ਨਾਭਾ (ਜੈਨ) : ਇਸ ਰਿਆਸਤੀ ਨਗਰੀ ਵਿਚ ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਿਚ ਅਚਾਨਕ ਵਾਧਾ ਹੋਣ ਨਾਲ ਲੋਕਾਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ ਪਰ ਪ੍ਰਸ਼ਾਸਨ ਸੋਸ਼ਲ ਡਿਸਟੈਂਸ ਨਿਯਮਾਂ ਦਾ ਪਾਲਣ ਕਰਵਾਉਣ ਵਿਚ ਅਸਫਲ ਹੋ ਰਿਹਾ ਹੈ। ਬਿਨਾਂ ਮਾਸਕ ਲੋਕ ਘੁੰਮਦੇ ਹਨ ਅਤੇ ਦੁਕਾਨਾਂ 'ਤੇ ਕਾਰੋਬਾਰ ਕਰ ਰਹੇ ਹਨ। ਇਕ ਮਸ਼ਹੂਰ ਕੰਬਾਈਨ ਫੈਕਟਰੀ ਦੇ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਚਰਨਪਾਲ ਸਿੰਘ (30), ਪਰਮਜੀਤ ਕੌਰ (58) ਅਤੇ ਪ੍ਰੇਮ ਸਿੰਘ (65) ਵਾਸੀ ਦਸ਼ਮੇਸ਼ ਕਾਲੌਨੀ ਦੀ ਰਿਪੋਰਟ ਪਾਜ਼ੇਟਿਵ ਆ ਗਈ ਹੈ ਜਦੋਂ ਕਿ ਮਲੇਰੀਆ ਸਟਰੀਟ ਦੇ 45 ਸਾਲਾ ਵਿਅਕਤੀ ਰਵਿੰਦਰ ਕੁਮਾਰ (ਜੋ ਕਿ ਕਿਸੇ ਦੁਕਾਨ 'ਤੇ ਨੌਕਰੀ ਕਰਦਾ ਹੈ) ਦੀ ਰਿਪੋਰਟ ਪਾਜ਼ੇਟਿਵ ਹੋਣ ਨਾਲ ਮਲੇਰੀਆ ਸਟਰੀਟ ਵਿਚ ਦਹਿਸ਼ਤ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ 'ਆਪ' ਦੀ ਲੀਡਰਸ਼ਿਪ ਨੂੰ 'ਲਾੜੇ' ਦਾ ਇਸ਼ਾਰਾ!
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਿਅਕਤੀ ਦਾ ਕੋਈ ਟਰੈਵਲ ਰਿਕਾਰਡ ਨਹੀਂ ਹੈ। ਖੰਘ ਤੇ ਬੁਖਾਰ ਕਾਰਨ ਸੈਂਪਲ ਲਿਆ ਗਿਆ ਸੀ। ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 30 ਹੋ ਗਈ ਹੈ। ਦੂਜੇ ਪਾਸੇ ਆਮ ਦੁਕਾਨਦਾਰਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦੁਕਾਨਾਂ ਬੰਦ ਕਰਨ ਦਾ ਸਮਾਂ ਰਾਤੀ 8 ਵਜੇ ਦੀ ਬਜਾਏ 7 ਵਜੇ ਹੀ ਕੀਤਾ ਜਾਵੇ। ਦੇਖਣ ਵਿਚ ਆਇਆ ਹੈ ਕਿ ਪੁਲਸ ਦੀ ਗਸ਼ਤ/ਪੈਟਰੋਲਿੰਗ ਨਾ ਹੋਣ ਕਾਰਨ ਕਈ ਦੁਕਾਨਦਾਰ ਸਿਆਸੀ ਪਹੁੰਚ ਕਾਰਨ ਰਾਤੀ 8:30 ਵਜੇ ਤੱਕ ਦੁਕਾਨਾਂ ਖੋਲ ਕੇ ਰੱਖਦੇ ਹਨ, ਜਿਸ ਦਾ ਖਮਿਆਜ਼ਾ ਲੋਕੀ ਭੁਗਤ ਰਹੇ ਹਨ।
ਇਹ ਵੀ ਪੜ੍ਹੋ : ਕੇਂਦਰੀ ਆਰਡੀਨੈਂਸ 'ਤੇ ਕੈਪਟਨ ਦੀਆਂ ਬਾਦਲਾਂ ਨੂੰ ਖ਼ਰੀਆਂ-ਖ਼ਰੀਆਂ
ਕੋਰੋਨਾ ਵਾਇਰਸ ਵਿਰੁੱਧ ਜੰਗ 'ਚ ਵੱਡੀ ਕਾਮਯਾਬੀ, ਕੋਵਿਡ-19 ਨੂੰ ਮਾਤ ਦੇ ਘਰਾਂ ਨੂੰ ਪਰਤੇ 38 ਮਰੀਜ਼
NEXT STORY