ਲੁਧਿਆਣਾ (ਸਹਿਗਲ)- ਪੰਜਾਬ ਵਿਚ ਕੋਰੋਨਾ ਨਾਲ 27 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 7668 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਮਰੀਜ਼ਾਂ ਦੀ ਸੰਖਿਆ ਵਧਣ ਨਾਲ ਕਈ ਜ਼ਿਲਿਆਂ ਵਿਚ ਪਾਜ਼ੇਟੀਵਿਟੀ ਦਰ ਵਿਚ ਵੀ ਵਾਧਾ ਹੋਇਆ ਹੈ। ਸਿਹਤ ਅਧਿਕਾਰੀਆਂ ਅਨੁਸਾਰ 773 ਮਰੀਜ਼ ਆਕਸੀਜਨ ਸਪੋਰਟ ’ਤੇ ਹਨ, ਜਦਕਿ 65 ਵੈਂਟੀਲੇਟਰ ’ਤੇ, 260 ਮਰੀਜ਼ ਵੱਖ-ਵੱਖ ਹਸਪਤਾਲਾਂ ਦੇ ਆਈ. ਸੀ. ਯੂ. ਵਿਚ ਇਲਾਜ ਅਧੀਨ ਹਨ। ਮ੍ਰਿਤਕ ਮਰੀਜ਼ਾਂ ਵਿਚ ਅੰਮ੍ਰਿਤਸਰ ਤੋਂ 7, ਲੁਧਿਆਣਾ ਤੋਂ 6, ਜਲੰਧਰ ਤੋਂ 5 ਅਤੇ 2-2 ਮਰੀਜ਼ ਗੁਰਦਾਸਪੁਰ, ਸੰਗਰੂਰ, ਪਟਿਆਲਾ ਤੇ ਐੱਸ. ਏ. ਐੱਸ. ਨਗਰ ਅਤੇ ਇਕ ਮਰੀਜ਼ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ।
ਇਹ ਖਬਰ ਪੜ੍ਹੋ- ਸ੍ਰਮਿਤੀ ਮੰਧਾਨਾ ਨੂੰ ICC ਮਹਿਲਾ ਟੀ20 ਟੀਮ ਆਫ ਦਿ ਯੀਅਰ 'ਚ ਮਿਲੀ ਜਗ੍ਹਾ
ਪਾਜ਼ੇਟਿਵ ਮਰੀਜ਼ਾਂ ਦੇ ਮਾਮਲਿਆਂ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲਿਆਂ ਵਿਚ ਲੁਧਿਆਣਾ ਤੋਂ 1325, ਐੱਸ. ਏ. ਐੱਸ. ਨਗਰ ਤੋਂ 1231, ਜਲੰਧਰ ਤੋਂ 779, ਹੁਸ਼ਿਆਰਪੁਰ ਤੋਂ 643, ਅੰਮ੍ਰਿਤਸਰ ਤੋਂ 471, ਪਟਿਆਲਾ ਤੋਂ 415, ਬਠਿੰਡਾ ਤੋਂ 414, ਗੁਰਦਾਸਪੁਰ ਤੋਂ 267, ਪਠਾਨਕੋਟ 249, ਫ਼ਿਰੋਜ਼ਪੁਰ ਤੋਂ 216 ਅਤੇ ਫਾਜਿਲਕਾ ਤੋਂ 155 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਦੌਰਾਨ ਰੋਪੜ ਦੀ ਪਾਜ਼ੇਟੀਵਿਟੀ ਦਰ 45.58 ਪ੍ਰਤੀਸ਼ਤ, ਬਠਿੰਡਾ ਦੀ 32.34 ਫੀਸਦੀ, ਐੱਸ. ਏ. ਐੱਸ. ਨਗਰ ਦੀ 35.32 ਪ੍ਰਤੀਸ਼ਤ, ਹੁਸ਼ਿਆਰਪੁਰ ਦੀ 30, ਲੁਧਿਆਣਾ ਦੀ 25.74 ਫੀਸਦੀ ਅਤੇ ਫਿਰੋਜ਼ਪੁਰ ਜ਼ਿਲੇ ਦੀ ਪਾਜ਼ੇਟਿਵਿਟੀ ਦਰ 24.69 ਫੀਸਦੀ ਰਹੀ ਹੈ। ਮੋਹਾਲੀ ਸਭ ਤੋਂ ਵੱਧ ਮਾਈਕ੍ਰੋ-ਕੰਟੇਨਮੈਂਟ ਜ਼ੋਨ ਵਾਲੇ ਜ਼ਿਲਿਆਂ ’ਚ ਰਿਹਾ। ਮੋਹਾਲੀ ’ਚ 26, ਲੁਧਿਆਣਾ ’ਚ 17, ਜਲੰਧਰ ’ਚ 8 ਅਤੇ ਅੰਮ੍ਰਿਤਸਰ ’ਚ 3 ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ।
ਇਹ ਖਬਰ ਪੜ੍ਹੋ- 30 ਮੈਂਬਰੀ ਟੀਮ ਦਿੱਲੀ ਕਮੇਟੀ ਅਹੁਦੇਦਾਰਾਂ ਦੀ ਚੋਣ ਲਈ ਤਿਆਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅੰਮ੍ਰਿਤਸਰ : ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਝਗੜਾ, ਚੱਲੀ ਗੋਲੀ
NEXT STORY