂਦਾ ਰਿਹਾ ਹੈ। ਲੋਕ ਸਭਾ ਜ਼ਿਮਨੀ ਚੋਣ ਵਿਚ ਅਲਾਵਲਪੁਰ ਵਿਚ ਪੋਲਿੰਗ ਬੂਥ ਨੰਬਰ 86 ਤੋਂ 92 ਤੱਕ ਰਾਖਵਾਂਕਰਨ ਸ਼੍ਰੇਣੀ ਬਹੁਤ ਬੂਥਾਂ 'ਤੇ ਨਵਾਂ ਟਰੈਂਡ ਸਾਹਮਣੇ ਆਇਆ ਹੈ। ਇਥੇ ਭਾਜਪਾ ਨੂੰ 541 ਵੋਟਾਂ ਮਿਲੀਆਂ। ਆਪ 860, ਅਕਾਲੀ ਦਲ ਨੂੰ 901 ਅਤੇ ਕਾਂਗਰਸ ਨੂੰ 1084 ਵੋਟਾਂ ਮਿਲੀਆਂ। ਕਾਂਗਰਸ ਅਵੱਲ ਰਹੀ ਪਰ ਭਾਜਪਾ ਅਤੇ ਆਪ ਦੀ ਹਾਜ਼ਰੀ ਮਜ਼ਬੂਤ ਰਹੀ।
ਸ਼ਾਹਕੋਟ ਵਿਚ ਭਾਜਪਾ ਦਾ ਹਰ ਬੂਥ ਵਿਚ ਵੋਟਰ
ਜਲੰਧਰ ਲੋਕ ਸਭਾ ਦੇ 250 ਬੂਥ ਹਨ, ਜਿੱਥੇ ਹਰ ਬੂਥ ਵਿਚ ਭਾਜਪਾ ਨੂੰ ਵੋਟ ਮਿਲੀ ਹੈ। ਇਨ੍ਹਾਂ ਵਿਚ ਬੂਥ ਨੰਬਰ 99 ਵਿਚ 130, ਬੂਥ ਨੰਬਰ 144 ਵਿਚ 132 ਵੋਟਾਂ ਭਾਜਪਾ ਨੂੰ ਮਿਲੀਆਂ ਹਨ। ਇਸੇ ਤਰ੍ਹਾਂ 238 ਨੰਬਰ ਬੂਥ ਵਿਚੋਂ 151 ਵੋਟਾਂ ਮਿਲੀਆਂ ਹਨ। ਇਥੇ 7119 ਵੋਟਾਂ ਭਾਜਪਾ ਨੂੰ ਮਿਲੀਆਂ ਹਨ।
ਇਹ ਵੀ ਪੜ੍ਹੋ - ਡੇਰਾਬੱਸੀ ਵਿਖੇ ਵਿਦਿਆਰਥਣ ਨੇ ਕਾਲਜ ਦੇ ਹੋਸਟਲ 'ਚ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਕੀਤਾ ਹੈਰਾਨੀਜਨਕ ਖ਼ੁਲਾਸਾ
ਕੋਟਲੀ- ਇਹ ਖੇਤਰ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦਾ ਹੈ। ਇਥੇ ਭਾਜਪਾ ਨੂੰ 97, ਆਪ ਨੂੰ 241, ਸ਼੍ਰੋਮਣੀ ਅਕਾਲੀ ਦਲ ਨੂੰ 285 ਅਤੇ ਕਾਂਗਰਸ ਨੂੰ 559 ਵੋਟਾਂ ਮਿਲੀਆਂ।
ਬਿਆਸ- ਇਥੋਂ ਦੇ ਬੂਥ ਨੰਬਰ 66 ਤੋਂ 69 ਤੱਕ ਵਿਚ ਭਾਜਪਾ ਨੂੰ 253, ਆਪ ਨੂੰ 596, ਅਕਾਲੀ ਦਲ ਨੂੰ 504, ਕਾਂਗਰਸ ਨੂੰ 224 ਵੋਟਾਂ ਮਿਲੀਆਂ। ਬਿਆਸ ਵਿਚ ਪਹਿਲੀ ਵਾਰ ਭਾਜਪਾ ਨੇ ਇੰਨੀ ਮਜ਼ਬੂਤੀ ਹਾਸਲ ਕੀਤੀ ਹੈ।
ਬਹਸਮ ਸ਼ਿਰਿਸ਼ਟਾ- ਇਥੇ ਭਾਜਪਾ ਨੂੰ 215, 'ਆਪ' ਨੂੰ 231, ਅਕਾਲੀ ਦਲ ਨੂੰ 319 ਅਤੇ ਕਾਂਗਰਸ ਨੂੰ 130 ਵੋਟਾਂ ਮਿਲੀਆਂ। ਇਸ ਤਰ੍ਹਾਂ ਇਥੇ ਕਾਂਗਰਸ ਹਾਰ ਗਈ।
ਬੋਲੀਨਾ- ਇਥੋਂ ਦੇ ਬੂਥ ਨੰਬਰ 197-198 'ਤੇ ਭਾਜਪਾ ਨੂੰ 49, ਆਪ ਨੂੰ 265, ਅਕਾਲੀ ਦਲ ਨੂੰ 176 ਅਤੇ ਕਾਂਗਰਸ ਨੂੰ 317 ਵੋਟਾਂ ਮਿਲੀਆਂ ਹਨ। ਇਹ ਭਾਜਪਾ ਦੇ ਪੰਜਾਬ ਜਨਰਲ ਸਕੱਤਰ ਰਾਜੇਸ਼ ਬਾਘਾ ਦਾ ਪਿੰਡ ਵੀ ਹੈ।
ਪਤਾਰਾ- ਇਥੋਂ ਦੇ ਬੂਥ ਨੰਬਰ 199, 120 ਵਿਚ ਭਾਜਪਾ ਨੂੰ 114, ਆਪ ਨੂੰ 398, ਅਕਾਲੀ ਦਲ ਨੂੰ 159, ਕਾਂਗਰਸ ਨੂੰ 462 ਵੋਟਾਂ ਮਿਲੀਆਂ। ਇਹ ਖੇਤਰ ਉਂਝ ਅਕਾਲੀ ਦਲ-ਕਾਂਗਰਸ ਦੇ ਵੋਟ ਬੈਂਕ ਵਾਲਾ ਰਿਹਾ ਹੈ।
ਇਹ ਵੀ ਪੜ੍ਹੋ - ਜਲੰਧਰ ਲੋਕ ਸਭਾ ਸੀਟ ਦੇ ਸਿਆਸੀ ਸਮੀਕਰਨ ਬਦਲਣ ਵਾਲੇ ਸੁਸ਼ੀਲ ਰਿੰਕੂ ਦੇ ਸਿਆਸੀ ਸਫ਼ਰ 'ਤੇ ਇਕ ਝਾਤ
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਦੋਆਬੇ ਦੀ ਰਾਜਨੀਤੀ ’ਚ ਸੁਸ਼ੀਲ ਰਿੰਕੂ ਦਾ ਕੱਦ ਵਧਿਆ
NEXT STORY