ਮੋਗਾ (ਗੋਪੀ ਰਾਊਕੇ)- ਜ਼ਿਲੇ ਦੇ ਪਿੰਡ ਚੜਿੱਕ ਵਿਖੇ ਵਿਕਾਸ ਕਾਰਜਾਂ ਦੇ ਮਾਮਲੇ ’ਤੇ ਪਿੰਡ ਦੀ ਪੰਚਾਇਤ ਨਾਲ ਮੀਟਿੰਗ ਕਰਨ ਆਏ ਹਲਕਾ ਵਿਧਾਇਕ ਡਾ. ਹਰਜੋਤ ਕਮਲ ਦੇ ਆਉਣ ਤੋਂ ਪਹਿਲਾਂ ਸਥਿਤੀ ਤਣਾਅਪੂਰਨ ਬਣ ਗਈ। ਜਦੋਂ ਕਿਸਾਨ ਯੂਨੀਅਨ ਨਾਲ ਸਬੰਧਿਤ ਕੁਝ ਆਗੂਆਂ ਨੇ ਖ਼ੇਤੀ ਕਾਨੂੰਨਾਂ ਦੇ ਮਾਮਲੇ ’ਤੇ ਪੰਜਾਬ ਸਰਕਾਰ ਦਾ ਸਟੈਂਡ ਕੀ ਹੈ, ਸਬੰਧੀ ਹਲਕਾ ਵਿਧਾਇਕ ਨੂੰ ਸਵਾਲ ਪੁੱਛਣ ਦੀ ਵਿਉਂਤਬੰਧੀ ਘੜੀ। ਇਸ ਮਾਮਲੇ ਨੂੰ ਲੈ ਕੇ ਸਰਪੰਚ ਦੇ ਪਤੀ ਦਾ ਭਰਾ ਅਤੇ ਕਿਸਾਨ ਆਗੂਆਂ ਵਿਚਕਾਰ ਵਿਵਾਦ ਪੈਦਾ ਗਿਆ ਹੋ ਗਿਆ, ਜਿਸ ਨੂੰ ਵੱਧਦਾ ਦੇਖ ਕੇ ਜ਼ਿਲਾ ਪੁਲਸ ਪ੍ਰਸ਼ਾਸਨ ਨੇ ਮੋਗਾ ਜ਼ਿਲੇ ਦੇ 7 ਥਾਣਿਆਂ ਦੀ ਪੁਲਸ ਨੇ ਪਿੰਡ ਨੂੰ ਛਾਉਣੀ ਵਿਚ ਤਬਦੀਲ ਕਰ ਦਿੱਤਾ ਅਤੇ ਇਨ੍ਹਾਂ ਦੀ ਪੁਲਸ ਕਰਮਚਾਰੀਆਂ ਦੀ ਕਮਾਂਡ ਜ਼ਿਲੇ ਦੇ 2 ਐੱਸ. ਪੀ. ਅਤੇ 6 ਡੀ. ਐੱਸ. ਪੀ. ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਜ਼ਿਲਾ ਪ੍ਰਸ਼ਾਸਨ ਬੀਤੇ ਕੱਲ ਭਾਰਤੀ ਜਨਤਾ ਪਾਰਟੀ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਨਾਲ ਮਲੋਟ ਵਿਖੇ ਹੋਈ ਕੁੱਟ-ਮਾਰ ਕਰ ਕੇ ਬੇਹੱਦ ਮੁਸ਼ਤੈਦੀ ਵਰਤ ਰਿਹਾ ਸੀ।
ਇਹ ਵੀ ਪੜ੍ਹੋ : ਪਲਾਂ ’ਚ ਉਜੜਿਆ ਹੱਸਦਾ-ਵੱਸਦਾ ਪਰਿਵਾਰ, ਦੋ ਸਕੇ ਭਰਾਵਾਂ ਦੀ ਮੌਤ ਨਾਲ ਘਰ ’ਚ ਪੈ ਗਿਆ ਚੀਕ-ਚਿਹਾੜਾ
ਕੀ ਕਹਿਣੈ ਕਿਸਾਨ ਆਗੂ ਲੱਖਾ ਸਿੰਘ ਦਾ?
