ਲਾਂਬੜਾ, (ਵਰਿੰਦਰ)- ਪੁਲਸ ਨੇ ਅੱਜ ਵੱਖ-ਵੱਖ ਸਥਾਨਾਂ 'ਤੇ ਨਾਕਾਬੰਦੀ ਦੌਰਾਨ 3 ਮੁਲਜ਼ਮਾਂ ਨੂੰ 75 ਗ੍ਰਾਮ ਨਸ਼ੀਲੇ ਪਦਾਰਥ ਅਤੇ 3 ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਆਪ ਵੀ ਨਸ਼ੇੜੀ ਹਨ ਤੇ ਵੇਚਣ ਦਾ ਵੀ ਧੰਦਾ ਕਰਦੇ ਹਨ। ਤਿੰਨੋਂ ਡਰਾਈਵਿੰਗ ਲਾਈਨ 'ਚ ਹਨ।
ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਏ. ਐੱਸ. ਆਈ. ਨਿਰੰਜਣ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੰਡ ਰਾਮਪੁਰ ਲੱਲੀਆਂ ਚੌਕ 'ਚ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ ਸਵਾਰ ਨੌਜਵਾਨ ਕੋਲੋਂ 20 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਮੁਲਜ਼ਮ ਦੀ ਪਛਾਣ ਰਵੀਕਾਂਤ ਉਰਫ ਪਿੰਕਾ ਪੁੱਤਰ ਕੁਲਦੀਪ ਵਾਸੀ ਪਿੰਡ ਚਿੱਟੀ ਥਾਣਾ ਲਾਂਬੜਾ ਵਜੋਂ ਹੋਈ।
ਇਸੇ ਤਰ੍ਹਾਂ ਏ. ਐੱਸ. ਆਈ. ਸੁਰਜੀਤ ਸਿੰਘ ਵਲੋਂ ਪਿੰਡ ਨਿੱਝਰਾਂ ਨੇੜੇ ਕੀਤੀ ਗਈ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ ਸਵਾਰ ਨੂੰ ਕਾਬੂ ਕਰ ਕੇ ਉਸ ਕੋਲੋਂ 25 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ, ਜਿਸ ਦੀ ਪਛਾਣ ਅਕਾਸ਼ਦੀਪ ਉਰਫ ਕਾਸ਼ਾ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਖਾਂਬਰਾ ਵਜੋਂ ਹੋਈ। ਏ. ਐੱਸ. ਆਈ. ਕੁਲਵਿੰਦਰ ਸਿੰਘ ਨੇ ਵੰਡਰਲੈਂਡ ਮੋੜ 'ਤੇ ਪਿੰਡ ਤਾਜਪੁਰ ਵਿਖੇ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ ਸਵਾਰ ਨੂੰ ਕਾਬੂ ਕਰ ਕੇ ਉਸ ਕੋਲੋਂ 30 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਮੁਲਜ਼ਮ ਦੀ ਪਛਾਣ ਮਨੋਜ ਕੁਮਾਰ ਉਰਫ ਟੋਨੀ ਪੁੱਤਰ ਕਸਤੂਰੀ ਲਾਲ ਵਾਸੀ ਬਸਤੀ ਸ਼ੇਖ ਜਲੰਧਰ ਵਜੋਂ ਹੋਈ ਹੈ। ਪੁਲਸ ਵਲੋਂ ਤਿੰਨਾਂ ਮੁਲਾਜ਼ਮਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਨਸ਼ੇ ਨੇ ਰਵੀਕਾਂਤ ਬਣਾ ਦਿੱਤਾ ਕਾਤਲ- ਮੁਲਜ਼ਮ ਰਵੀਕਾਂਤ ਨੇ ਪੁੱਛਗਿੱਛ 'ਚ ਦੱਸਿਆ ਕਿ ਸਾਲ 2008 'ਚ ਹੀ ਉਹ ਨਸ਼ੇ ਦਾ ਆਦੀ ਹੋ ਗਿਆ ਸੀ। ਨਸ਼ੇ ਦੀ ਪੂਰਤੀ ਲਈ ਪੈਸੇ ਲੁੱਟਣ ਖਾਤਿਰ ਉਸ ਨੇ ਪਿੰਡ ਚਿੱਟੀ ਵਿਖੇ ਕਾਂਤਾ ਦੇਵੀ ਦਾ ਚਾਕੂਆਂ ਨਾਲ ਕਤਲ ਕਰ ਦਿੱਤਾ ਸੀ। ਇਸ ਕੇਸ 'ਚ ਮੁਲਜ਼ਮ ਨੂੰ ਉਮਰ ਕੈਦ ਹੋਈ ਹੈ, ਜੋ ਅੱਜ-ਕੱਲ ਜ਼ਮਾਨਤ 'ਤੇ ਬਾਹਰ ਆਇਆ ਸੀ।
ਥਾਈਲੈਂਡ ਤੋਂ ਪਰਤ ਕੇ ਹੈਰੋਇਨ ਦੀ ਸਮੱਗਲਿੰਗ ਕਰਨ ਵਾਲਾ ਸਾਥੀ ਸਮੇਤ ਗ੍ਰਿਫਤਾਰ
NEXT STORY