ਲੁਧਿਆਣਾ (ਹਿਤੇਸ਼): ਨਗਰ ਨਿਗਮ ਲੁਧਿਆਣਾ ਵੱਲੋਂ ਫਾਇਨਾਂਸ ਐਂਡ ਕੰਟਰੈਕਟ ਕਮੇਟੀ (F&CC) ਦੇ ਮੈਂਬਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਹ ਕਮੇਟੀ ਕੋਈ ਵੀ ਟੈਂਡਰ ਲਗਾਉਣ, ਵਰਕ ਆਰਡਰ ਜਾਰੀ ਕਰਨ ਸਮੇਤ ਵਿੱਤੀ ਮਾਮਲਿਆਂ ਨੂੰ ਮਨਜ਼ੂਰੀ ਦੇਣ ਲਈ ਹੁੰਦੀ ਹੈ। ਇਸ ਕਮੇਟੀ 'ਚ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਹੁੰਦੇ ਹਨ ਤੇ ਨਾਲ ਦੋ ਕੌਂਸਲਰਾਂ ਨੂੰ ਮੈਂਬਰ ਬਣਾਇਆ ਜਾਣਾ ਹੁੰਦਾ ਹੈ।
ਨਗਰ ਨਿਗਮ ਦੇ ਮੌਜੂਦਾ ਸੈਸ਼ਨ ਦੇ ਦੌਰਾਨ ਫਿਲਹਾਲ ਦੋ ਕੌਂਸਲਰਾਂ ਨੂੰ ਮੈਂਬਰ ਬਣਾਏ ਜਾਣ ਤੋਂ ਬਿਨਾਂ ਹੀ F&CC ਦੀ ਕਾਰਵਾਈ ਕੀਤੀ ਜਾ ਰਹੀ ਹੈ। ਪਰ ਹੁਣ ਪਤਾ ਲੱਗਾ ਹੈ ਕਿ ਪਿਛਲੀ ਜੋ ਨਗਰ ਨਿਗਮ ਦੇ ਜਨਰਲ ਹਾਊਸ ਦੀ 24 ਫਰਵਰੀ ਨੂੰ ਮੀਟਿੰਗ ਹੋਈ ਹੈ, ਉਸ ਵਿਚ F&CC ਦੇ ਮੈਂਬਰ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਹੁਣ ਤੱਕ ਇਹੀ ਚਰਚਾ ਚੱਲ ਰਹੀ ਸੀ ਕਿ ਆਮ ਆਦਮੀ ਪਾਰਟੀ ਦੇ ਦੋ ਕੌਂਸਲਰ F&CC ਦੇ ਮੈਂਬਰ ਬਣਾਏ ਜਾਣਗੇ। ਪਰ ਕਾਂਗਰਸ ਨੇ F&CC ਦੀ ਮੈਂਬਰਸ਼ਿਪ 'ਤੇ ਦਾਅਵੇਦਾਰੀ ਠੋਕ ਦਿੱਤੀ ਹੈ।
ਇਸ ਸਬੰਧ ਵਿਚ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੰਜੇ ਤਲਵਾੜ ਵੱਲੋਂ ਮੇਅਰ ਨੂੰ ਚਿੱਠੀ ਲਿਖੀ ਗਈ ਹੈ ਕਿ F&CC ਦੇ ਵਿਚ ਵਿਰੋਧੀ ਧਿਰ ਦਾ ਮੈਂਬਰ ਲਿਆ ਜਾਵੇ। ਕਿਉਂਕਿ ਕਾਂਗਰਸ ਦੇ ਕੌਂਸਲਰ ਵੀ ਵੱਡੀ ਗਿਣਤੀ ਵਿਚ ਹਨ, ਉਸ ਦੇ ਅਨੁਪਾਤ ਦੇ ਅਨੁਸਾਰ ਵੀ ਉਨ੍ਹਾਂ ਨੇ ਮੰਗ ਕੀਤੀ ਹੈ ਕਿ F&CC ਵਿਚ ਕਾਂਗਰਸ ਦਾ ਕੌਂਸਲਰ ਲਿਆ ਜਾਵੇ। ਹੁਣ ਦੇਖਣਾ ਹੈ ਇਸ ਸਬੰਧ ਵਿਚ ਮੇਅਰ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਕੀ ਫੈਸਲਾ ਲਿਆ ਜਾਂਦਾ ਹੈ।
ਪੰਜਾਬ Weather ਦੀ 6 ਅਪ੍ਰੈਲ ਤੱਕ ਨਵੀਂ ਅਪਡੇਟ ਜਾਰੀ! ਇਨ੍ਹਾਂ ਤਾਰੀਖ਼ਾਂ ਨੂੰ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Al
NEXT STORY