ਕਾਹਨੂੰਵਾਨ, (ਸੁਨੀਲ)- ਕਸਬਾ ਕਾਹਨੂੰਵਾਨ ਦੇ ਨਜ਼ਦੀਕ ਪਿੰਡ ਚਿੱਬ ’ਚ ਬੀਤੇ ਦਿਨ ਪਿੰਡ ਦੇ ਹੀ ਨੌਜਵਾਨਾਂ ਦੇ ਆਪਸੀ ਝਗਡ਼ੇ ਕਾਰਨ 3 ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ।
ਜਾਣਕਾਰੀ ਮੁਤਾਬਿਕ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਜਗਦੀਸ਼ ਸਿੰਘ ਪੁੱਤਰ ਰਣਜੀਤ ਸਿੰਘ, ਅਮਨ ਪੁੱਤਰ ਦਰਸ਼ਨ ਸਿੰਘ, ਅਸ਼ਵਨੀ ਕੁਮਾਰ ਪੁੱਤਰ ਲਾਲ ਸਿੰਘ ਵਾਸੀ ਚਿੱਬ ਨੇ ਦੱਸਿਆ ਕਿ ਬੀਤੇ ਦਿਨ ਅਸੀਂ ਅਸ਼ਵਨੀ ਕੁਮਾਰ ਦੀ ਹਵੇਲੀ ’ਚ ਬੈਠੇ ਸੀ ਕਿ ਦੀਪਕ ਕੁਮਾਰ (ਗੋਰੂ) ਪੁੱਤਰ ਬਖਸੀਸ ਸਿੰਘ ਵਾਸੀ ਚਿੱਬ ਆਪਣੇ ਨਾਲ ਕਰੀਬ 15-20 ਨੌਜਵਾਨ ਲੈ ਆਇਆ ਤੇ ਸਾਡੇ ’ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ । ਉਨ੍ਹਾਂ ਸਾਡੇ ਮੋਬਾਇਲ ਵੀ ਬੁਰੀ ਤਰ੍ਹਾਂ ਭੰਨ ਦਿੱਤੇ ਤੇ ਪਿੰਡ ਦੇ ਲੋਕਾਂ ਦੇ ਆਉਣ ’ਤੇ ਉਹ ਭੱਜ ਗਏ। ਇਸ ਸਬੰਧੀ ਚੌਕੀ ਇੰਚਾਰਜ ਏ. ਐੱਸ. ਆਈ. ਮੇਜਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਜ਼ਖ਼ਮੀਅਾਂ ਦੇ ਬਿਆਨਾਂ ਦੇ ਅਾਧਾਰ ’ਤੇ ਦੀਪਕ (ਗੋਰੂ) ਪੁੱਤਰ ਬਖਸੀਸ ਸਿੰਘ ਵਾਸੀ ਚਿੱਬ, ਮਨਜੀਤ, ਨੀਰਜ, ਦੀਪੂ, ਰੋਤੂ ਤੇ ਕਰੀਬ 10-12 ਅਣਪਛਾਤਿਆਂ ’ਤੇ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਅਾਂ ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਵੀ ਇਨ੍ਹਾਂ ਦਾ ਕੋਈ ਆਪਸੀ ਝਗਡ਼ਾ ਹੋਇਆ ਸੀ ਤੇ ਪਿੰਡ ਦੇ ਮੋਹਤਬਰਾਂ ਨੇ ਇਨ੍ਹਾਂ ਦਾ ਫੈਸਲਾ ਕਰਾ ਦਿੱਤਾ ਸੀ। ਉਸੇ ਹੀ ਰੰਜਿਸ਼ ਕਾਰਨ ਦੁਬਾਰਾ ਝਗਡ਼ਾ ਹੋਇਆ ਹੈ । ਦੂਸਰੇ ਪਾਸੇ ਫੋਨ ’ਤੇ ਸੰਪਰਕ ਕਰਨ ’ਤੇ ਦੀਪਕ ਪੁੱਤਰ ਬਖਸੀਸ ਸਿੰਘ ਵਾਸੀ ਚਿੱਬ ਨੇ ਦੱਸਿਆ ਕਿ ਸਾਡਾ 7 ਤਰੀਕ ਨੂੰ ਕੌਸਲ, ਟਿੰਕੂ, ਅਸ਼ਵਨੀ ਨਾਲ ਝਗਡ਼ਾ ਹੋਇਆ ਸੀ ਤੇ ਬੀਤੇ ਦਿਨ ਮੈਂ ਤੇ ਦੀਪੂ ਗੱਡੀ ’ਤੇ ਪਿੰਡ ਜਾ ਰਹੇ ਸੀ ਕਿ ਇਨ੍ਹਾਂ ਸਾਡੇ ਨਾਲ ਦੁਬਾਰਾ ਝਗਡ਼ਾ ਕੀਤਾ ਤੇ ਸਾਡੀ ਗੱਡੀ ਦਾ ਵੀ ਨੁਕਸਾਨ ਕੀਤਾ।
ਹੱਡਾ-ਰੋੜੀ ’ਤੇ ਕਬਜ਼ੇ ਨੂੰ ਲੈ ਕੇ ਚੱਲੇ ਇੱਟਾਂ-ਰੋੜੇ, 4 ਫੱਟਡ਼
NEXT STORY