ਲੁਧਿਆਣਾ (ਹਿਤੇਸ਼) : ਜ਼ਿਲ੍ਹੇ 'ਚ ਕੋਵਿਡ-19 ਦੀ ਗੰਭੀਰ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਵੱਲੋਂ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਵਿੱਚ ਨਗਰ ਨਿਗਮ ਦੇ ਸਮੂਹ ਅਧਿਕਾਰੀ ਆਮ ਜਨਤਾ ਨੂੰ ਇਸ ਸਬੰਧੀ ਜਾਗਰੂਕ ਕਰਨਗੇ ਕਿ ਉਹ ਨਗਰ ਨਿਗਮ ਦੇ ਦਫ਼ਤਰ ਵਿਖੇ ਖ਼ੁਦ ਜਾਂ ਫਿਜ਼ੀਕਲ ਦਰਖ਼ਾਸਤਾਂ/ਮੰਗ ਪੱਤਰ/ਸ਼ਿਕਾਇਤਾਂ ਦੇਣ ਦੀ ਬਜਾਏ ਸਬੰਧਿਤ ਦਫ਼ਤਰ ਦੀ ਈਮੇਲ ਆਈ. ਡੀ. 'ਤੇ ਭੇਜਣ। ਜ਼ਿਕਰਯੋਗ ਹੈ ਕਿ ਲੁਧਿਆਣਾ ਸ਼ਹਿਰ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਕੋਵਿਡ-19 ਦੇ ਕੇਸ ਕਾਫੀ ਤੇਜ਼ ਰਫਤਾਰ ਵਿੱਚ ਵੱਧ ਰਹੇ ਹਨ, ਜਿਸ ਕਰਕੇ ਦਫ਼ਤਰਾਂ ਦੀ ਰੂਟੀਨ ਕਾਰਵਾਈ ਆਮ ਦਿਨਾਂ ਵਾਂਗ ਨਹੀਂ ਚਲਾਈ ਜਾ ਸਕਦੀ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਨੂੰ ਫ਼ਸਲਾਂ ਦੀ ਸਿੱਧੀ ਅਦਾਇਗੀ ਸ਼ੁਰੂ, ਇਕ ਹਫ਼ਤੇ ’ਚ 202.69 ਕਰੋੜ ਦਾ ਭੁਗਤਾਨ
ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿੱਥੇ ਦਫ਼ਤਰਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਜ਼ਰੂਰੀ ਹੈ, ਉੱਥੇ ਹੀ ਲੋਕ ਹਿੱਤ ਵਿੱਚ ਸਾਰੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਇਸ ਮਹਾਮਾਰੀ ਦੀ ਲਾਗ ਤੋਂ ਬਚਾਉਣਾ ਵੀ ਲਾਜ਼ਮੀ ਹੈ ਤਾਂ ਜੋ ਪ੍ਰਸ਼ਾਸਨਿਕ ਢਾਂਚਾ ਚੱਲਦਾ ਰਹੇ। ਨਗਰ ਨਿਗਮ ਕਮਿਸ਼ਨਰ ਸੱਭਰਵਾਲ ਨੇ ਦੱਸਿਆ ਕਿ ਪ੍ਰਾਰਥੀ ਨਗਰ ਨਿਗਮ, ਲੁਧਿਆਣਾ ਨਾਲ ਸਬੰਧਿਤ ਆਪਣੀ ਕੋਈ ਵੀ ਦਰਖ਼ਾਸਤ/ਮੰਗ ਪੱਤਰ/ਸ਼ਿਕਾਇਤ ਸਬੰਧਿਤ ਅਧਿਕਾਰੀਆਂ ਦੀ ਈ-ਮੇਲ ਆਈ. ਡੀ. 