ਅੰਮ੍ਰਿਤਸਰ (ਦਲਜੀਤ) - ਕੋਰੋਨਾ ਵਾਇਰਸ ਦੀ ਦਹਿਸ਼ਤ ’ਚ ਜੀਅ ਰਹੇ ਅੰਮ੍ਰਿਤਸਰ ਵਾਸੀਆਂ ਲਈ ਬੁਰੀ ਖ਼ਬਰ ਇਹ ਹੈ ਕਿ ਜ਼ਿਲ੍ਹੇ ’ਚ ਕੋਰੋਨਾ ਪੂਰੀ ਤਰ੍ਹਾਂ ਨਾਲ ਵੈਕਸੀਨ ਦਾ ਸਟਾਕ ਖ਼ਤਮ ਹੋ ਗਿਆ ਹੈ। ਲੋਕ ਵੈਕਸੀਨ ਲਗਵਾਉਣ ਲਈ ਦਰ-ਦਰ ਭਟਕ ਰਹੇ ਹਨ ਪਰ ਵੈਕਸੀਨ ਨਾ ਹੋਣ ਕਾਰਨ ਸਿਹਤ ਵਿਭਾਗ ਦੇ ਅਧਿਕਾਰੀ ਵੀ ਬੇਬੱਸ ਹਨ। ਉੱਧਰ ਦੂਜੇ ਪਾਸੇ ਬੁੱਧਵਾਰ ਨੂੰ 34 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂਕਿ ਇਕ ਮਰੀਜ਼ ਦੀ ਮੌਤ ਹੋਈ ਹੈ।
ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਜ਼ਿਲ੍ਹੇ ’ਚ ਕੋਵੈਕਸੀਨ ਖ਼ਤਮ ਹੋ ਗਈ ਹੈ। ਕੋਵਿਸ਼ੀਲਡ ਦਾ ਸਟਾਕ ਤਾਂ ਦੋ ਦਿਨ ਪਹਿਲਾਂ ਹੀ ਖ਼ਤਮ ਹੋ ਚੁੱਕਿਆ ਸੀ। ਚੰਡੀਗੜ੍ਹ ਤੋਂ ਬੁੱਧਵਾਰ ਨੂੰ ਵੀ ਵੈਕਸੀਨ ਨਹੀਂ ਆਈ ਅਤੇ ਵੀਰਵਾਰ ਵਾਲੇ ਦਿਨ ਵੀ ਵੈਕਸੀਨ ਆਉਣ ਦੀ ਸੰਭਾਵਨਾ ਕੋਈ ਨਹੀਂ ਦਿਖ ਰਹੀ। ਸਿਵਲ ਸਰਜਨ ਦਫ਼ਤਰ ਵਲੋਂ ਚੰਡੀਗੜ੍ਹ ਨਾਲ ਸੰਪਰਕ ਕੀਤਾ ਗਿਆ ਤਾਂ ਜਵਾਬ ਮਿਲਿਆ ਕਿ ਸ਼ੁੱਕਰਵਾਰ ਨੂੰ ਵੈਕਸੀਨ ਭੇਜੀ ਜਾਵੇਗੀ। ਅਜਿਹੇ ’ਚ ਹੁਣ ਵੀਰਵਾਰ ਅਤੇ ਸ਼ੁੱਕਰਵਾਰ ਸਵੇਰੇ ਤੱਕ ਜ਼ਿਲ੍ਹੇ ’ਚ ਟੀਕਾਕਰਨ ਨਹੀਂ ਹੋਵੇਗਾ। ਉਂਝ ਇਹ ਹਾਲਤ ਸਿਰਫ਼ ਅੰਮ੍ਰਿਤਸਰ ਦੀ ਨਹੀਂ, ਪੂਰੇ ਪੰਜਾਬ ’ਚ ਹੀ ਵੈਕਸੀਨ ਸੰਕਟ ਹੈ ।
ਇਹ ਰਹੇ ਅੰਕੜੇ
ਕੰਮਿਊਨਿਟੀ ਤੋਂ ਮਿਲੇ : 19
ਕਾਂਟੈਕਟ ਤੋਂ ਮਿਲੇ : 15
ਤੰਦਰੁਸਤ ਹੋਏ : 40
ਹੁਣ ਐਕਟਿਵ ਕੇਸ : 287
ਹੁਣ ਤੱਕ ਇਨਫੈਕਟਿਡ : 46741
ਹੁਣ ਤੱਕ ਤੰਦਰੁਸਤ ਹੋਏ : 44889
ਹੁਣ ਤੱਕ ਮੌਤਾਂ : 1565
2 ਮਹੀਨੇ ਪਹਿਲਾਂ ਵਿਆਹੀ ਗਰਭਵਤੀ ਜਨਾਨੀ ਨੇ ਕੀਤੀ ਖ਼ੁਦਕੁਸ਼ੀ, ਸਹੁਰਿਆਂ 'ਤੇ ਲੱਗੇ ਵੱਡੇ ਇਲਜ਼ਾਮ
NEXT STORY