ਚੰਡੀਗੜ੍ਹ (ਹਾਂਡਾ) : ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਦਾਖ਼ਲ ਇਕ ਜਨਹਿਤ ਪਟੀਸ਼ਨ ’ਚ ਦਿੱਤੇ ਸੁਝਾਵਾਂ ਨੂੰ ਕੇਂਦਰ ਸਰਕਾਰ ਨੇ ਸਵੀਕਾਰ ਕਰਦੇ ਹੋਏ ਕਿਹਾ ਕਿ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ’ਚ ਸੋਧ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੁਣ ਕੋਰੋਨਾ ਨਾਲ ਮਰਨ ਵਾਲੇ ਵਿਅਕਤੀ ਦੇ ਵਾਰਸ ਸਸਕਾਰ ਤੋਂ ਪਹਿਲਾਂ ਉਸ ਦੇ ਅੰਤਿਮ ਦਰਸ਼ਨ ਕਰ ਸਕਣਗੇ ਅਤੇ ਲਾਸ਼ਾਂ ਦੀ ਅਦਲਾ-ਬਦਲੀ ਵੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਰਿਸ਼ਤੇ ਸ਼ਰਮਸਾਰ : ਕਲਯੁਗੀ ਭਰਾ ਨੇ ਨਾਬਾਲਗ ਭੈਣ ਨਾਲ ਜੋ ਕੀਤਾ, ਸੁਣ ਯਕੀਨ ਨਹੀਂ ਹੋਵੇਗਾ
ਜਨਹਿਤ ਪਟੀਸ਼ਨ ਦਾਖ਼ਲ ਕਰ ਕੇ ਐਡਵੋਕੇਟ ਐੱਚ. ਸੀ. ਅਰੋੜਾ ਨੇ ਹਾਈਕੋਰਟ ਨੂੰ ਦੱਸਿਆ ਸੀ ਕਿ ਕੋਰੋਨਾ ਕਾਰਣ ਮਰਨ ਵਾਲੇ ਵਿਅਕਤੀ ਦੀ ਲਾਸ਼ ਨੂੰ ਪੂਰੀ ਤਰ੍ਹਾਂ ਪੈਕ ਕਰ ਦਿੱਤਾ ਜਾਂਦਾ ਹੈ, ਜਿਸ ਦੇ ਅੰਤਿਮ ਦਰਸ਼ਨਾਂ ਨੂੰ ਵੀ ਵਾਰਸ ਤਰਸ ਜਾਂਦੇ ਹਨ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਜਿਸ ਵਿਅਕਤੀ ਦਾ ਉਹ ਸਸਕਾਰ ਕਰ ਰਹੇ ਹਨ, ਉਹ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਹੈ ਵੀ ਜਾਂ ਨਹੀਂ।
ਇਹ ਵੀ ਪੜ੍ਹੋ : ਪੰਜਾਬ 'ਚ ਪਰਾਲੀ ਸਾੜਨ ਦੇ 8 'ਹਾਟਸਪਾਟ', ਤਾਇਨਾਤ ਹੋਣਗੇ ਨੋਡਲ ਅਫ਼ਸਰ
ਪਟੀਸ਼ਨ ’ਚ ਪ੍ਰੀਤਮ ਸਿੰਘ ਅਤੇ ਦੇਸ਼ ਦੇ ਕਈ ਹਿੱਸਿਆਂ ’ਚ ਬਦਲੀਆਂ ਲਾਸ਼ਾਂ ਦੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਮੰਗ ਕੀਤੀ ਸੀ ਕਿ ਕੋਰੋਨਾ ਨਾਲ ਮਰਨ ਵਾਲੇ ਵਿਅਕਤੀ ਦੀ ਲਾਸ਼ ਨੂੰ ਇਸ ਤਰ੍ਹਾਂ ਪੈਕ ਕੀਤਾ ਜਾਵੇ ਕਿ ਜਿਪ ਖੋਲ੍ਹ ਕੇ ਅੰਤਿਮ ਵਾਰ ਵਾਰਸ ਉਸ ਦਾ ਚਿਹਰਾ ਵੇਖ ਸਕਣ। ਸ਼ੁੱਕਰਵਾਰ ਨੂੰ ਸੁਣਵਾਈ ਦੌਰਾਨ ਕੇਂਦਰ ਵੱਲੋਂ ਵਧੀਕ ਸਾਲੀਸਿਟਰ ਜਨਰਲ ਨੇ ਕੋਰਟ ਨੂੰ ਦੱਸਿਆ ਕਿ ਪਟੀਸ਼ਨਰ ਦੇ ਸੁਝਾਵਾਂ ’ਤੇ ਵਿਚਾਰ ਕਰਨ ਤੋਂ ਬਾਅਦ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ’ਚ ਬਦਲਾਅ ਕਰਨ ਦਾ ਫ਼ੈਸਲਾ ਲਿਆ ਹੈ, ਜਿਸ ਤੋਂ ਬਾਅਦ ਹੁਣ ਵਾਰਸਾਂ ਨੂੰ ਸਸਕਾਰ ਤੋਂ ਪਹਿਲਾਂ ਕੋਰੋਨਾ ਕਾਰਣ ਮਰਨ ਵਾਲੇ ਦਾ ਚਿਹਰਾ ਵਿਖਾਇਆ ਜਾ ਸਕੇਗਾ।
ਇਹ ਵੀ ਪੜ੍ਹੋ : 2 ਬੱਚਿਆਂ ਦੇ ਪਿਓ ਦੀ ਸ਼ਰਮਨਾਕ ਹਰਕਤ, ਧੀ ਬਰਾਬਰ ਬੱਚੀ ਦੇਖ ਡੋਲਿਆ ਈਮਾਨ
ਹਾਈਕੋਰਟ ਦੇ ਮੁੱਖ ਜੱਜ ਦੀ ਪ੍ਰਧਾਨਗੀ ਵਾਲੀ ਬੈਂਚ ਸਾਹਮਣੇ ਦਲੀਲ ਰੱਖੀ ਕਿ ਕੋਰੋਨਾ ਪੀੜਤ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਮੁਰਦਾਘਰ ਤੱਕ ਲਿਆਉਣ ਅਤੇ ਮੁਰਦਾਘਰ ਤੋਂ ਸ਼ਮਸ਼ਾਨਘਾਟ ਲਿਜਾਂਦੇ ਸਮੇਂ ਟਰਾਂਸਪੇਰੈਂਟ ਕਵਰ ਨਾਲ ਪੈਕ ਕੀਤਾ ਜਾਣਾ ਚਾਹੀਦਾ ਹੈ। ਬੈਂਚ ਨੇ ਕੇਂਦਰ ਦੇ ਜਵਾਬ ਤੋਂ ਬਾਅਦ ਪਟੀਸ਼ਨਰ ਨੂੰ ਪਟੀਸ਼ਨ ਵਾਪਸ ਲੈਣ ਦਾ ਅਧਿਕਾਰ ਦਿੰਦੇ ਹੋਏ ਮਾਮਲੇ ਦਾ ਨਿਪਟਾਰਾ ਕਰ ਦਿੱਤਾ ਹੈ।
ਚੋਰਾਂ ਦੇ ਹੌਂਸਲੇ ਬੁਲੰਦ, ਸ਼ਹਿਰ ਦੀ ਸਭ ਤੋਂ ਸੁਰੱਖਿਅਤ ਗਲੀ 'ਚ ਦਿੱਤਾ ਵੱਡੀ ਵਾਰਦਾਤ ਨੂੰ ਅੰਜ਼ਾਮ
NEXT STORY