ਗਿੱਦੜਬਾਹਾ (ਚਾਵਲਾ): ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਗਿੱਦੜਬਾਹਾ ਦੇ ਐੱਸ.ਡੀ.ਐੱਮ. ਦਫ਼ਰ ਦੇ ਬਾਹਰ ਅਕਾਲੀ ਦਲ ਨਾਲ ਸਬੰਧਿਤ ਐੱਮ.ਸੀ. ਦੇ ਦੋ ਉਮੀਦਵਾਰਾਂ ਦੇ ਪਰਚੇ ਰੱਦ ਕਰਨ ਦੇ ਰੋਸ ’ਚ ਧਰਨਾ ਦਿੱਤਾ ਗਿਆ। ਇਸ ਧਰਨੇ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ। ਇਸ ਮੌਕੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਅਕਾਲੀ ਆਗੂ ਸੰਨੀ ਢਿੱਲੋਂ ਨੇ ਸੁਖਬੀਰ ਬਾਦਲ ਨੂੰ ਹਲਕਾ ਵਿਧਾਇਕ ਦੀ ਸ਼ਹਿ ’ਤੇ ਸਥਾਨਕ ਡੀ.ਐੱਸ.ਪੀ. ਕੇ ਅਕਾਲੀ ਦਲ ਨਾਲ ਸਬੰਧਿਤ ਉਮੀਦਵਾਰਾਂ ਅਤੇ ਵਰਕਰਾਂ ਨੂੰ ਧਮਕਾਉਣ ਦੀ ਜਾਣਕਾਰੀ ਦਿੱਤੀ ਅਤੇ ਦੋਸ਼ ਲਗਾਇਆ ਕਿ ਡੀ.ਐੱਸ.ਪੀ. ਇਕ ਕਾਂਗਰਸੀ ਆਗੂ ਵਾਂਗ ਕੰਮ ਕਰ ਰਿਹਾ ਹੈ, ਢਿੱਲੋਂ ਨੇ ਦੋਸ਼ ਲਗਾਇਆ ਕਿ ਹਲਕਾ ਵਿਧਾਇਕ ਐੱਮ.ਸੀ. ਚੋਣਾਂ ’ਚ ਹਾਰ ਤੋਂ ਡਰ ਐੱਸ.ਡੀ.ਐੱਮ. ’ਤੇ ਵਾਰ-ਵਾਰ ਦਬਾਅ ਪਾ ਅਕਾਲੀ ਦਲ ਨਾਲ ਸਬੰਧਿਤ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾ ਰਿਹਾ ਹੈ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ’ਚ ਕਿਸਾਨ ਵਿਰੋਧੀਆਂ ’ਤੇ ਮੁੜ ਵਿੰਨਿ੍ਹਆ ਨਿਸ਼ਾਨਾ
ਇਸ ਮੌਕੇ ਅਕਾਲੀ ਵਰਕਰਾਂ ਨੂੰ ਸੰਬੋਧਿਤ ਕਰਦੇ ਸੁਖਬੀਰ ਸਿੰਘ ਬਾਦਲ ਨੇ ਹਲਕਾ ਵਿਧਾਇਕ ਰਾਜਾ ਵੜਿੰਗ ਨੂੰ ਲਲਕਾਰਦੇ ਹੋਏ ਕਿਹਾ ਕਿ ਅਕਾਲੀ ਵਰਕਰ ਬੇਅੰਤ ਸਿੰਘ ਦੀ ਸਰਕਾਰ ਵੇਲੇ ਨਹੀਂ ਡਰੇ ਸਨ ਅਤੇ ਕਾਂਗਰਸ ਪਾਰਟੀ ਨੂੰ ਹਾਰ ਵਿਖਾਈ ਸੀ। ਰਾਜਾ ਵੜਿੰਗ ਤਾਂ ਕੀ ਸ਼ਹਿ ਹੈ, ਸੁਖਬੀਰ ਬਾਦਲ ਨੇ ਹਲਕਾ ਵਿਧਾਇਕ ਨੂੰ ਚੈਲੇਜ ਕੀਤਾ ਕਿ ਸਰਕਾਰ ਆਉਣ ’ਤੇ ਉਨ੍ਹਾਂ ਨਾਲ ਹਿਸਾਬ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਟਵਿੱਟਰ ਨੇ ਫ਼ਿਰ ਬੰਦ ਕੀਤੇ ਕਿਸਾਨ ਅੰਦੋਲਨ ਦੀ ਹਾਮੀ ਭਰਦੇ ਅਕਾਉਂਟ
ਇਸ ਮੌਕੇ ਸੁਖਬੀਰ ਬਾਦਲ ਨੇ ਡਿੰਪੀ ਢਿੱਲੋਂ ਵਲੋਂ ਸਥਾਨਕ ਡੀ.ਐੱਸ.ਪੀ. ’ਤੇ ਲਗਾਏ ਦੋਸ਼ਾਂ ਬਾਬਤ ਡੀ.ਐੱਸ.ਪੀ. ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਦੀ ਕਠਪੁੱਤਲੀ ਬਣੇ ਪੁਲਸ ਅਫ਼ਸਰਾਂ ਦਾ ਨਾਂ ਸ਼੍ਰੋਮਣੀ ਅਕਾਲੀ ਦੀ ਲਾਲ ਡਾਇਰੀ ’ਚ ਦਰਜ ਕੀਤਾ ਜਾ ਰਿਹਾ ਹੈ ਅਤੇ ਅਕਾਲੀ ਸਰਕਾਰ ਬਣਨ ’ਤੇ ਉਕਤ ਅਫ਼ਸਰਾਂ ਨੂੰ ਨੌਕਰੀ ਤੋਂ ਡਿਸਮਿਸ ਕਰਕੇ ਜੇਲ੍ਹ ਭੇਜਿਆ ਜਾਵੇਗਾ। ਇਸ ਮੌਕੇ ਯੂਥ ਅਕਾਲੀ ਆਗੂ ਅਭੈ ਢਿਲੋਂ, ਬਲਰਾਜ ਮਾਨ ਆਦਿ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: ਕਿਸਾਨ ਦਿੱਲੀ ਬੈਠੇ ਹੱਕਾਂ ਲਈ, ਤੁਸੀ ਚੌਧਰਾਂ ਭਾਲਦੇ ਹੋ’ ਦੇ ਬੈਨਰ ਹੇਠ ਨੌਜਵਾਨ ਵਲੋਂ ਚੋਣਾਂ ਦਾ ਬਾਈਕਾਟ
ਸਹੁਰੇ ਪਰਿਵਾਰ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
NEXT STORY