ਭੋਗਪੁਰ, (ਰਾਣਾ)- ਭੋਗਪੁਰ ਪੁਲਸ ਨੇ ਇਕ ਵਿਅਕਤੀ ਨੂੰ 500 ਗ੍ਰਾਮ ਡੋਡਿਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਏ. ਐੱਸ. ਆਈ. ਪਰਮਜੀਤ ਸਿੰਘ ਸਾਥੀ ਕਰਮਚਾਰੀਆਂ ਨਾਲ ਗਸ਼ਤ 'ਤੇ ਸਨ, ਜਦ ਉਹ ਮੋੜ ਪਿੰਡ ਪਤਿਆਲ ਜੀ. ਟੀ. ਰੋਡ ਕੋਲ ਪੁੱਜੇ ਤਾਂ ਇਕ ਵਿਅਕਤੀ ਵਜ਼ਨਦਾਰ ਮੋਮੀ ਲਿਫ਼ਾਫ਼ਾ ਲੈ ਕੇ ਆਉਂਦਾ ਦਿਖਾਈ ਦਿੱਤਾ। ਪੁਲਸ ਨੇ ਉਸ ਦੀ ਤਲਾਸ਼ੀ ਲਈ ਤਾਂ 500 ਗ੍ਰਾਮ ਡੋਡੇ ਬਰਾਮਦ ਹੋਏ। ਮੁਲਜ਼ਮ ਦੀ ਪਛਾਣ ਪਰਸ਼ੋਤਮ ਪੁੱਤਰ ਚਾਨਣ ਰਾਮ ਕੌਮ ਸਾਂਸੀ ਵਾਸੀ ਵਾਰਡ ਨੰਬਰ 8 ਸਿਨੇਮਾ ਰੋਡ ਟਾਂਡਾ ਥਾਣਾ ਟਾਂਡਾ ਜ਼ਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ।
ਪਾਦਰੀ ਹੱਤਿਆ ਕਾਂਡ 'ਚ ਕੈਨੇਡੀਅਨ ਤੇ ਸ਼ੇਰਾ 2 ਦਿਨ ਦੇ ਰਿਮਾਂਡ 'ਤੇ
NEXT STORY