ਨਕੋਦਰ, (ਰਜਨੀਸ਼)- ਸਦਰ ਪੁਲਸ ਨੇ ਵੱਖ-ਵੱਖ ਸਥਾਨਾਂ ਤੋਂ 2 ਮੁਲਜ਼ਮਾਂ ਨੂੰ 85 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਏ. ਐੱਸ. ਆਈ. ਨਰਿੰਦਰਪਾਲ ਨੇ ਗਸ਼ਤ ਦੌਰਾਨ ਅਮਨਦੀਪ ਸਿੰਘ ਉਰਫ ਹੈਪੀ ਪੁੱਤਰ ਬਲਰਾਜ ਸਿੰਘ ਵਾਸੀ ਕਲਿਆਣਪੁਰ ਥਾਣਾ ਲਾਂਬੜਾ ਨੂੰ 40 ਗ੍ਰਾਮ ਨਸ਼ੀਲੇ ਪਾਊਡਰ ਅਤੇ ਏ. ਐੱਸ. ਆਈ. ਕੁਲਵਿੰਦਰ ਸਿੰਘ ਨੇ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਭਗਵਾਨ ਦਾਸ ਵਾਸੀ ਪਿੰਡ ਮਾਣਕਢੇਰੀ ਥਾਣਾ ਬੁੱਲ੍ਹੋਵਾਲ ਹੁਸ਼ਿਆਰਪੁਰ ਹਾਲ ਵਾਸੀ ਪਿੰਡ ਚਾਨੀਆਂ ਨੂੰ 45 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕਰ ਕੇ ਕੇਸ ਦਰਜ ਕੀਤਾ ਹੈ।
ਲਾਂਬੜਾ, (ਵਰਿੰਦਰ)-ਸਥਾਨਕ ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਇਕ ਮੁਖਬਰ ਕੋਲੋਂ ਗੁਪਤ ਸੂਚਨਾ ਪ੍ਰਾਪਤ ਹੋਣ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਇਲਾਕੇ ਵਿਚੋਂ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 20 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਮੋਨੂੰ ਪੁੱਤਰ ਮੋਹਨ ਲਾਲ ਵਾਸੀ ਪਿੰਡ ਲਾਡੋਵਾਲ ਥਾਣਾ ਲਾਡੋਵਾਲ ਜ਼ਿਲਾ ਲੁਧਿਆਣਾ ਵਜੋਂ ਹੋਈ ਹੈ। ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਕੇਸ ਦਰਜ ਕਰ ਦਿੱਤਾ ਗਿਆ ਹੈ।
ਭਗਵਾਨਪੁਰਾ ਵਿਖੇ ਸੇਵਾ ਕੇਂਦਰ 'ਚ ਹੋਈ ਚੋਰੀ
NEXT STORY