ਮਹਿਲ ਕਲਾਂ (ਹਮੀਦੀ): ਸਿਆਸਤ ਵਿਚ ਜਿੱਥੇ ਅਕਸਰ ਲੋਕ ਆਪਣੇ ਫਾਇਦੇ ਲਈ ਮੌਕੇ ਲੱਭਦੇ ਹਨ, ਓਥੇ ਬਲਾਕ ਕਾਂਗਰਸ ਕਮੇਟੀ ਮਹਿਲ ਕਲਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਸ਼ੰਮੀ ਠੁੱਲੀਵਾਲ ਨੇ ਇਮਾਨਦਾਰੀ ਦੀ ਇਕ ਵੱਡੀ ਮਿਸਾਲ ਕਾਇਮ ਕੀਤੀ ਹੈ। ਜਾਣਕਾਰੀ ਅਨੁਸਾਰ, ਪਰਮਿੰਦਰ ਸਿੰਘ ਸ਼ੰਮੀ ਦੇ ਬੈਂਕ ਖਾਤੇ ਵਿਚ ਗਲਤੀ ਨਾਲ ਇਕ ਲੱਖ ਰੁਪਏ ਆ ਗਏ ਸਨ। ਜਿਵੇਂ ਹੀ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਮਿਲੀ, ਉਨ੍ਹਾਂ ਨੇ ਤੁਰੰਤ ਹੀ ਸਬੰਧਤ ਵਿਅਕਤੀ ਜਸਮੇਲ ਸਿੰਘ ਨਾਲ ਫੋਨ ਰਾਹੀਂ ਸੰਪਰਕ ਕੀਤਾ ਅਤੇ ਪੈਸੇ ਪੂਰੇ ਇਮਾਨਦਾਰੀ ਨਾਲ ਵਾਪਸ ਕਰ ਦਿੱਤੇ।
ਇਹ ਖ਼ਬਰ ਵੀ ਪੜ੍ਹੋ - CM ਮਾਨ ਤੇ ਇੰਗਲੈਂਡ ਦੇ ਵਕੀਲਾਂ ਵਿਚਾਲੇ ਮੀਟਿੰਗ! ਰੱਖੀ ਗਈ ਇਹ ਮੰਗ
ਇਸ ਕਦਮ ਨੇ ਨਾਂ ਸਿਰਫ਼ ਉਨ੍ਹਾਂ ਦੀ ਸੱਚਾਈ ਤੇ ਸਾਫ਼-ਦਿਲੀ ਨੂੰ ਦਰਸਾਇਆ ਹੈ, ਸਗੋਂ ਸਮਾਜ ਵਿਚ ਵੀ ਇਕ ਸਕਾਰਾਤਮਕ ਸੁਨੇਹਾ ਦਿੱਤਾ ਹੈ ਕਿ ਸਿਆਸਤਦਾਨ ਹੋਣ ਦੇ ਨਾਲ-ਨਾਲ ਇਨਸਾਨੀ ਅਖਲਾਕੀ ਕਦਰਾਂ ਕੀਮਤਾਂ ਨੂੰ ਕਿਵੇਂ ਕਾਇਮ ਰੱਖਿਆ ਜਾ ਸਕਦਾ ਹੈ। ਇਸ ਮੌਕੇ ਕਾਂਗਰਸ ਕਮੇਟੀ ਐੱਸ.ਸੀ. ਡਿਪਾਰਟਮੈਂਟ ਜ਼ਿਲ੍ਹਾ ਬਰਨਾਲਾ ਦੇ ਚੇਅਰਮੈਨ ਤੇ ਸਾਬਕਾ ਐੱਮ.ਸੀ. ਜਸਮੇਲ ਸਿੰਘ ਡੇਆਰੀ ਵਾਲਾ ਅਤੇ ਕਾਂਗਰਸ ਦੇ ਜ਼ਿਲ੍ਹਾ ਸਕੱਤਰ ਬਲਵੰਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪ੍ਰਧਾਨ ਦੀ ਇਮਾਨਦਾਰੀ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਸ਼ੰਮੀ ਠੁੱਲੀਵਾਲ ਦਾ ਇਹ ਕਦਮ ਹੋਰ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਹੈ।
ਰਿਹਾਇਸ਼ੀ ਇਲਾਕੇ 'ਚ ਪਟਾਕੇ ਸਟੋਰ ਕਰਨ 'ਤੇ 2 ਲੋਕ ਗ੍ਰਿਫ਼ਤਾਰ
NEXT STORY