ਲੁਧਿਆਣਾ (ਸਲੂਜਾ) : 11 ਮਹੀਨੇ ਕੰਮ ਕਰਾਉਣ ਤੋਂ ਬਾਅਦ ਤਨਖਾਹ 10 ਮਹੀਨਿਆਂ ਦੀ ਦੇਣ ਦੇ ਖਿਲਾਫ ਅੱਜ ਮਿਡ ਡੇਅ ਮੀਲ ਕੁੱਕ ਯੂਨੀਅਨ ਨੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋ ਆਪਣੀ ਆਵਾਜ਼ ਬੁਲੰਦ ਕੀਤੀ। ਮਿਡ ਡੇਅ ਕੁੱਕ ਯੂਨੀਅਨ ਦੀ ਜ਼ਿਲਾ ਪ੍ਰਧਾਨ ਮਨਜੀਤ ਕੌਰ ਨੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮਹਿੰਗਾਈ ਦੇ ਸਮੇਂ ਦੌਰਾਨ ਕੁੱਕ ਨੂੰ ਇਕ ਮਹੀਨਾ ਕੰਮ ਕਰਨ ਤੋਂ ਬਾਅਦ ਸਿਰਫ 1200 ਰੁਪਏ ਮਿਲਦੇ ਹਨ ਅਤੇ ਉਹ ਵੀ 11 ਮਹੀਨਿਆਂ ਦੀ ਬਜਾਏ ਸਿਰਫ 10 ਮਹੀਨੇ ਹੀ ਮਿਲਦੇ ਹਨ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਸਕੂਲਾਂ 'ਚ ਮਿਡ ਡੇਅ ਮੀਲ ਕੁੱਕ ਤੋਂ ਸਿਰਫ ਖਾਣਾ ਬਣਾਉਣ ਦਾ ਕੰਮ ਹੀ ਨਹੀਂ ਲਿਆ ਜਾਂਦਾ, ਸਗੋਂ ਇਕ ਚਪੜਾਸੀ ਦੇ ਕੰਮ ਤੋਂ ਲੈ ਕੇ ਸਫਾਈ ਕਰਮਚਾਰੀ ਅਤੇ ਮਾਲੀ ਦਾ ਕੰਮ ਵੀ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇੰਨੇ ਘੱਟ ਪੈਸਿਆਂ 'ਚ ਮਿਡ ਡੇਅ ਮੀਲ ਵਰਕਰਾਂ ਲਈ ਘਰ ਦਾ ਗੁਜ਼ਾਰਾ ਕਰਨਾ ਔਖਾ ਹੈ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਇਸ ਸਮੇਂ ਮਿਡ ਡੇਅ ਮੀਲ ਕੁੱਕ ਨੂੰ ਕੰਮ 'ਤੇ ਰੱਖਣ ਅਤੇ ਕੱਢਣ ਸਬੰਧੀ ਜੋ ਪਾਲਿਸੀ ਹੈ, ਉਸ ਨੂੰ ਤਬਦੀਲੀ ਲਿਆਉਣ ਦੀ ਲੋੜ ਹੈ ਕਿਉਂਕਿ ਮੌਜੂਦਾ ਪਾਲਿਸੀ ਮਿਡ ਡੇਅ ਮੀਲ ਕੁੱਕ ਨਾਲ ਨਿਆਂ ਨਹੀਂ ਕਰਦੀ।
ਭਾਰਤ-ਪਾਕਿ ਸਰਹੱਦ 'ਤੇ ਬਣੀ ਮਜ਼ਾਰ 'ਤੇ ਸ਼ਰਧਾਲੂਆਂ ਨੇ ਕੀਤਾ ਸਿਜਦਾ (ਵੀਡੀਓ)
NEXT STORY