ਜਲੰਧਰ (ਬਿਊਰੋ)-ਚੋਣਾਂ ’ਚ ਜਿੱਤ ਹਾਸਲ ਕਰਨ ਲਈ ਆਗੂ ਜ਼ਮੀਨੀ ਤਿਆਰੀ ਕਰਨ ਦੇ ਨਾਲ-ਨਾਲ ਹੋਰ ਵੀ ਤਰ੍ਹਾਂ-ਤਰ੍ਹਾਂ ਦੇ ