ਸੰਗਰੂਰ (ਬੇਦੀ) — ਲਗਾਤਾਰ ਵੱਧ ਰਹੀਆਂ ਡੀਜ਼ਲ, ਪੈਟਰੋਲ ਅਤੇ ਗੈਸ ਸਿਲੰਡਰਾਂ ਦੀਆਂ ਕੀਮਤਾਂ ਤੇ ਯੂਥ ਕਾਂਗਰਸ ਨੇ ਭਾਰੀ ਵਿਰੋਧ ਜਤਾਇਆ, ਜਿਸ ਨੂੰ ਲੈ ਕੇ ਪੰਜਾਬ ਯੂਥ ਕਾਂਗਰਸ ਦੀ ਜਨਰਲ ਸਕੱਤਰ ਬੀਬੀ ਪੂਨਮ ਕਾਂਗੜਾ ਨੇ ਕਈ ਪਿੰਡਾਂ 'ਚ ਖੁਦ ਖੱਚਰ ਰੇੜਾ ਚਲਾ ਕੇ ਵੱਖਰੇ ਢੰਗ ਨਾਲ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਤੇ ਕਰਾਰੀ ਚੋਟ ਕੀਤੀ। ਬੀਬੀ ਪੂਨਮ ਕਾਂਗੜਾ ਨੇ ਪਿੰਡ ਭਗਵਾਨਪੁਰਾ, ਬਾਲੀਆਂ ਅਤੇ ਸਾਰੋਂ ਵਿਖੇ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਜਨਤਾ ਨੂੰ ਆਰਥਿਕ ਤੌਰ 'ਤੇ ਮਾਰਨ ਤੇ ਤੁਲੇ ਹੋਏ ਹਨ, ਜੋ ਰੋਜ਼ਾਨਾ ਵਰਤੋਂ ਵਾਲੀਆਂ ਚੀਜਾਂ ਅਤੇ ਤੇਲ ਦੀਆਂ ਕੀਮਤਾਂ ਨੂੰ ਵੱਡੇ ਪੱਧਰ 'ਤੇ ਵਧਾ ਕੇ ਲੋਕਾਂ ਤੇ ਵਾਧੂ ਬੋਝ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਛੇ ਦਿਨ ਲਿਆਉਣ ਦਾ ਨਾਅਰਾ ਲਗਾ ਕੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਾਲੇ ਮੋਦੀ ਨੇ ਦੇਸ਼ ਦੇ ਸਭ ਤੋਂ ਮਾੜੇ ਦਿਨ ਲਿਆ ਦਿੱਤੇ ਹਨ। ਬੀਬੀ ਪੂਨਮ ਕਾਂਗੜਾ ਨੇ ਕਿਹਾ ਕਿ ਮਨ ਕੀ ਬਾਤ ਕਰਨ ਵਾਲੇ ਮੋਦੀ ਨੂੰ ਦੇਸ਼ ਦੀ ਜਨਤਾ 2019 'ਚ ਬੁਰੀ ਤਰ੍ਹਾਂ ਹਰਾ ਕੇ ਆਪਣੇ ਮਨ ਕੀ ਬਾਤ ਦੱਸੇਗੀ।
ਇਸ ਮੌਕੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ ਗਿਆ।|ਬੀਬੀ ਕਾਂਗੜਾ ਨਾਲ ਮੈਡਮ ਮਨਦੀਪ ਕੌਰ, ਹਰਭਿੰਦਰ ਕੌਰ ਸੱਗੂ, ਇੰਦਰਜੀਤ ਨੀਲੂ, ਰੂਪ ਸਿੰਘ ਧਾਲੀਵਾਲ,ਰਵੀ ਕੁਮਾਰ, ਸਿਕੰਦਰ ਸਿੰਘ ਰਾਜਪਾਲ ਰਾਜੂ,ਸੰਦੀਪ ਕੌਰ ਸਾਰੋਂ ਤੋਂ ਇਲਾਵਾ ਹੋਰ ਵੀ ਕਾਂਗਰਸੀ ਹਾਜ਼ਰ ਸਨ।
ਸੰਘਣੀ ਧੁੰਦ ਕਾਰਨ ਸੜਕ 'ਤੇ ਟਰੈਕਟਰ-ਟਰਾਲੀ ਪਲਟੀ, ਜਾਨੀ ਨੁਕਸਾਨ ਤੋਂ ਬਚਾਅ
NEXT STORY