ਇਸੇ ਦੌਰਾਨ ਹੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਲੱਖਾ ਸਿੰਘ ਦਾ ਕਹਿਣਾ ਸੀ ਕਿ ਜਥੇਬੰਦੀ ਨੇ ਵਿਉਂਤ ਬਣਾਈ ਸੀ ਕਿ ਹਲਕਾ ਵਿਧਾਇਕ ਤੋਂ ਪੰਜਾਬ ਸਰਕਾਰ ਦੇ ਸਟੈਂਡ ਸਬੰਧੀ ਸਵਾਲ ਪੁੱਛੇ ਜਾਣ, ਪਰ ਉਸ ਤੋਂ ਪਹਿਲਾਂ ਹੀ ਮੌਜੂਦਾ ਕਾਂਗਰਸੀ ਸਰਪੰਚ ਦੇ ਭਰਾ ਨੇ ਸ਼ਾਂਤਮਈ ਆਪਣਾ ਕੰਮ ਕਰ ਰਹੇ ਕਿਸਾਨਾਂ ਨਾਲ ਕਥਿਤ ਮਾੜਾ ਵਿਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਗਰੋਂ ਅਸੀ ਵਿਧਾਇਕ ਨੂੰ ਰੋਕ ਕੇ ਸਰਪੰਚ ਦੇ ਪਰਿਵਾਰ ਵਲੋਂ ਕੀਤੇ ਜਾ ਰਹੇ ਮਾੜੇ ਵਿਹਾਰ ਸਬੰਧੀ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਗੱਲ ਨਹੀਂ ਸੁਣੀ, ਜਦੋਂਕਿ ਵਿਧਾਇਕ ਨੂੰ ਚਾਹੀਦਾ ਸੀ ਕਿ ਉਹ ਸਰਪੰਚ ਦੇ ਭਰਾ ਨੂੰ ਕਿਸਾਨ ਕੋਲ ਲੈ ਕੇ ਮਾਮਲੇ ਦਾ ਹੱਲ ਕਰੇ।
ਇਹ ਵੀ ਪੜ੍ਹੋ : ਬੈਡਮਿੰਟਨ ਖੇਡਦੇ-ਖੇਡਦੇ ਕਲੱਬ ’ਚ ਵਿਅਕਤੀ ਨੂੰ ਇੰਝ ਆਈ ਮੌਤ, ਵੇਖ ਲੋਕ ਵੀ ਹੋਏ ਹੈਰਾਨ
ਮੈਂ ਸਵਾਲਾਂ ਦਾ ਜਵਾਬ ਦੇਣ ਲਈ ਤਿਆਰ, ਪਰ ਅੱਜ ਵਾਲਾ ਰਵੱਈਆ ਠੀਕ ਨਹੀਂ ਸੀ : ਵਿਧਾਇਕ ਡਾ. ਹਰਜੋਤ ਕਮਲ
ਮੋਗਾ ਦੇ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ਦਾ ਕਹਿਣਾ ਸੀ ਕਿ ਉਹ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਹਨ ਅਤੇ ਹਰ ਸਵਾਲ ਦਾ ਜਵਾਬ ਸਾਰਥਿਕ ਤਰੀਕੇ ਨਾਲ ਦੇਣ ਲਈ ਤਿਆਰ ਹਨ, ਪਰ ਅੱਜ ਨੌਜਵਾਨ ਵਲੋਂ ਅਪਣਾਇਆ ਰਵੱਈਆ ਸਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਵੀ ਕਿਸਾਨ ਆਗੂ ਨੇ ਕਾਂਗਰਸੀ ਵਿਧਾਇਕਾਂ ਦਾ ਰਾਹ ਨਹੀਂ ਰੋਕਿਆ, ਪਰ ਇਸ ਨੌਜਵਾਨ ਨੇ ਇਹ ਧਮਕੀ ਦਿੱਤੀ ਸੀ ਕਿ ਵਿਧਾਇਕ ਨੂੰ ਪਿੰਡ ਨਹੀਂ ਆਉਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੀਆਂ ਹਰਕਤਾਂ ਦਾ ਕਿਸਾਨ ਅੰਦੋਲਨ ’ਤੇ ਮਾੜਾ ਅਸਰ ਪੈ ਸਕਦਾ ਹੈ ਅਤੇ ਇਸ ਨਾਲ ਭਾਈਚਾਰਕ ਸਾਂਝ ਵੀ ਖਰਾਬ ਹੁੰਦੀ ਹੈ।
ਪਿੰਡ ’ਚ ਮਾਹੌਲ ਖਰਾਬ ਕਰਨ ਲਈ ਨੌਜਵਾਨ ਨੇ ਅਜਿਹਾ ਕੀਤਾ : ਗਰਦੌਰ ਚੜਿੱਕ
ਪਿੰਡ ਚੜਿੱਕ ਦੀ ਮਹਿਲਾ ਸਰਪੰਚ ਦੇ ਪਤੀ ਗਰਦੌਰ ਸਿੰਘ ਦਾ ਕਹਿਣਾ ਸੀ ਕਿ ਨੌਜਵਾਨ ਨੇ ਜਾਣ-ਬੁੱਝ ਕੇ ਮਾਹੌਲ ਖਰਾਬ ਕਰਨ ਲਈ ਅਜਿਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੱਲ ਮਲੋਟ ਵਿਖੇ ਹੋਇਆ ਹੈ, ਉਸੇ ਤਰ੍ਹਾਂ ਦੀ ਘਟਨਾ ਨੂੰ ਇਹ ਨੌਜਵਾਨ ਅੰਜਾਮ ਦੇਣਾ ਚਾਹੁੰਦਾ ਸੀ, ਉਨ੍ਹਾਂ ਕਿਹਾ ਕਿ ਅਸੀਂ ਅਪੀਲ ਕਰਦੇ ਹਾਂ ਕਿ ਕਿਸਾਨ ਜਥੇਬੰਦੀਆਂ ਨੂੰ ਅਜਿਹੇ ਨੌਜਵਾਨਾਂ ਨੂੰ ਅੱਗੇ ਨਹੀਂ ਕਰਨਾ ਚਾਹੀਦਾ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕਿਸਾਨ ਪ੍ਰਦਰਸ਼ਨ 'ਚ ਜ਼ਖ਼ਮੀ ਹੋਏ SP ਦਾ ਹਾਲ-ਚਾਲ ਪੁੱਛਣ ਪੁੱਜੇ ਜਗਜੀਤ ਸਿੰਘ ਡੱਲੇਵਾਲ
NEXT STORY