ਬਠਿੰਡਾ (ਵਰਮਾ) : ਕੋਰੋਨਾ ਮਹਾਮਾਰੀ ਨਾਲ ਜਿੱਥੇ ਲੋਕ ਲਗਾਤਾਰ ਲਾਪਰਵਾਹੀ ਵਰਤ ਰਹੇ ਹਨ, ਉੱਥੇ ਹੀ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੁੱਧਵਾਰ ਨੂੰ ਕੋਰੋਨਾ ਮਹਾਮਾਰੀ ਕਾਰਨ ਇਕ ਨੌਜਵਾਨ ਸਮੇਤ 2 ਲੋਕਾਂ ਦੀ ਮੌਤ ਹੋ ਗਈ। ਉਕਤ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਸਹਾਰਾ ਜਨਸੇਵਾ ਦੇ ਵਾਲੰਟੀਅਰ, ਪੀ. ਪੀ. ਈ. ਕਿੱਟਾਂ ਪਾ ਕੇ ਕੀਤਾ ਗਿਆ। ਜਾਣਕਾਰੀ ਅਨੁਸਾਰ ਮੌੜ ਮੰਡੀ ਦਾ ਰਹਿਣ ਵਾਲਾ 90 ਸਾਲਾ ਬਜ਼ੁਰਗ ਇਕ ਕੋਰੋਨਾ ਪਾਜ਼ੇਟਿਵ ਸੀ ਅਤੇ ਘਰ 'ਚ ਹੀ ਇਕਾਂਤਵਾਸ ਸੀ। ਬੀਤੀ ਰਾਤ ਉਸਦੀ ਮੌਤ ਹੋ ਗਈ।
ਜਾਣਕਾਰੀ ਮਿਲਣ 'ਤੇ ਸਹਾਰਾ ਜਨਸੇਵਾ ਦੇ ਜੱਗਾ, ਮਨੀ ਕਰਨ, ਰਾਜ ਕੁਮਾਰ ਅਤੇ ਗੌਤਮ ਗੋਇਲ ਮੌੜ ਮੰਡੀ ਪਹੁੰਚੇ। ਮ੍ਰਿਤਕ ਦੀ ਲਾਸ਼ ਨੂੰ ਸ਼ਮਸ਼ਾਨਘਾਟ ਮੌੜ ਮੰਡੀ ਲਿਜਾਇਆ ਗਿਆ, ਜਿੱਥੇ ਉਸਦੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ 'ਚ ਅੰਤਿਮ ਸੰਸਕਾਰ ਕੀਤਾ ਗਿਆ। ਇਸੇ ਤਰ੍ਹਾਂ ਲੁਧਿਆਣਾ ਦੇ ਡੀ. ਐੱਮ. ਸੀ. 28 ਸਾਲਾ ਨੌਜਵਾਨ ਬਠਿੰਡਾ 'ਚ ਦਮ ਤੋੜ ਗਿਆ। ਮ੍ਰਿਤਕ ਨੂੰ ਕੁਝ ਦਿਨ ਪਹਿਲਾਂ ਕੋਰੋਨਾ ਦੀ ਮਹਾਮਾਰੀ ਕਾਰਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। 23 ਨਵੰਬਰ ਨੂੰ ਉਸ ਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ 29 ਨਵੰਬਰ ਨੂੰ ਉਸਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਡੀ. ਐੱਮ. ਸੀ. 'ਚ ਦਾਖਲ ਕਰਵਾਇਆ ਗਿਆ। ਜਿੱਥੇ ਅੱਜ ਉਸ ਦੀ ਮੌਤ ਹੋ ਗਈ। ਸਹਾਰਾ ਜਨ ਸੇਵਾ ਮਨੀ ਕਰਨ, ਤਿਲਕ ਰਾਜ, ਜੱਗਾ, ਰਾਜ ਕੁਮਾਰ, ਹਰਬੰਸ ਸਿੰਘ ਦੀ ਜੀਵਨ ਬਚਾਉਣ ਵਾਲੀ ਬ੍ਰਿਗੇਡ ਹੈਲਪਲਾਈਨ ਟੀਮ ਨੇ ਰਿਸ਼ਤੇਦਾਰਾਂ ਦੀ ਹਾਜ਼ਰੀ 'ਚ ਮ੍ਰਿਤਕ ਦੇਹ ਦਾ ਪੂਰਾ ਸਨਮਾਨ ਪੀ. ਪੀ. ਈ. ਕਿੱਟਾਂ ਪਾ ਕੇ ਕੀਤਾ।
ਨਾਈਟ ਕਰਫ਼ਿਊ ਨੇ ਵਿਗਾੜਿਆ ਵਿਆਹ-ਸਮਾਰੋਹਾਂ ਦਾ ਸ਼ਡਿਊਲ, ਪਰੇਸ਼ਾਨੀ 'ਚ ਪਏ ਲੋਕ
NEXT STORY