ਚੰਡੀਗੜ੍ਹ (ਪਾਲ) : ਸ਼ਹਿਰ 'ਚ ਰੋਜ਼ਾਨਾ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਸਿਹਤ ਵਿਭਾਗ ਨੇ ਸਾਵਧਾਨੀ ਵੱਜੋਂ ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ਵਿਚ ਕੋਵਿਡ ਟੈਸਟਿੰਗ ਵੀ ਵਧਾ ਦਿੱਤੀ ਹੈ। ਰੋਜ਼ਾਨਾ 1000 ਤੋਂ ਉੱਪਰ ਲੋਕਾਂ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਪਿਛਲੇ ਐਵਰੇਜ ਕੇਸ ਵੀ ਵੱਧ ਕੇ 5 ਹੋ ਗਏ ਹਨ। ਐਤਵਾਰ ਵੀ 1199 ਲੋਕਾਂ ਦੀ ਟੈਸਟਿੰਗ ਕੀਤੀ ਗਈ।
ਸਾਰੇ ਕੋਵਿਡ ਕੇਅਰ ਸੈਂਟਰ ਸਟੈਂਡਬਾਏ ’ਤੇ : ਡਾ. ਸੁਮਨ
ਡਾਇਰੈਕਟਰ ਹੈਲਥ ਸਰਵਿਸਿਜ਼ ਡਾ. ਸੁਮਨ ਸਿੰਘ ਦਾ ਕਹਿਣਾ ਹੈ ਕਿ ਅਜੇ ਸ਼ਹਿਰ ਵਿਚ ਹਾਲਾਤ ਠੀਕ ਹਨ ਪਰ ਇਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ, ਮਾਸਕ ਪਾਉਣਾ ਕੋਈ ਵੱਡੀ ਗੱਲ ਨਹੀਂ ਹੈ। ਪਿਛਲੇ ਤਿੰਨ ਦਿਨਾਂ ਤੋਂ ਰੂਟੀਨ ਵਿਚ ਜੋ ਕੇਸ ਆ ਰਹੇ ਸਨ, ਉਸ ਤੋਂ ਮਰੀਜ਼ ਥੋੜ੍ਹੇ ਜ਼ਿਆਦਾ ਹਨ ਪਰ ਉਮੀਦ ਕੀਤੀ ਜਾ ਸਕਦੀ ਹੈ ਕੇਸ ਇਸ ਤੋਂ ਜ਼ਿਆਦਾ ਨਾ ਵਧਣ। ਡਾ. ਸਿੰਘ ਦਾ ਕਹਿਣਾ ਹੈ ਕਿ ਅਜੇ ਕੇਸ ਆਬਜ਼ਰਵ ਕਰਨ ਦੀ ਲੋੜ ਹੈ ਅਤੇ ਘੱਟੋ-ਘੱਟ ਇਕ ਹਫ਼ਤੇ ਤੱਕ ਇਸ ਦੇ ਪੈਟਰਨ ਨੂੰ ਦੇਖਣ ਦੀ ਲੋੜ ਹੈ, ਜਿਸ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ ਕਿ ਕੋਵਿਡ ਦੀ ਇਹ ਚੌਥੀ ਲਹਿਰ ਦੀ ਸ਼ੁਰੂਆਤ ਹੈ ਜਾਂ ਨਹੀਂ। ਅਜੇ ਥੋੜ੍ਹੀ ਜਲਦਬਾਜ਼ੀ ਹੋਵੇਗੀ।
ਪਿਛਲੀ ਕੋਵਿਡ ਲਹਿਰ ਨੂੰ ਵੇਖੀਏ ਤਾਂ ਦਿੱਲੀ ਅਤੇ ਮੁੰਬਈ ਤੋਂ ਬਾਅਦ ਚੰਡੀਗੜ੍ਹ ਵਿਚ ਕੇਸ ਵਧਣੇ ਸ਼ੁਰੂ ਹੁੰਦੇ ਹਨ। ਅਸੀਂ ਇਨ੍ਹਾਂ ਸ਼ਹਿਰਾਂ ਤੋਂ 20-25 ਦਿਨ ਪਿੱਛੇ ਚੱਲਦੇ ਹਾਂ। ਅਜੇ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਕੋਵਿਡ ਨਿਯਮਾਂ ਦਾ ਜਿੰਨਾਂ ਹੋ ਸਕੇ ਪਾਲਣ ਕਰੋ। ਉਥੇ ਹੀ ਨਵੇਂ ਵੇਰੀਐਂਟ ਸਬੰਧੀ ਉਨ੍ਹਾਂ ਕਿਹਾ ਕਿ ਇਹ ਓਮੀਕ੍ਰੋਨ ਤੋਂ 6 ਗੁਣਾ ਜ਼ਿਆਦਾ ਤੇਜ਼ੀ ਨਾਲ ਫੈਲਣ ਵਾਲਾ ਹੈ, ਜੋ ਅਜੇ ਤੱਕ ਮਾਹਰਾਂ ਨੇ ਨੋਟਿਸ ਕੀਤਾ ਹੈ। ਸ਼ਹਿਰ ਵਿਚ ਕੋਵਿਡ ਮਰੀਜ਼ਾਂ ਲਈ ਬਣਾਏ ਗਏ ਕੋਵਿਡ ਕੇਅਰ ਸੈਂਟਰ ਕਦੇ ਬੰਦ ਨਹੀਂ ਹੋਏ ਹਨ। ਡਾ. ਸਿੰਘ ਨੇ ਦੱਸਿਆ ਕਿ ਸਾਰੇ ਸੈਂਟਰ ਸਟੈਂਡਬਾਏ ’ਤੇ ਹਨ। ਜੇਕਰ ਕਦੇ ਕੇਸ ਵੱਧਦੇ ਹਨ ਜਾਂ ਲੋੜ ਪੈਂਦੀ ਹੈ ਤਾਂ ਇਨ੍ਹਾਂ ਨੂੰ ਖੋਲ੍ਹਿਆ ਜਾ ਸਕਦਾ ਹੈ।
ਸੁਨੀਲ ਜਾਖੜ ’ਤੇ ਵੱਡੀ ਕਾਰਵਾਈ, ਦੋ ਸਾਲ ਲਈ ਪਾਰਟੀ ’ਚੋਂ ਸਸਪੈਂਡ ਕਰਨ ਦੀ ਸਿਫਾਰਿਸ਼
NEXT STORY