ਗੁਰੂਗ੍ਰਾਮ- ਗੁਰੂਗ੍ਰਾਮ ਦੇ ਸੈਕਟਰ-37 ਥਾਣਾ ਪੁਲਸ ਨੇ ਭੀਮ ਸੈਨਾ ਦੇ ਮੁਖੀ ਸਤਪਾਲ ਤੰਵਰ ਨੂੰ ਧਮਕੀ ਦੇਣ ਦੇ ਦੋਸ਼ 'ਚ ਲਾਰੈਂਸ ਬਿਸ਼ਨੋਈ ਦੇ ਭਰਾ ਗੈਂਗਸਟਰ ਅਨਮੋਲ ਬਿਸ਼ਨੋਈ ਖਿਲਾਫ ਮਾਮਲਾ ਦਰਜ ਕੀਤਾ ਹੈ।ਅਨਮੋਲ 'ਤੇ ਅਮਰੀਕਾ ਅਤੇ ਕੈਨੇਡਾ 'ਚ ਬੈਠ ਕੇ ਜ਼ਿੰਬਾਬਵੇ ਅਤੇ ਕੀਨੀਆ ਦੇ ਨੰਬਰਾਂ ਤੋਂ ਧਮਕੀ ਭਰੀਆਂ ਕਾਲਾਂ ਕਰਨ ਦਾ ਇਲਜ਼ਾਮ ਹੈ। ਹਰਿਆਣਾ ਸਰਕਾਰ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸ.ਟੀ.ਐਫ. ਟੀਮਾਂ, ਗੁਰੂਗ੍ਰਾਮ ਦੀਆਂ 3 ਅਪਰਾਧ ਸ਼ਾਖਾਵਾਂ ਅਤੇ ਕਈ ਸਾਈਬਰ ਕ੍ਰਾਈਮ ਟੀਮਾਂ ਨੂੰ ਜਾਂਚ ਲਈ ਤਾਇਨਾਤ ਕੀਤਾ ਹੈ। ਅਨਮੋਲ ਬਿਸ਼ਨੋਈ ਨੂੰ ਭਾਰਤ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ -ਦਿਲਜੀਤ ਦੇ ਸ਼ੋਅ ਦੇ ਨਾਂ 'ਤੇ ਹੋਈ ਫੈਨਜ਼ ਨਾਲ ਧੋਖਾਧੜੀ, ਗਾਇਕ ਨੇ ਮੰਗੀ ਮੁਆਫੀ, ਕਿਹਾ...
ਸ਼ੁੱਕਰਵਾਰ ਰਾਤ 10.05 ਵਜੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਭੀਮ ਸੈਨਾ ਦੇ ਮੁਖੀ ਨਵਾਬ ਸਤਪਾਲ ਤੰਵਰ ਨੂੰ ਲਾਰੈਂਸ ਬਿਸ਼ਨੋਈ ਦੇ ਭਰਾ ਗੈਂਗਸਟਰ ਅਨਮੋਲ ਬਿਸ਼ਨੋਈ ਦਾ ਮੋਬਾਈਲ 'ਤੇ ਕਾਲ ਆਇਆ। ਜਿਸ 'ਚ ਗੈਂਗਸਟਰ ਨੇ ਕਿਹਾ ਕਿ ਉਹ ਤੈਨੂੰ ਕੱਟ ਕੇ ਕਿਤੇ ਸੁੱਟ ਦੇਵੇਗਾ। ਕੁੱਲ 6 ਮਿੰਟ 41 ਸੈਕਿੰਡ ਦੀ ਆਡੀਓ 'ਚ ਗੈਂਗਸਟਰ ਤੰਵਰ ਨੂੰ ਵਾਰ-ਵਾਰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਧਮਕੀ ਦਾ ਜਵਾਬ ਦਿੰਦੇ ਹੋਏ ਸਤਪਾਲ ਤੰਵਰ ਨੇ ਅਨਮੋਲ ਬਿਸ਼ਨੋਈ ਨੂੰ ਕਿਹਾ ਕਿ ਮੈਂ ਪੱਪੂ ਯਾਦਵ ਜਾਂ ਸਲਮਾਨ ਖਾਨ ਨਹੀਂ ਹਾਂ ਜੋ ਡਰ ਜਾਵੇਗਾ। ਜਿਸ ਤੋਂ ਬਾਅਦ ਗੈਂਗਸਟਰ ਨੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬ੍ਰਿਸਬੇਨ 'ਚ ਨਵੇਂ ਭਾਰਤੀ ਕੌਂਸਲੇਟ ਦਾ ਉਦਘਾਟਨ ਕੀਤਾ
NEXT STORY