ਅੰਮ੍ਰਿਤਸਰ (ਸਰਬਜੀਤ) : ਸੰਵਿਧਾਨ ਸੁਰੱਖਿਆ ਸੰਘਰਸ਼ ਸਮਿਤੀ ਵੱਲੋਂ ਗੁਰਪਤਵੰਤ ਸਿੰਘ ਪੰਨੂ ਦਾ ਪੁਤਲਾ ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਚੇਅਰਮੈਨ ਗੌਰਵ ਸ਼ਰਮਾ, ਸਰਪ੍ਰਸਤ ਕਰਮਜੀਤ ਸਿੰਘ ਗਿੱਲ, ਪ੍ਰਧਾਨ ਰਵੀ ਪ੍ਰਕਾਸ਼ ਆਸ਼ੂ ਅਤੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਗਿੱਲ ਨੇ ਸਾਂਝੇ ਤੌਰ 'ਤੇ ਆਖਿਆ ਕਿ ਦੇਸ਼ ਵਿਰੋਧੀ ਗੁਰ ਪਤਵੰਤ ਸਿੰਘ ਪੰਨੂ ਵੱਲੋਂ ਆਏ ਦਿਨ ਦੇਸ਼ ਦੀ ਅਮਨ ਸ਼ਾਂਤੀ ਨੂੰ ਭੜਕਾਉਣ ਲਈ ਬਹੁਤ ਹੀ ਘਟੀਆ ਤਰੀਕੇ ਨਾਲ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜੋ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਇਸਨੇ ਬੀਆਰ ਅੰਬੇਦਕਰ ਸਾਹਿਬ ਦੀ ਪ੍ਰਤਿਭਾ ਦੇ ਸਬੰਧ ਵਿੱਚ ਧਮਕੀ ਦਿੱਤੀ ਸੀ ਕਿ ਅੰਮ੍ਰਿਤਸਰ ਦੀ ਧਰਤੀ ਤੇ ਅੰਬੇਡਕਰ ਸਾਹਿਬ ਦੀ ਕੋਈ ਪ੍ਰਤਿਭਾ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਧਮਕੀ ਨੂੰ ਸੰਵਿਧਾਨ ਸੁਰੱਖਿਆ ਸੰਘਰਸ਼ ਸਮਿਤੀ ਨੇ ਬਹੁਤ ਹੀ ਗੰਭੀਰਤਾ ਨਾਲ ਲਿਆ ਅਤੇ ਬੀਆਰ ਅੰਬੇਡਕਰ ਸਾਹਿਬ ਦੇ ਸਨਮਾਨ ਲਈ ਤਿਆਰੀਆ ਸ਼ੁਰੂ ਕਰ ਦਿੱਤੀਆਂ, ਜਿਸ ਕਰ ਕੇ ਸੰਵਿਧਾਨ ਸੁਰੱਖਿਆ ਸੰਘਰਸ਼ ਸਮਿਤੀ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਪੱਤਰ ਵੀ ਭੇਜਿਆ ਗਿਆ ਸੀ ਕਿ ਜਥੇਦਾਰ ਸਾਹਿਬ ਇੱਕ ਵੀਡੀਓ ਜਨਤਕ ਕਰਨ ਕਿ ਕੋਈ ਵੀ ਦੇਸ਼ ਵਿਰੋਧੀ ਤਾਕਤਾਂ ਦੇ ਬਹਿਕਾਵੇ ਵਿੱਚ ਨਾ ਆਵੇ।
ਉਨ੍ਹਾਂ ਕਿਹਾ ਕਿ ਜਿਸ ਦੇ ਸਬੰਧ ਵਿੱਚ ਬੀਆਰਅੰਬੇਡਕਰ ਦੇ ਸਨਮਾਨ ਲਈ ਸ਼ਹਿਰ ਦੇ ਵੱਖ-ਵੱਖ ਕੋਨਿਆਂ ਵਿੱਚ ਸੰਵਿਧਾਨ ਸੁਰੱਖਿਆ ਸੰਘਰਸ਼ ਸਮਿਤੀ ਵੱਲੋਂ ਬੋਰਡ ਵੀ ਲਗਾਏ ਗਏ ਅਤੇ ਹੋਰ ਵੀ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਆਗੂਆਂ ਨੇ ਅੱਗੇ ਦੱਸਿਆ ਕਿ ਬਾਬਾ ਸਾਹਿਬ ਦੇ ਸਨਮਾਨ ਨੂੰ ਲੈ ਕੇ ਸੰਵਿਧਾਨ ਸੁਰੱਖਿਆ ਸੰਘਰਸ਼ ਸਮਿਤੀ ਵੱਲੋਂ ਕੀਤੇ ਗਏ ਪ੍ਰਬੰਧਾਂ ਨੂੰ ਦੇਖਦੇ ਹੋਏ ਗੁਰਪਤਵੰਤ ਸਿੰਘ ਪੰਨੂ ਦੇ ਹੌਸਲੇ ਪਸਤ ਹੋ ਗਏ ਅਤੇ ਉਸ ਨੇ 28 ਅਪ੍ਰੈਲ ਨੂੰ ਦੇਰ ਰਾਤ ਆਪਣੀ ਵੀਡੀਓ ਆਪਣੇ ਸੋਸ਼ਲ ਅਕਾਊਂਟ ਤੋਂ ਹਟਾ ਦਿੱਤੀ। ਇਨ੍ਹਾਂ ਆਗੂਆਂ ਨੇ ਪੰਜਾਬ ਦੀ ਅਵਾਮ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿਰੋਧੀ ਤਾਕਤਾਂ ਦਾ ਸਾਹਮਣਾ ਕਰਨ ਲਈ ਇੱਕਜੁੱਟ ਰਹਿਣ ਅਤੇ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ। ਇਸ ਮੌਕੇ ਸੰਵਿਧਾਨ ਸੁਰੱਖਿਆ ਸੰਘਰਸ਼ ਸਮਿਤੀ ਵੱਲੋਂ ਖਾਸ ਤੌਰ 'ਤੇ ਡੀਸੀ ਅੰਮ੍ਰਿਤਸਰ, ਪੁਲਸ ਕਮਿਸ਼ਨਰ ,ਡੀ ਆਈ ਜੀ ਬਾਰਡਰ ਰੇਂਜ , ਐੱਸਐੱਸਪੀ ਦਿਹਾਤੀ ਦਾ ਖਾਸ ਤੌਰ 'ਤੇ ਧੰਨਵਾਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵਿਗੜੇਗਾ ਮੌਸਮ, ਤੇਜ਼ ਹਨ੍ਹੇਰੀ ਨਾਲ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ, ਕਿਸਾਨਾਂ ਲਈ ਸਲਾਹ
NEXT STORY