ਇੰਟਰਨੈਸ਼ਨਲ ਡੈਸਕ- ਦੁਨੀਆ ਭਰ ਵਿੱਚ ਸਿਆਸੀ ਹਲਚਲ ਦਾ ਮਾਹੌਲ ਬਣਿਆ ਹੋਇਆ ਹੈ। ਸਿਰਫ 3 ਦਿਨਾਂ ਅੰਦਰ ਜਪਾਨ, ਫਰਾਂਸ ਅਤੇ ਨੇਪਾਲ ਦੇ ਪ੍ਰਧਾਨ ਮੰਤਰੀਆਂ ਨੇ ਅਪਣਾ ਅਹੁਦਾ ਛੱਡ ਦਿੱਤਾ। 7 ਸਤੰਬਰ ਨੂੰ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਅਸਤੀਫਾ ਦਿੱਤਾ, 8 ਸਤੰਬਰ ਨੂੰ ਫਰਾਂਸ ਦੇ ਪ੍ਰਧਾਨ ਮੰਤਰੀ ਫਰਾਂਸਵਾ ਬਾਇਰੂ ਨੇ ਅਹੁਦਾ ਤਿਆਗ ਦਿੱਤਾ ਅਤੇ 9 ਸਤੰਬਰ ਨੂੰ ਨੇਪਾਲ ਦੇ ਕੇਪੀ ਸ਼ਰਮਾ ਓਲੀ ਨੂੰ ਅਹੁਦਾ ਛੱਡਣਾ ਪਿਆ।
ਇਹ ਵੀ ਪੜ੍ਹੋ: Daycare ਦੀ ਖਿੜਕੀ ਤੋੜ ਅੰਦਰ ਜਾ ਵੜੀ ਤੇਜ਼ ਰਫਤਾਰ ਕਾਰ, ਮਚ ਗਿਆ ਚੀਕ-ਚਿਹਾੜਾ, ਇਕ ਮਾਸੂਮ ਦੀ ਗਈ ਜਾਨ
ਜਪਾਨ ਵਿੱਚ ਸਿਆਸੀ ਦਬਾਅ ਕਾਰਨ ਅਸਤੀਫ਼ਾ
ਜਪਾਨ ਦੇ ਪੀ.ਐੱਮ. ਇਸ਼ੀਬਾ ਨੂੰ ਹਾਲ ਹੀ 'ਚ ਹੋਈਆਂ ਸੰਸਦ (ਹਾਊਸ ਆਫ ਕਾਉਂਸਲਰਜ਼) ਦੀਆਂ ਚੋਣਾਂ 'ਚ ਹਾਰ ਮਿਲੀ ਸੀ। ਉਨ੍ਹਾਂ ਦੀ ਗਠਜੋੜ ਸਰਕਾਰ ਸਿਰਫ 75 ਸੀਟਾਂ ਹੀ ਜਿੱਤ ਸਕੀ। ਇਸ ਦੇ ਨਾਲ ਹੀ ਪਾਰਟੀ ਦੇ ਅੰਦਰੋਂ ਉਨ੍ਹਾਂ ਵਿਰੁੱਧ ਵਿਰੋਧ ਵਧਣ ਲੱਗਾ। ਇਸ ਦਬਾਅ ਹੇਠ ਇਸ਼ੀਬਾ ਨੇ 7 ਸਤੰਬਰ ਨੂੰ ਅਸਤੀਫਾ ਦੇ ਦਿੱਤਾ।
ਇਹ ਵੀ ਪੜ੍ਹੋ: ਮੌਜ-ਮਸਤੀ 'ਚ ਮੌਤ ਨੂੰ ਸੱਦਾ! ਗੁਬਾਰਿਆਂ ਨਾਲ ਖੇਡਣ ਤੋਂ ਪਹਿਲਾਂ ਪੜ੍ਹ ਲਓ ਇਹ ਖਬਰ
ਫਰਾਂਸ ਵਿੱਚ ਬੇਭਰੋਸਗੀ ਮਤੇ ਕਾਰਨ ਅਹੁਦੇ ਤੋਂ ਹਟਾਏ ਗਏ
