ਮਜੀਠਾ, (ਪ੍ਰਿਥੀਪਾਲ)- ਇੰਸਪੈਕਟਰ ਰਮੇਸ਼ ਕੁਮਾਰ ਦੀ ਅਗਵਾਈ 'ਚ ਐੱਸ. ਆਈ. ਰਜਿੰਦਰ ਕੌਰ, ਏ. ਐੱਸ. ਆਈ. ਸਤਨਾਮ ਸਿੰਘ ਤੇ ਕਾਂਸਟੇਬਲ ਕੰਵਲਜੀਤ ਕੌਰ ਨੇ ਸਬਜ਼ੀ ਮੰਡੀ ਮਜੀਠਾ ਨੇੜੇ ਨਾਕਾ ਲਾਇਆ ਹੋਇਆ ਸੀ ਕਿ ਮੁਖਬਰ ਖਾਸ ਦੀ ਇਤਲਾਹ 'ਤੇ ਇਕ ਔਰਤ ਸੁਖਵਿੰਦਰ ਕੌਰ ਵਾਸੀ ਵਾਰਡ-2 ਮਜੀਠਾ ਨੂੰ ਕਾਬੂ ਕੀਤਾ, ਜਿਸ ਕੋਲੋਂ 390 ਨਸ਼ੀਲੀਆਂ ਗੋਲੀਆਂ ਐਲਪਰੈਸਟ ਦੀਆਂ ਬਰਾਮਦ ਕੀਤੀਆਂ ਗਈਆਂ।
ਇਕ ਹੋਰ ਨਾਕੇ 'ਤੇ ਏ. ਐੱਸ. ਆਈ. ਗੁਰਦੀਪ ਸਿੰਘ ਨੇ ਪੁਲਸ ਕਰਮਚਾਰੀਆਂ ਸਮੇਤ ਪਿੰਡ ਭੰਗਵਾਂ ਨੂੰ ਜਾਂਦੇ ਭੱਠੇ ਵਾਲੇ ਮੋੜ 'ਤੇ ਇਕ ਸ਼ੱਕੀ ਨੌਜਵਾਨ ਨੂੰ ਆਉਂਦੇ ਦੇਖ ਕੇ ਉਸ ਨੂੰ ਰੋਕਿਆ ਤਾਂ ਉਸ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 350 ਨਸ਼ੀਲੀਆਂ ਗੋਲੀਆਂ ਐਲਪਰੋਜ਼ਮ ਦੀਆਂ ਬਰਾਮਦ ਹੋਈਆਂ। ਪੁੱਛਗਿੱਛ ਕਰਨ 'ਤੇ ਉਸ ਨੇ ਆਪਣਾ ਨਾਂ ਅਵਤਾਰ ਸਿੰਘ ਉਰਫ ਤੀਲੀ ਵਾਸੀ ਨੇੜੇ ਸਬਜ਼ੀ ਮੰਡੀ ਮਜੀਠਾ ਦੱਸਿਆ।
ਇਸੇ ਤਰ੍ਹ੍ਰਾਂ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਮੁਖਬਰ ਖਾਸ ਦੀ ਇਤਲਾਹ 'ਤੇ ਪਿੰਡ ਮਰੜੀ ਕਲਾਂ ਨੇੜੇ ਜੋਤ ਕਲੀਨਿਕ ਵਿਖੇ ਛਾਪਾ ਮਾਰਿਆ ਤਾਂ ਦੁਕਾਨ ਮਾਲਕ ਪਾਸੋਂ 140 ਨਸ਼ੀਲੀਆਂ ਗੋਲੀਆਂ ਐਲਪਰੈਸਟ ਬਰਾਮਦ ਹੋਈਆਂ, ਜਿਨ੍ਹਾਂ ਦਾ ਦੁਕਾਨ ਮਾਲਕ ਮੌਕੇ 'ਤੇ ਕੋਈ ਬਿੱਲ ਪੇਸ਼ ਨਾ ਕਰ ਸਕਿਆ। ਤਫਤੀਸ਼ ਕਰਨ 'ਤੇ ਦੁਕਾਨਦਾਰ ਨੇ ਆਪਣਾ ਨਾਂ ਨਵਜੋਤ ਸਿੰਘ ਉਰਫ ਜੋਤ ਵਾਸੀ ਪਿੰਡ ਚਾਚੋਵਾਲੀ ਹਾਲ ਅੱਡਾ ਜੈਂਤੀਪੁਰ ਦੱਸਿਆ, ਜਿਸ 'ਤੇ ਉਕਤ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਕੇ ਮਜੀਠਾ ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਨਸ਼ੀਲੇ ਪਦਾਰਥਾਂ ਸਮੇਤ 9 ਗ੍ਰਿਫਤਾਰ
NEXT STORY