ਮੋਹਾਲੀ (ਕੁਲਦੀਪ) - ਪੰਜਾਬ ਵਿਚ ਟਾਰਗੇਟ ਕਿਲਿੰਗ ਕੇਸਾਂ ਦੀ ਜਾਂਚ ਕਰ ਰਹੀ ਨੈਸ਼ਨਲ ਜਾਂਚ ਏਜੰਸੀ (ਐੱਨ. ਆਈ. ਏ. ) ਕੋਲ 7 ਦਿਨ ਦੇ ਰਿਮਾਂਡ 'ਤੇ ਚੱਲ ਰਹੇ ਮੁਲਜ਼ਮਾਂ ਰਮਨਦੀਪ ਸਿੰਘ ਕੈਨੇਡੀਅਨ ਅਤੇ ਹਰਦੀਪ ਸਿੰਘ ਸ਼ੇਰਾ ਨੂੰ ਅੱਜ ਫਿਰ ਅਦਾਲਤ ਵਿਚ ਪੇਸ਼ ਕੀਤਾ ਗਿਆ । ਦੋਵੇਂ ਮੁਲਜ਼ਮ ਲੁਧਿਆਣਾ 'ਚ ਆਰ. ਐੱਸ. ਐੱਸ. ਨੇਤਾ 'ਤੇ ਹੋਏ ਕਾਤਲਾਨਾ ਹਮਲੇ ਵਾਲੇ ਕੇਸ ਵਿਚ ਏਜੰਸੀ ਕੋਲ 7 ਦਿਨ ਦੇ ਰਿਮਾਂਡ 'ਤੇ ਚੱਲ ਰਹੇ ਸਨ। ਅੱਜ ਅਦਾਲਤ ਨੇ ਉਸ ਕੇਸ ਵਿਚ ਦੋਵਾਂ ਮੁਲਜ਼ਮਾਂ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਪਰ ਏਜੰਸੀ ਨੇ ਹੁਣ ਦੋਵਾਂ ਮੁਲਜ਼ਮਾਂ ਨੂੰ ਲੁਧਿਆਣਾ ਵਿਚ ਪਾਦਰੀ ਸੁਲਤਾਨ ਮਸੀਹ ਦੀ ਹੱਤਿਆ ਵਾਲੇ ਕੇਸ ਵਿਚ ਜਾਂਚ ਕਰਨ ਲਈ ਅਦਾਲਤ ਤੋਂ ਰਿਮਾਂਡ ਮੰਗਿਆ । ਮਾਣਯੋਗ ਅਦਾਲਤ ਨੇ ਪਾਦਰੀ ਸੁਲਤਾਨ ਮਸੀਹ ਦੀ ਹੱਤਿਆ ਮਾਮਲੇ ਵਿਚ ਦੋਵਾਂ ਨੂੰ 2 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ। ਦੂਜੇ ਪਾਸੇ ਹਿੰਦੁ ਨੇਤਾ ਰਵਿੰਦਰ ਗੋਸਾਈਂ ਹੱਤਿਆਕਾਂਡ ਵਿਚ ਏਜੰਸੀ ਦੇ ਕੋਲ ਰਿਮਾਂਡ 'ਤੇ ਚੱਲ ਰਹੇ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ ਜੱਗੀ ਜੌਹਲ ਨੂੰ ਵੀ ਰਿਮਾਂਡ ਖਤਮ ਹੋਣ ਦੇ ਬਾਅਦ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਮਾਣਯੋਗ ਅਦਾਲਤ ਨੇ ਜੱਗੀ ਜੌਹਲ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਹੈ ।
ਵੇਰਕਾ ਦਾ ਵਿਕਾਸ ਜੰਗੀ ਪੱਧਰ 'ਤੇ ਕੀਤਾ ਜਾਵੇਗਾ : ਹਰਪਾਲ ਵੇਰਕਾ
NEXT STORY