ਭਵਾਨੀਗੜ੍ਹ, (ਵਿਕਾਸ)- ਵੱਖ-ਵੱਖ ਮਾਮਲਿਆਂ 'ਚ ਪੁਲਸ ਨੇ ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕੀਤਾ ਹੈ । ਹੌਲਦਾਰ ਜਰਨੈਲ ਸਿੰਘ ਨੇ ਗਸ਼ਤ ਦੌਰਾਨ ਪੁਲਸ ਪਾਰਟੀ ਸਣੇ ਟੀ-ਪੁਆਇੰਟ ਰਾਮਪੁਰਾ ਰੋਡ ਫੱਗੂਵਾਲਾ ਕੈਂਚੀਆਂ ਨੇੜੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਰੋਕ ਕੇ ਚੈੱਕ ਕਰਨ 'ਤੇ ਉਸ ਕੋਲੋਂ 24 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਮਾਰਕਾ ਬਰਾਮਦ ਕੀਤੀਆਂ । ਪੁਲਸ ਨੇ ਮੋਟਰਸਾਈਕਲ ਸਵਾਰ ਹਰਦੀਪ ਸਿੰਘ ਉਰਫ ਜੱਸੀ ਪੁੱਤਰ ਦਰਸ਼ਨ ਸਿੰਘ ਵਾਸੀ ਗਹਿਲਾਂ ਪੱਤੀ ਘਰਾਚੋਂ ਥਾਣਾ ਸਦਰ ਸੰਗਰੂਰ ਵਿਰੁੱਧ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਇਕ ਹੋਰ ਵੱਖਰੇ ਮਾਮਲੇ 'ਚ ਭਵਾਨੀਗੜ੍ਹ ਪੁਲਸ ਨੇ ਪਿੰਡ ਥੰਮਣ ਸਿੰਘ ਵਾਲਾ ਨਹਿਰ ਦੇ ਪੁਲ ਨੇੜੇ ਮੋਟਰਸਾਈਕਲ ਸਵਾਰ ਜਗਸੀਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਗਹਿਲਾਂ ਪੱਤੀ ਘਰਾਚੋਂ ਥਾਣਾ ਸਦਰ ਸੰਗਰੂਰ ਨੂੰ ਵੀ 12 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਮਾਰਕਾ ਬਰਾਮਦ ਕਰ ਕੇ ਕਾਬੂ ਕੀਤਾ ।
ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਡੀ. ਐੱਸ. ਪੀ. ਸਿਟੀ ਬਰਨਾਲਾ ਰਾਜੇਸ਼ ਛਿੱਬਰ ਦੀ ਯੋਗ ਅਗਵਾਈ ਹੇਠ ਐਕਸਾਈਜ਼ ਸੈੱਲ ਦੇ ਹੌਲਦਾਰ ਸਤਨਾਮ ਸਿੰਘ ਨੇ ਗਾਂਧੀ ਸਵੀਟਸ ਨੇੜਿਓਂ ਲਾਲੂ ਪੁੱਤਰੀ ਚੇਤ ਸਿੰਘ ਵਾਸੀ ਬਰਨਾਲਾ ਨੂੰ ਕਾਬੂ ਕਰ ਕੇ ਉਸ ਕੋਲੋਂ 12 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕੀਤੀ।
ਸੱਟਾਂ ਮਾਰਨ ਤੇ ਤੋੜ-ਭੰਨ ਕਰਨ ਦੇ ਦੋਸ਼ 'ਚ ਕੇਸ ਦਰਜ
NEXT STORY