'ਤੇ ਭੇਜ ਸਕਦਾ ਹੈ, ਜਿਸ ਵਿੱਚ ਵਧੀਕ ਕਮਿਸ਼ਨਰ (ਨਗਰ ਨਿਗਮ ਲੁਧਿਆਣਾ ਨਾਲ ਸਬੰਧਿਤ ਜਨਰਲ) ਲਈ ਈਮੇਲ ਆਈ. ਡੀ. additionalcomm.mcl@gmail.com, ਜ਼ੋਨਲ ਕਮਿਸ਼ਨਰ, ਜ਼ੋਨ-ਏ (ਜ਼ੋਨ-ਏ ਨਾਲ ਸਬੰਧਿਤ ਜਨਰਲ ਅਤੇ ਪ੍ਰਾਪਰਟੀ ਟੈਕਸ ਸਬੰਧੀ) ਲਈ acdmcl1@gmail.com, ਜ਼ੋਨਲ ਕਮਿਸ਼ਨਰ, ਜ਼ੋਨ-ਬੀ (ਜ਼ੋਨ-ਬੀ ਨਾਲ ਸਬੰਧਿਤ ਜਨਰਲ, ਪ੍ਰਾਪਰਟੀ ਟੈਕਸ ਅਤੇ ਸਫਾਈ ਸਿਹਤ ਸ਼ਾਖਾ ਨਾਲ ਸਬੰਧੀ) ਲਈ zonalcomm.zb@gmail.com, ਜ਼ੋਨਲ ਕਮਿਸ਼ਨਰ, ਜ਼ੋਨ-ਸੀ (ਜ਼ੋਨ-ਸੀ ਨਾਲ ਸਬੰਧਿਤ ਜਨਰਲ ਅਤੇ ਪ੍ਰਾਪਰਟੀ ਟੈਕਸ ਸਬੰਧੀ) ਲਈ zonalcomm.zcmcl@gmail.com, ਜ਼ੋਨਲ ਕਮਿਸ਼ਨਰ, ਜ਼ੋਨ-ਡੀ (ਜ਼ੋਨ-ਡੀ ਨਾਲ ਸਬੰਧਿਤ ਜਨਰਲ ਅਤੇ ਪ੍ਰਾਪਰਟੀ ਟੈਕਸ ਸਬੰਧੀ) ਲਈ zonalcomm.d@gmail.com, ਸਕੱਤਰ (ਜੇ. ਐਸ) (ਵਿਗਿਆਪਨ) ਲਈ jassekhonn@gmail.com, ਨਿਗਰਾਨ ਇੰਜੀ. ਓ. ਐਂਡ. ਐਮ. ਜ਼ੋਨ-ਏ ਅਤੇ ਜ਼ੋਨ-ਬੀ (ਜ਼ੋਨ-ਏ ਅਤੇ ਬੀ ਵਿਖੇ ਪਾਣੀ ਸੀਵਰੇਜ ਨਾਲ ਸਬੰਧਿਤ) ਲਈ xenzoneb1234@gmail.com, ਨਿਗਰਾਨ ਇੰਜੀ. ਓ. ਐਂਡ. ਐਮ. ਜ਼ੋਨ-ਸੀ ਅਤੇ ਜ਼ੋਨ-ਡੀ (ਜ਼ੋਨ-ਸੀ ਅਤੇ ਡੀ ਵਿਖੇ ਪਾਣੀ ਸੀਵਰੇਜ ਨਾਲ ਸਬੰਧਿਤ) ਲਈ assistantcommissionerzd@gmail.com, ਨਗਰ ਨਿਗਮ ਯੋਜਨਾਕਾਰ (ਇਮਾਰਤਾਂ ਸਬੰਧੀ) ਲਈ mtpludhiana@gmail.com, mtp.mcludhiana@gmail.com ਨਿਗਰਾਨ ਇੰਜੀ. ਬੀ.