ਜਲਾਲਾਬਾਦ (ਸੇਤੀਆ) : ਜ਼ਿਲ੍ਹਾ ਫਾਜ਼ਿਲਕਾ 'ਚ ਸ਼ਨੀਵਾਰ ਨੂੰ ਫਿਰ ਤੋਂ ਕੋਰੋਨਾ ਬਲਾਸਟ ਹੋਇਆ। ਜ਼ਿਲ੍ਹੇ 'ਚ ਕੁੱਲ 21 ਮਾਮਲੇ ਸਾਹਮਣੇ ਆਏ ਹਨ। 21 ਮਾਮਲਿਆਂ 'ਚ 6 ਮਾਮਲੇ ਜਲਾਲਾਬਾਦ ਨਾਲ ਸਬੰਧਤ ਹਨ ਜਦਕਿ 13 ਫਾਜ਼ਿਲਕਾ ਨਾਲ ਅਤੇ 2 ਅਬੋਹਰ ਨਾਲ ਸੰਬੰਧਤ ਹਨ। ਪਿਛਲੇ ਇਕ ਹਫਤੇ ਤੋਂ ਜ਼ਿਲ੍ਹੇ 'ਚ ਕੋਰੋਨਾ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਗੱਲ ਦੀ ਪੁਸ਼ਟੀ ਮੀਡੀਆ ਮਾਸ ਅਨਿਲ ਧਾਮੂ ਨੇ ਵੀ ਕੀਤੀ। ਜ਼ਿਕਰਯੋਗ ਹੈ ਕਿ ਜ਼ਿਲ੍ਹੇ 'ਚ ਵੱਧ ਰਹੇ ਮਾਮਲਿਆਂ ਕਾਰਨ ਸ਼ਹਿਰ ਵਾਸੀਆਂ 'ਚ ਭਾਰੀ ਖੌਫ਼ ਪਾਇਆ ਜਾ ਰਿਹਾ ਹੈ। ਇੱਥੇ ਦੱਸ ਦਈਏ ਕਿ ਜ਼ਿਲ੍ਹੇ 'ਚ ਹੁਣ 117 ਮਾਮਲੇ ਸਰਗਰਮ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਹਾਈ ਪ੍ਰੋਫਾਈਲ ਦੇਹ ਵਪਾਰ ਦੇ ਅੱਡਾ ਬਾਰੇ ਵੱਡਾ ਖ਼ੁਲਾਸਾ, ਇੰਝ ਹੁੰਦੀ ਵਿਦੇਸ਼ੀ ਕੁੜੀਆਂ ਦੀ ਸਪਲਾਈ
ਕਿਹੜੇ-ਕਿਹੜੇ ਮਰੀਜ਼ ਆਏ ਕੋਰੋਨਾ ਪਾਜ਼ੇਟਿਵ
ਭੁਪਿੰਦਰ ਸਿੰਘ ਅਗਰਵਾਲ ਕਲੋਨੀ ਜਲਾਲਾਬਾਦ, ਲੇਖ ਰਾਜ ਥਾਣਾ ਸਿਟੀ ਜਲਾਲਾਬਾਦ, ਸਾਜੀਆ ਕੁਆਰਟਰ ਥਾਣਾ ਸਿਟੀ ਜਲਾਲਾਬਾਦ, ਦਰਸ਼ਨਾਂ ਰਾਨੀ ਕੁਆਰਟਰ ਥਾਣਾ ਸਿਟੀ ਜਲਾਲਾਬਾਦ, ਸੋਮਨਾਥ ਨਵੀਂ ਅਬਾਦੀ ਅਬੋਹਰ, ਅਜੈ ਗਲੀ ਨੰ 2 ਸੰਤ ਨਗਰ ਅਬੋਹਰ, ਚਿਮਨ ਲਾਲ ਗਾਂਧੀ ਨਗਰ ਫਾਜ਼ਿਲਕਾ, ਸ਼ੀਲਾ ਰਾਨੀ ਕੰਧਵਾਲਾ ਅਮਰਕੋਟ, ਡਾ. ਪੰਕਜ ਚੌਹਾਨ ਗਾਂਧੀ ਨਗਰ ਫਾਜ਼ਿਲਕਾ, ਚਾਂਦਨੀ ਇਸਾਲਮਾਵਾਲਾ ਸਕੂਲ ਫਾਜ਼ਿਲਕਾ, ਲਵਪ੍ਰੀਤ ਸਿੰਘ ਡੱਬਵਾਲਾ ਕਲਾਂ ਫਾਜ਼ਿਲਕਾ, ਰਾਜ ਰਾਨੀ ਬਸਤੀ ਹਜੂਰ ਸਿੰਘ ਫਾਜ਼ਿਲਕਾ, ਜਗਮੀਤ ਸਿੰਘ ਬੁਰਜਾ ਫਾਜ਼ਿਲਕਾ, ਯੋਗੇਸ਼ ਬਸਤੀ ਹਜੂਰ ਸਿੰਘ ਫਾਜ਼ਿਲਕਾ,ਸੁਰਿੰਦਰ ਕੁਮਾਰ ਮਾਧਵ ਕਲੋਨੀ ਫਾਜ਼ਿਲਕਾ, ਚਰਨਜੀਤ ਸਿੰਘ ਮੰਡੀ ਲਾਧੂਕਾ, ਅਸ਼ੋਕ ਕੁਮਾਰ ਅਨੰਦਪੁਰ ਮੁਹੱਲਾ ਫਾਜ਼ਿਲਕਾ ਤੋਂ ਇਲਾਵਾ 30 ਸਾਲ ਪੁਰਸ਼ ਗੁਮਾਨੀ ਵਾਲਾ, 29 ਸਾਲ ਔਰਤ ਅਮੀਰ ਖਾਸ, 29 ਸਾਲ ਔਰਤ ਫਾਜ਼ਿਲਕਾ, 55 ਸਾਲ ਵਿਅਕਤੀ ਸੰਬੰਧਤ ਹਨ।
ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
ਨਾਭਾ 'ਚ ਕੋਰੋਨਾ ਵਾਇਰਸ ਨਾਲ ਅਧਿਆਪਕਾ ਦੀ ਮੌਤ
NEXT STORY