ਬਟਾਲਾ, (ਬੇਰੀ)- ਸਿਟੀ ਪੁਲਸ ਨੇ ਇਕ ਵਿਅਕਤੀ ਨੂੰ ਚਰਸ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਐੱਸ. ਐੱਚ. ਓ. ਵਿਸ਼ਵਾਮਿੱਤਰ ਨੇ ਦੱਸਿਆ ਕਿ ਭੈੜੇ ਅਨਸਰਾਂ ਦੀ ਤਲਾਸ਼ 'ਚ ਏ. ਐੱਸ. ਆਈ. ਸੁਰਿੰਦਰ ਕੁਮਾਰ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤੇ ਜਦੋਂ ਉਹ ਪਹਾੜੀ ਗੇਟ ਪਹੁੰਚੇ ਤਾਂ ਸ਼ੱਕੀ ਹਾਲਤ 'ਚ ਅਜੇ ਕੁਮਾਰ ਉਰਫ ਚੁੱਲੀ ਪੁੱਤਰ ਨੰਦ ਕਿਸ਼ੋਰ ਵਾਸੀ ਸੇਖੜੀਆਂ ਮੁਹੱਲੇ ਨੂੰ ਆਉਂਦੇ ਦੇਖ ਤਲਾਸ਼ੀ ਲਈ ਰੋਕਿਆ ਤਾਂ ਉਹ ਪੁਲਸ ਨੂੰ ਦੇਖ ਕੇ ਦੌੜਨ ਦੀ ਕੋਸ਼ਿਸ਼ ਕਰਨ ਲੱਗਾ ਪਰ ਪੁਲਸ ਨੇ ਮੁਸਤੈਦੀ ਨਾਲ ਉਸ ਨੂੰ ਕਾਬੂ ਕਰ ਕੇ ਉਸ ਕੋਲੋਂ 110 ਗ੍ਰਾਮ ਚਰਸ ਬਰਾਮਦ ਕੀਤੀ। ਐੱਸ. ਐੱਚ. ਓ. ਵਿਸ਼ਵਾਮਿੱਤਰ ਨੇ ਦੱਸਿਆ ਕਿ ਉਕਤ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਪਤੀ ਨੂੰ ਕੁੱਟ-ਮਾਰ ਕੇ ਜ਼ਖਮੀ ਕਰਨ ਵਾਲੀ ਪਤਨੀ 'ਤੇ ਪਰਚਾ ਦਰਜ
NEXT STORY