ਤਰਨਤਾਰਨ, ਅਮਰਕੋਟ, (ਜ.ਬ, ਅਮਰਗੋਰ)- ਪਿੰਡ ਭਗਵਾਨਪੁਰਾ ਵਿਖੇ ਸੇਵਾ ਕੇਂਦਰ 'ਚੋਂ ਚੋਰਾਂ ਵੱਲੋਂ ਹੱਥ ਸਾਫ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੇਵਾ ਕੇਂਦਰ ਦੇ ਮੁਲਾਜ਼ਮ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਆਪਣੀ ਡਿਊਟੀ ਤੋਂ ਬਾਅਦ ਸੇਵਾ ਕੇਂਦਰ ਨੂੰ ਬੰਦ ਕਰ ਕੇ ਘਰ ਚਲਾ ਗਿਆ। ਅੱਜ ਜਦੋਂ ਉਸ ਨੇ ਸਵੇਰੇ ਆ ਕੇ ਦੇਖਿਆ ਤਾਂ ਸੇਵਾ ਕੇਂਦਰ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਕੰਪਿਊਟਰ, ਐੱਲ. ਸੀ. ਡੀ. ਅਤੇ ਹੋਰ ਜ਼ਰੂਰੀ ਸਾਮਾਨ ਚੋਰੀ ਹੋ ਚੁੱਕਾ ਸੀ, ਜਿਸ ਦੀ ਇਤਲਾਹ ਪੁਲਸ ਥਾਣਾ ਭਿੱਖੀਵਿੰਡ ਨੂੰ ਦਿੱਤੀ ਗਈ ਹੈ। ਮੌਕੇ 'ਤੇ ਪਹੁੰਚੀ ਪੁਲਸ ਪਾਰਟੀ ਵੱਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਕੈਂਟਰ ਟਰੱਕ ਤੇ ਮੋਟਰਸਾਈਕਲ ਦਰਮਿਆਨ ਹਾਦਸਾ, ਦੋ ਦੀ ਮੌਤ
NEXT STORY