ਐਂਡ.ਆਰ. ਜ਼ੋਨ -ਏ (ਜ਼ੋਨ-ਏ ਵਿਖੇ ਸੜਕਾਂ ਅਤੇ ਸਟ੍ਰੀਟ ਲਾਈਟਾਂ ਸਬੰਧੀ) ਲਈ seticmcl@gmail.com, ਨਿਗਰਾਨ ਇੰਜੀ. ਬੀ.ਐਂਡ.ਆਰ. ਜ਼ੋਨ-ਬੀ (ਜ਼ੋਨ-ਬੀ ਵਿਖੇ ਸੜਕਾਂ ਅਤੇ ਸਟ੍ਰੀਟ ਲਾਈਟਾਂ ਸਬੰਧੀ) ਲਈ rdeep3036@gmail.com, ਨਿਗਰਾਨ ਇੰਜੀ. ਬੀ.ਐਂਡ.ਆਰ. ਜ਼ੋਨ-ਸੀ (ਜ਼ੋਨ-ਸੀ ਵਿਖੇ ਸੜਕਾਂ ਅਤੇ ਸਟ੍ਰੀਟ ਲਾਈਟਾਂ ਸਬੰਧੀ) ਲਈ xencmcl@gmail.com ਅਤੇ ਨਿਗਰਾਨ ਇੰਜੀ. ਬੀ.ਐਂਡ.ਆਰ. ਜ਼ੋਨ-ਡੀ (ਜ਼ੋਨ-ਡੀ ਵਿਖੇ ਸੜਕਾਂ ਅਤੇ ਸਟ੍ਰੀਟ ਲਾਈਟਾਂ ਸਬੰਧੀ) ਲਈ lsclceo@gmail.com ਸ਼ਾਮਲ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਕਹਿਰ ਦਰਮਿਆਨ 'ਟ੍ਰਾਈਸਿਟੀ' 'ਚ ਲਾਇਆ ਗਿਆ ਇਸ ਦਿਨ ਦਾ 'ਲਾਕਡਾਊਨ'
ਨਿਗਮ ਕਮਿਸ਼ਨਰ ਨੇ ਅੱਗੇ ਕਿਹਾ ਕਿ ਉਪਰੋਕਤ ਈਮੇਲ ਆਈ. ਡੀ. ਤੋਂ ਇਲਾਵਾ ਜੇਕਰ ਕੋਈ ਵਿਅਕਤੀ ਸਿੱਧੇ ਤੌਰ 'ਤੇ ਕਮਿਸ਼ਨਰ, ਨਗਰ ਨਿਗਮ ਲੁਧਿਆਣਾ ਨੂੰ ਆਪਣੀ ਦਰਖ਼ਾਸਤ/ਮੰਗ ਪੱਤਰ/ਸ਼ਿਕਾਇਤ ਆਦਿ ਦੇਣ ਚਾਹੁੰਦਾ ਹੈ ਤਾਂ ਉਹ ਈਮੇਲ ਆਈ. ਡੀ. commissionermcl@gmail.com 'ਤੇ ਵੀ ਮੇਲ ਕਰ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਸਾਰੇ ਜ਼ੋਨਲ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ-ਆਪਣੇ ਜ਼ੋਨਾਂ ਦੇ ਮੇਨ ਗੇਟਾਂ ਦੇ ਬਾਹਰ ਇੱਕ ਬਕਸਾ ਰੱਖਣਗੇ ਤਾਂ ਜੋ ਆਮ ਜਨਤਾ ਆਪਣੀਆਂ ਦਰਖ਼ਾਸਤਾਂ/ਮੰਗ ਪੱਤਰ/ਸ਼ਿਕਾਇਤਾਂ ਇਸ ਬਕਸੇ ਵਿਚ ਪਾ ਸਕੇ। ਉਨ੍ਹਾਂ ਕਿਹਾ ਕਿ ਆਮ ਲੋਕ ਆਪਣੀਆਂ ਸ਼ਿਕਾਇਤਾਂ ਫੋਨ ਨੰਬਰ 0161-4085013 ਅਤੇ 0161-4085038 'ਤੇ ਵੀ ਨੋਟ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 'ਵਿਸਾਖੀ ਬੰਪਰ' ਦੇ ਨਤੀਜਿਆਂ ਦਾ ਐਲਾਨ, 5 ਕਰੋੜ ਦਾ ਨਿਕਲਿਆ ਪਹਿਲਾ ਇਨਾਮ
ਉਨ੍ਹਾਂ ਕਿਹਾ ਕਿ ਨਗਰ ਨਿਗਮ ਲੁਧਿਆਣਾ ਦੇ ਸਮੂਹ ਸਰਕਾਰੀ ਦਫ਼ਤਰਾਂ ਵਿੱਚ ਜ਼ੋਨਲ ਕਮਿਸ਼ਨਰਾਂ ਵੱਲੋਂ ਸਿਰਫ ਇੱਕ ਐਂਟਰੀ ਗੇਟ ਰੱਖਿਆ ਜਾਵੇ, ਜਿਸ 'ਤੇ ਹੈਂਡ ਸੈਨੀਟਾਈਜ਼ਰ ਰੱਖਵਾਏ ਜਾਣ ਅਤੇ ਦਰਜਾ-4 ਕਰਮਚਾਰੀ ਦੀ ਡਿਊਟੀ ਲਗਾਈ ਜਾਵੇ ਤਾਂ ਜੋ ਹਰੇਕ ਕਰਮਚਾਰੀ/ਪਬਲਿਕ ਦੇ ਹੈਂਡ ਸੈਨੇਟਾਈਜ਼ ਕਰਵਾਏ ਜਾਣ, ਮਾਸਕ ਪਾਇਆ ਹੋਵੇ ਅਤੇ ਉਸ ਦਾ ਥਰਮਲ ਸਕੈਨਰ ਰਾਹੀਂ ਤਾਪਮਾਨ ਚੈੱਕ ਕਰਨ ਉਪਰੰਤ ਹੀ ਉਸ ਕਰਮਚਾਰੀ/ਪਬਲਿਕ ਦੀ ਐਂਟਰੀ ਦਫ਼ਤਰ ਵਿੱਚ ਕਰਵਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਵੱਖ-ਵੱਖ ਜੱਥੇਬੰਦੀਆਂ ਵੱਲੋਂ ਦਿੱਤੇ ਜਾਣ ਵਾਲੇ ਮੰਗ ਪੱਤਰ ਇਸ ਦਫ਼ਤਰ ਵੱਲੋਂ ਸਿਰਫ ਉਕਤ ਈਮੇਲ ਆਈ.ਡੀ. ਰਾਹੀਂ ਸਵੀਕਾਰ ਕੀਤੇ ਜਾਣਗੇ ਅਤੇ ਮੰਗ ਪੱਤਰ ਦੇਣ ਲਈ ਦਫ਼ਤਰ ਵਿੱਚ ਭੀੜ ਇਕੱਠੀ ਕਰਨ ਦੀ ਮਨਜ਼ੂਰੀ ਨਹੀਂ ਹੋਵੇਗੀ।
ਨੋਟ : ਪੰਜਾਬ 'ਚ ਲਗਾਤਾਰ ਵੱਧ ਰਹੇ ਕੋਰੋਨਾ ਕੇਸਾਂ ਬਾਰੇ ਦਿਓ ਆਪਣੀ ਰਾਏ
ਮੁੜ ਪੈਰ ਪਸਾਰਣ ਲੱਗਾ 'ਕੋਰੋਨਾ', ਪੰਜਾਬ ’ਚ ਟੈਸਟਿੰਗ ਦੌਰਾਨ ਹਰ 10ਵਾਂ ਪੰਜਾਬੀ ਆ ਰਿਹਾ ਕੋਰੋਨਾ ਪਾਜ਼ੇਟਿਵ
NEXT STORY