ਫਰਾਂਸ ਦੇ ਪ੍ਰਧਾਨ ਮੰਤਰੀ ਫਰਾਂਸਵਾ ਬਾਇਰੂ ਨੂੰ ਸੰਸਦ ਵਿੱਚ ਵਿਸ਼ਵਾਸ ਮਤ ਨਹੀਂ ਮਿਲਿਆ। ਉਨ੍ਹਾਂ ਦੇ ਹੱਕ ਵਿੱਚ 194 ਅਤੇ ਵਿਰੋਧ ਵਿੱਚ 364 ਵੋਟਾਂ ਪਈਆਂ। ਇਹ ਰਾਸ਼ਟਰਪਤੀ ਮੈਕਰੋਂ ਲਈ ਚੌਥੀ ਵਾਰੀ ਹੋਵੇਗਾ ਜਦੋਂ ਉਹ ਨਵਾਂ ਪ੍ਰਧਾਨ ਮੰਤਰੀ ਚੁਣਣਗੇ। ਬਾਇਰੂ ਨੇ ਅਪੀਲ ਕੀਤੀ ਸੀ ਕਿ ਦੇਸ਼ ਦੇ ਵਧਦੇ ਕਰਜ਼ੇ ਨੂੰ ਰੋਕਣਾ ਲਾਜ਼ਮੀ ਹੈ, ਪਰ ਉਹ ਵਿਸ਼ਵਾਸ ਮਤ ਨਹੀਂ ਜਿੱਤ ਸਕੇ।
ਇਹ ਵੀ ਪੜ੍ਹੋ: ਬਲਾਤਕਾਰ ਮਾਮਲੇ 'ਚ ਗ੍ਰਿਫਤਾਰ ਹੋਇਆ ਮਸ਼ਹੂਰ ਰੈਪਰ
ਨੇਪਾਲ ਵਿੱਚ Gen Z ਦੇ ਰੋਸ ਨੇ ਓਲੀ ਨੂੰ ਕੀਤਾ ਮਜ਼ਬੂਰ
ਨੇਪਾਲ ਵਿੱਚ Gen Z ਵੱਲੋਂ ਸੋਸ਼ਲ ਮੀਡੀਆ 'ਤੇ ਪਾਬੰਦੀ ਦੇ ਵਿਰੋਧ 'ਚ ਹੋਏ ਹਿੰਸਕ ਪ੍ਰਦਰਸ਼ਨਾਂ ਨੇ ਹਾਲਾਤ ਬੇਕਾਬੂ ਕਰ ਦਿੱਤੇ। ਕਾਠਮਾਂਡੂ ਸਣੇ ਕਈ ਥਾਵਾਂ 'ਤੇ ਸਰਕਾਰੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਇਥੋਂ ਤੱਕ ਕਿ ਸੰਸਦ 'ਚ ਅੱਗ ਲਾ ਦਿੱਤੀ ਗਈ। ਇਸ ਹਾਲਾਤ ਕਾਰਨ ਪੀ.ਐੱਮ. ਓਲੀ ਨੇ ਅਸਤੀਫਾ ਦੇ ਦਿੱਤਾ। ਓਲੀ ਦੇ ਅਸਤੀਫੇ ਤੋਂ ਬਾਅਦ ਨੇਪਾਲ ਦੀ ਸੈਨਾ ਨੇ ਕਮਾਨ ਸੰਭਾਲ ਲਈ ਹੈ ਤੇ ਕਈ ਥਾਵਾਂ 'ਤੇ ਕਰਫਿਊ ਲੱਗਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਦੀ 'ਨਿੱਜੀ ਵੀਡੀਓ' ਲੀਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਕਰ ਭਲਾ ਹੋ ਭਲਾ' ਸੋਸਾਇਟੀ ਵੱਲੋਂ ਸਮਾਗਮ ਆਯੋਜਿਤ, ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਦਾ ਲਿਆ ਗਿਆ ਫ਼ੈਸਲਾ
NEXT STORY