ਮਲੋਟ (ਜੁਨੇਜਾ) : ਮਲੋਟ ਦੇ ਸਾਬਕਾ ਵਿਧਾਇਕ ਅਤੇ ਅਕਾਲੀ ਦਲ ਆਗੂ ਹਰਪ੍ਰੀਤ ਸਿੰਘ ਕੋਟਭਾਈ ਵੀ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ। ਉਹ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਹਨ। ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਅਤੇ ਉਸਦਾ ਪਰਿਵਾਰ ਪਿਛਲੇ ਕਈ ਦਿਨਾਂ ਤੋਂ ਬੁਖਾਰ ਨਾਲ ਪੀੜਤ ਸੀ। ਉਹ 9 ਅਗਸਤ ਨੂੰ ਮਲੋਟ ਹਲਕੇ ਦੇ ਪਿੰਡ ਰਥੜੀਆਂ ਵਿਖੇ ਪਾਰਟੀ ਦੀ ਇਕ ਜਨਤਕ ਮੀਟਿੰਗ ਵਿਚ ਸ਼ਾਮਿਲ ਹੋਏ ਸਨ ਜਿਥੇ ਉਨ੍ਹਾਂ ਤੋਂ ਇਲਾਵਾ 100 ਦੇ ਕਰੀਬ ਹੋਰ ਪਾਰਟੀ ਸਮਰਥਕ ਹਾਜ਼ਰ ਸਨ। ਉਸ ਦਿਨ ਹੀ ਹਲਕਾ ਬੁਖ਼ਾਰ ਹੋਣ ਕਰਕੇ ਚੰਡੀਗੜ੍ਹ ਚਲੇ ਗਏ ਅਤੇ ਆਪਣੇ ਆਪ ਨੂੰ ਪਰਿਵਾਰ ਸਮੇਤ ਇਕਾਂਤਵਾਸ ਵਿਚ ਕਰ ਲਿਆ।
ਇਹ ਵੀ ਪੜ੍ਹੋ : ਤਪਾ ਮੰਡੀ ਦੇ ਮਸ਼ਹੂਰ ਜਿਊਲਰ ਦੇ 20 ਸਾਲਾ ਨੌਜਵਾਨ ਪੁੱਤ ਦੀ ਕੋਰੋਨਾ ਕਾਰਣ ਮੌਤ
ਜਾਣਕਾਰੀ ਅਨੁਸਾਰ ਪੀ. ਜੀ. ਆਈ. ਚੰਡੀਗੜ੍ਹ ਤੋਂ ਉਨ੍ਹਾਂ ਨੇ ਅਤੇ ਪਰਿਵਾਰ ਨੇ ਕੋਰੋਨਾ ਟੈਸਟ ਕਰਾਇਆ। ਜਿਥੇ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਜਦਕਿ ਉਨ੍ਹਾਂ ਦੀ ਪਤਨੀ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੇ ਦੋ ਛੋਟੇ ਬੱਚਿਆ ਬਾਰੇ ਵਿਭਾਗ ਪਾਸੋਂ ਅਜੇ ਤੱਕ ਕੋਈ ਜਾਣਕਾਰੀ ਨਹੀਂ ਹਾਸਿਲ ਹੋ ਸਕੀ। ਸਾਬਕਾ ਵਿਧਾਇਕ ਦਾ ਇਲਾਜ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਚਲ ਰਿਹਾ ਹੈ। ਫਿਲਹਾਲ ਉਨ੍ਹਾਂ ਨੇ ਖੁਦ ਵੀ ਆਪਣੀ ਪਾਜ਼ੇਟਿਵ ਰਿਪੋਰਟ ਆਉਣ ਸਬੰਧੀ ਸੋਸ਼ਲ ਮੀਡੀਆ 'ਤੇ ਦੱਸਿਆ ਹੈ ਅਤੇ ਉਨ੍ਹਾਂ ਨੇ ਆਪਣੇ ਨਜ਼ਦੀਕੀ ਵਰਕਰਾਂ ਨੂੰ ਕੋਰੋਨਾ ਟੈਸਟ ਕਰਾਉਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਦੁੱਖਦਾਈ ਖ਼ਬਰ : ਕੋਰੋਨਾ ਮਰੀਜ਼ਾਂ ਦੀ ਦੇਖ ਭਾਲ 'ਚ ਤਾਇਨਾਤ ਏ. ਐੱਸ. ਆਈ. ਦੀ ਕੋਰੋਨਾ ਕਾਰਣ ਮੌਤ
ਮਾਛੀਵਾੜਾ 'ਚ 'ਕੋਰੋਨਾ' ਦਾ ਕਹਿਰ, ਦੂਜੇ ਵਿਅਕਤੀ ਨੇ ਤੋੜਿਆ ਦਮ
NEXT STORY