ਅੰਮ੍ਰਿਤਸਰ (ਸੁਮਿਤ ਖੰਨਾ) - ਅੰਮ੍ਰਿਤਸਰ ਦੇ ਅਵਤਾਰ ਐਵੇਨਿਊ 'ਚ ਖੁੱਲ੍ਹੇ ਸ਼ਰਾਬ ਦੇ ਠੇਕੇ ਤੋਂ ਪਰੇਸ਼ਾਨ ਲੋਕ ਵੱਲੋਂ ਸੜਕਾ 'ਤੇ ਉਤਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਜੀਠਾ ਰੋਡ ਨਾਲ ਲੱਗਦੇ ਇਸ ਇਲਾਕੇ 'ਚ ਖੁੱਲ੍ਹਿਆ ਇਹ ਠੇਕਾ ਇਲਾਕਾ ਵਾਸੀਆਂ ਲਈ ਸਿਰਦਰਦੀ ਬਣ ਚੁੱਕਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਠੇਕੇ ਦੇ ਨਾਲ ਲੱਗਦੀਆਂ ਰੇਹੜੀਆਂ ਵਾਲੇ ਦੁਪਹਿਰ ਤੋਂ ਹੀ ਸ਼ਰਾਬ ਪਰੋਸਣ ਦਾ ਲੱਗ ਜਾਂਦੇ ਹਨ, ਜਿਸ ਕਾਰਨ ਇਲਾਕੇ ਦਾ ਮਾਹੌਲ ਵਿਗੜ ਰਿਹਾ ਹੈ। ਉਨ੍ਹਾਂ ਨੇ ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆ ਠੇਕਾ ਚੁੱਕਣ ਦੀ ਪੁਰਜ਼ੋਰ ਮੰਗ ਕੀਤੀ ਹੈ। ਇਸ ਸਬੰਧੀ ਐੱਸ. ਐੱਚ. ਓ ਦਾ ਕਹਿਣਾ ਹੈ ਕਿ ਠੇਕਾ ਚੁਕਵਾਉਣਾ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਨਹੀਂ ਹੈ।
ਨਗਰ ਕੌਂਸਲ ਉੜਮੁੜ ਟਾਂਡਾ ਵੱਲੋਂ 6 ਕਰੋੜ 87 ਲੱਖ 50 ਹਜ਼ਾਰ ਦਾ ਬਜਟ ਪਾਸ
NEXT STORY