ਨਾਭਾ, (ਭੁਪਿੰਦਰ ਭੂਪਾ)- ਕੁਦਰਤੀ ਸੋਮਿਆਂ ਦੀ ਘੱਟ ਰਹੀ ਤਾਦਾਦ ਕਾਰਨ ਇਕ ਪਾਸੇ ਕੇਂਦਰ ਸਰਕਾਰ ਐੈੱਲ. ਪੀ. ਜੀ. ਗੈਸ ਦੀ ਸਬਸਿਡੀ ਛੱਡਣ ਲਈ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਦੀ ਆ ਰਹੀ ਹੈ। ਦੂਜੇ ਪਾਸੇ ਰਿਆਸਤੀ ਨਗਰੀ ਨਾਭਾ ਵਿਖੇ ਘਰੇਲੂ ਗੈਸ ਦੀ ਧੜੱਲੇ ਨਾਲ ਕਾਲਾਬਾਜ਼ਾਰੀ ਸ਼ਿਖਰਾਂ 'ਤੇ ਹੈ। ਇਸ ਸਾਰੇ ਕਾਰਨਾਮੇ ਵਿਚ ਫੂਡ ਸਪਲਾਈ ਵਿਭਾਗ 'ਸ਼ਿਕਾਇਤਾਂ' ਦੀ ਆਸ ਵਿਚ ਕੁੰਭਕਰਨੀ ਨੀਂਦ ਵਿੱਚ ਸੁੱਤਾ ਪਿਆ ਨਜ਼ਰ ਆ ਰਿਹਾ ਹੈ।
ਜ਼ਿਕਰਯੋਗ ਹੈ ਕਿ ਨਾਭਾ ਸ਼ਹਿਰ ਦੇ ਅੰਦਰ ਅਤੇ ਬਾਹਰ ਲਗਭਗ 1000 ਤੋਂ ਉੱਪਰ ਢਾਬੇ, ਹੋਟਲ, ਖਾਣ-ਪੀਣ ਵਾਲਾ ਸਾਮਾਨ ਬਣਾਉਣ ਵਾਲੀਆਂ ਰੇਹੜੀਆਂ, ਸ਼ਰਾਬ ਦੇ ਅਹਾਤੇ ਅਤੇ ਮਠਿਆਈ ਦੀਆਂ ਦੁਕਾਨਾਂ ਹਨ। ਇਨ੍ਹਾਂ 'ਚ ਖੁੱਲ੍ਹੇਆਮ ਘਰੇਲੂ ਗੈਸ ਦਾ ਉਪਯੋਗ ਵਪਾਰਕ ਰੂਪ ਵਿਚ ਹੋ ਰਿਹਾ ਹੈ। ਇਸ ਸਬੰਧੀ ਪਿਛਲੇ ਸਾਲ ਤੋਂ ਇਕ ਵਾਰ ਵੀ ਸਰਕਾਰੀ ਅਧਿਕਾਰੀਆਂ ਨੇ ਇਨ੍ਹਾਂ ਨੂੰ ਚੈੱਕ ਕਰਨ ਦੀ ਜਹਿਮਤ ਨਹੀਂ ਸਮਝੀ ਹੈ। ਇਸ ਸਬੰਧੀ ਘੋਖ ਕਰਨ 'ਤੇ ਸਾਹਮਣੇ ਆਇਆ ਕਿ ਜਿੱਥੇ ਘਰੇਲੂ ਗੈਸ ਦੀ ਵਰਤੋਂ ਲਈ 20 ਤੋਂ 22 ਦਿਨਾਂ ਬਾਅਦ ਸਿਲੰਡਰਾਂ ਦੀ ਬੁਕਿੰਗ ਕੀਤੀ ਜਾਂਦੀ ਹੈ, ਉਥੇ ਵਪਾਰਕ ਅਦਾਰਿਆਂ ਨੂੰ ਇਹ ਸਹਿਜੇ ਹੀ ਉਪਲੱਬਧ ਹੋ ਜਾਂਦੇ ਹਨ। ਨਾਂ ਨਾ ਛਾਪਣ ਦੀ ਸ਼ਰਤ 'ਤੇ ਪੁਸ਼ਟੀ ਕਰਦਿਆਂ ਇਕ ਵੱਡੇ ਹੋਟਲ ਦੇ ਮਾਲਕ ਨੇ ਦੱਸਿਆ ਕਿ ਇਹ ਸਾਰਾ ਗੋਰਖ ਧੰਦਾ ਫੂਡ ਸਪਲਾਈ ਵਿਭਾਗ ਅਤੇ ਕਾਲਾਬਾਜ਼ਾਰੀਆਂ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ। ਇਸ ਬਦਲੇ ਵਿਭਾਗ ਦਾ ਹੀ ਇਕ 'ਖਾਸ ਬੰਦਾ' ਵੱਡਾ ਰੋਲ ਨਿਭਾਉਂਦਾ ਹੈ ਅਤੇ ਕਥਿਤ ਰੂਪ ਵਿਚ ਸਰਕਾਰੀ ਵਿਭਾਗ ਨੂੰ 'ਮਹੀਨਾ' ਇਕੱਤਰ ਕਰ ਕੇ ਦਿੰਦਾ ਹੈ। ਇਸ ਕਾਰਨ ਵਿਭਾਗ ਇਨ੍ਹਾਂ ਕਾਲਾਬਾਜ਼ਾਰੀਆਂ 'ਤੇ ਕੋਈ ਵੀ ਠੋਸ ਕਦਮ ਨਾ ਚੁੱਕ ਕੇ ਆਪਣਾ ਰੋਲ ਨਿਭਾਅ ਰਿਹਾ ਹੈ। ਹੋਰ ਤਾਂ ਹੋਰ ਵਿਭਾਗ ਦੇ ਅਧਿਕਾਰੀਆਂ ਦਾ ਲੰਚ ਅਤੇ ਡਿਨਰ ਵੀ ਕਈ ਵਾਰ ਬਗਾਰਾਂ 'ਚ ਭੇਜਿਆ ਜਾਂਦਾ ਹੈ।
ਨਾਬਾਲਗਾ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ਾਂ 'ਚ 5 ਨਾਮਜ਼ਦ
NEXT STORY