ਅੰਮ੍ਰਿਤਸਰ (ਦਲਜੀਤ) - ਕੋਰੋਨਾ ਮਾਮਲਿਆਂ ’ਚ ਆ ਰਹੀ ਗਿਰਾਵਟ ਨੂੰ ਵੇਖਦੇ ਹੋਏ ਹੁਣ ਸਿਹਤ ਵਿਭਾਗ ਨੇ ਸ਼ੂਗਰ, ਬਲੱਡ ਪ੍ਰੈਸ਼ਰ ਆਦਿ ਬੀਮਾਰੀਆਂ ਦੀ ਰੋਕਥਾਮ ਲਈ ਪੂਰਾ ਜ਼ੋਰ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਵਿਭਾਗ ਵਲੋਂ ਜ਼ਿਲ੍ਹੇ ਦੇ ਸਾਰੇ ਸੀਨੀਅਰ ਮੈਡੀਕਲ ਅਧਿਕਾਰੀਆਂ ਨੂੰ ਕਮਿਊਨਿਕੇਬਲ ਡਿਜੀਜ਼ ਦੇ ਇਲਾਵਾ ਹੋਰਨਾਂ ਮਰੀਜ਼ਾਂ ਦਾ ਖ਼ਾਸ ਧਿਆਨ ਰੱਖ ਕੇ ਉਨ੍ਹਾਂ ਦਾ ਇਲਾਜ ਕਰਨ ਦੇ ਹੁਕਮ ਦਿੱਤੇ ਹਨ, ਇਸ ਦੇ ਇਲਾਵਾ ਓ. ਪੀ. ਡੀ. ਵੀ ਵਧਾਉਣ ਲਈ ਕਿਹਾ ਗਿਆ ਹੈ।
ਫਿਲਹਾਲ ਜ਼ਿਲ੍ਹੇ ’ਚ ਮੰਗਲਵਾਰ ਨੂੰ ਕੋਰੋਨਾ ਦੇ 102 ਪਾਜ਼ੇਟਿਵ ਮਾਮਲੇ ਦਰਜ ਹੋਏ, ਜਦੋਂਕਿ 6 ਲੋਕਾਂ ਦੀ ਮੌਤ ਹੋ ਗਈ। ਜੂਨ ਮਹੀਨੇ ’ਚ ਕੋਰੋਨਾ ਦੀ ਚਾਲ ਸੁਸਤ ਹੋਈ ਹੈ। ਰਾਹਤ ਭਰੀ ਗੱਲ ਇਹ ਹੈ ਕਿ ਰਿਕਵਰੀ ਰੇਟ ਤੇਜ਼ੀ ਨਾਲ ਵੱਧ ਰਿਹਾ ਹੈ। ਮੰਗਲਵਾਰ ਨੂੰ 172 ਮਰੀਜ਼ ਤੰਦਰੁਸਤ ਵੀ ਹੋਏ ਹਨ। ਜਾਣਕਾਰੀ ਅਨੁਸਾਰ ਕੋਰੋਨਾ ਦੇ ਘੱਟ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਅਤੇ ਪੰਜਾਬ ਸਰਕਾਰ ਦੇ ਪ੍ਰੋਗਰਾਮ ਨੂੰ ਹੋਰ ਸਫ਼ਲ ਬਣਾਉਣ ਲਈ ਵਿਸ਼ੇਸ਼ ਯੋਜਨਾ ਤਹਿਤ ਕੰਮ ਕਰ ਰਿਹਾ ਹੈ।
ਸੀਨੀਅਰ ਮੈਡੀਕਲ ਅਧਿਕਾਰੀਆਂ ਨੂੰ ਵੀ ਓ. ਪੀ. ਡੀ. ਵਧਾਉਣ ਦੇ ਹੁਕਮ
ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਦੇ ਘੱਟ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਕਮਿਊਨਿਟੀ ਹੈਲਥ ਅਫ਼ਸਰਾਂ ਦੀ ਨਿੱਤ ਇਕ ਘੰਟੇ ਦੀ ਟ੍ਰੇਨਿੰਗ ਲਗਾਈ ਜਾਵੇਗੀ। ਇਸ ਦੇ ਇਲਾਵਾ ਸੀਨੀਅਰ ਮੈਡੀਕਲ ਅਧਿਕਾਰੀਆਂ ਨੂੰ ਵੀ ਓ. ਪੀ. ਡੀ. ਵਧਾਉਣ ਦੇ ਹੁਕਮ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਸ਼ੂਗਰ, ਬਲੱਡ ਪ੍ਰੈਸ਼ਰ ਆਦਿ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਦਾ ਖ਼ਾਸ ਧਿਆਨ ਰੱਖ ਕੇ ਉਨ੍ਹਾਂ ਦਾ ਇਲਾਜ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਕੋਰੋਨਾ ਦੀ ਅਗਲੀ ਆਉਣ ਵਾਲੀ ਲਹਿਰ ਤੋਂ ਪਹਿਲਾਂ ਕਮਿਊਨਿਕੇਬਲ ਡਿਜੀਜ਼ ’ਤੇ ਕੰਮ ਕੀਤਾ ਜਾ ਸਕੇ। ਸਿਵਲ ਸਰਜਨ ਨੇ ਦੱਸਿਆ ਕਿ ਕੋਰੋਨਾ ਦੇ ਮਾਮਲੇ ਭਾਵੇਂ ਘੱਟ ਰਹੇ ਹਨ ਪਰ ਲੋਕਾਂ ਨੂੰ ਅਜੇ ਵੀ ਸਾਵਧਾਨੀਆਂ ਵਰਤਣੀਆਂ ਬੇਹੱਦ ਜ਼ਰੂਰੀ ਹੈ ਤਾਂ ਕਿ ਕੋਰੋਨਾ ਦੀ ਤੀਜੀ ਲਹਿਰ ਤੋਂ ਬਚਿਆ ਜਾ ਸਕੇ।
ਇਨ੍ਹਾਂ ਇਲਾਕਿਆਂ ਨਾਲ ਸਬੰਧਤ ਲੋਕਾਂ ਦੀ ਹੋਈ ਮੌਤ
ਕੋਟ ਖਾਲਸਾ ਵਾਸੀ 65 ਸਾਲਾ ਜਨਾਨੀ : ਜੀ. ਐੱਨ. ਡੀ. ਐੱਚ.
ਗਲੀ ਵਕੀਲ ਵਾਲੀ ਮਾਲ ਰੋਡ ਵਾਸੀ 71 ਸਾਲਾ ਜਨਾਨੀ : ਜੀ. ਐੱਨ. ਡੀ. ਐੱਚ.
ਸ਼ਹੀਦ ਊਧਮ ਸਿੰਘ ਨਗਰ ਵਾਸੀ 66 ਸਾਲਾ ਜਨਾਨੀ : ਐੱਸ. ਜੀ. ਆਰ. ਡੀ.
ਇਸਲਾਮਾਬਾਦ ਵਾਸੀ 51 ਸਾਲਾ ਜਨਾਨੀ : ਜੀ. ਐੱਨ. ਡੀ. ਐੱਚ.
ਚਾਟੀਵਿੰਡ ਵਾਸੀ 50 ਸਾਲਾ ਜਨਾਨੀ : ਜੀ. ਐੱਨ. ਡੀ. ਐੱਚ.
ਰਾਜਾਸਾਂਸੀ ਵਾਸੀ 70 ਸਾਲਾ ਬਜ਼ੁਰਗ : ਜੀ. ਐੱਨ. ਡੀ. ਐੱਚ.
ਇਹ ਰਹੇ ਅੰਕੜੇ
ਕਮਿਊਨਿਟੀ ਤੋਂ ਮਿਲੇ : 46
ਕਾਂਟੈਕਟ ਤੋਂ ਮਿਲੇ : 56
ਤੰਦਰੁਸਤ ਹੋਏ : 172
ਹੁਣ ਤੱਕ ਇਨਫ਼ੈਕਟਿਡ : 45671
ਹੁਣ ਤੱਕ ਤੰਦਰੁਸਤ ਹੋਏ : 42249
ਐਕਟਿਵ ਕੇਸ : 1917
3197 ਨੂੰ ਲਗਾ ਟੀਕਾ
ਜ਼ਿਲ੍ਹੇ ਦੇ 38 ਵੈਕਸੀਨ ਸੈਂਟਰਾਂ ’ਚ ਮੰਗਲਵਾਰ ਨੂੰ 3197 ਲੋਕਾਂ ਨੂੰ ਟੀਕਾ ਲਗਾ। ਇਨ੍ਹਾਂ ’ਚ ਨਿੱਜੀ ਵੈਕਸੀਨ ਸੈਂਟਰਾਂ ’ਚ 78 , ਜਦੋਂਕਿ ਸਰਕਾਰੀ ’ਚ 3119 ਲੋਕਾਂ ਦਾ ਟੀਕਾਕਰਨ ਹੋਇਆ।
ਘਰ 'ਚ ਖੇਡਦਿਆਂ ਵਾਪਰਿਆ ਹਾਦਸਾ, ਗਲ਼ ’ਚ ਰੱਸੀ ਫਸਣ ਨਾਲ 8 ਸਾਲਾ ਬੱਚੀ ਦੀ ਦਰਦਨਾਕ ਮੌਤ
NEXT STORY