ਚੰਡੀਗੜ੍ਹ (ਬਿਊਰੋ)- ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਪੰਜਾਬ ਵਿਚ ਵੀ ਇਸ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਘਾਤਕ ਵਾਇਰਸ ਕਾਰਣ ਸ਼ਨੀਵਾਰ ਨੂੰ 138 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 7041 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 9160 ਤੱਕ ਪਹੁੰਚ ਗਿਆ ਹੈ। ਇਸ ਵੇਲੇ ਸਰਗਰਮ ਮਰੀਜ਼ਾਂ ਦੀ ਗਿਣਤੀ 3,77,990 ਹੋ ਗਈ ਹੈ।
ਇਹ ਵੀ ਪੜ੍ਹੋ : ਸੰਦੌੜ ’ਚ ਵਾਪਰੇ ਭਿਆਨਕ ਹਾਦਸੇ ਨੇ ਉਜਾੜੇ ਪਰਿਵਾਰ, ਭਰੀ ਜਵਾਨੀ ’ਚ ਦੋ ਨੌਜਵਾਨਾਂ ਦੀ ਮੌਤ
ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 1600, ਜਲੰਧਰ 566, ਐੱਸ. ਏ. ਐੱਸ. ਨਗਰ 936, ਪਟਿਆਲਾ 562, ਅੰਮ੍ਰਿਤਸਰ 229, ਹੁਸ਼ਿਆਰਪੁਰ 221, ਬਠਿੰਡਾ 653, ਗੁਰਦਾਸਪੁਰ 181, ਕਪੂਰਥਲਾ 129, ਐੱਸ. ਬੀ. ਐੱਸ. ਨਗਰ 51, ਪਠਾਨਕੋਟ 242, ਸੰਗਰੂਰ 195, ਫਿਰੋਜ਼ਪੁਰ 180, ਰੋਪੜ 193, ਫਰੀਦਕੋਟ 144, ਫਾਜ਼ਿਲਕਾ 368, ਸ੍ਰੀ ਮੁਕਤਸਰ ਸਾਹਿਬ 143, ਫਤਿਹਗੜ੍ਹ ਸਾਹਿਬ 75, ਤਰਨਤਾਰਨ 53, ਮੋਗਾ 70, ਮਾਨਸਾ 214 ਅਤੇ ਬਰਨਾਲਾ 'ਚ 36 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ : ਅਸਤੀਫ਼ਾ ਦੇਣ ਤੋਂ ਬਾਅਦ ਫਿਰ ਬੋਲੇ ਕੁੰਵਰ ਵਿਜੇ ਪ੍ਰਤਾਪ, ਦਿੱਤਾ ਵੱਡਾ ਬਿਆਨ
ਉੱਥੇ ਹੀ ਸੂਬੇ 'ਚ ਅੱਜ 138 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 8, ਬਰਨਾਲਾ 4, ਬਠਿੰਡਾ 22, ਫਾਜ਼ਿਲਕਾ 7, ਫਿਰੋਜ਼ਪੁਰ 5, ਗੁਰਦਾਸਪੁਰ 12, ਹੁਸ਼ਿਆਰਪੁਰ 6, ਜਲੰਧਰ 8, ਲੁਧਿਆਣਾ 18, ਕਪੂਰਥਲਾ 4, ਮਾਨਸਾ 1, ਐੱਸ.ਏ.ਐੱਸ ਨਗਰ 8, ਸ੍ਰੀ ਮੁਕਤਸਰ ਸਾਹਿਬ 5, ਪਠਾਨਕੋਟ 2, ਪਟਿਆਲਾ 12, ਰੋਪੜ 4, ਸੰਗਰੂਰ 10 ਅਤੇ ਤਰਨਤਾਰਨ 'ਚ 2 ਦੀ ਕੋਰੋਨਾ ਕਾਰਨ ਮੌਤ ਹੋਈ ਹੈ।
400 ਸਾਲਾਂ ਦਿਵਸ ਮੌਕੇ ਖੁਬਸੂਰਤ ਲਾਈਟਾਂ ਨਾਲ ਜਗਮਗਾਇਆ ਪਵਿੱਤਰ ਕਸਬਾ ਬਾਬਾ ਬਕਾਲਾ ਸਾਹਿਬ
NEXT STORY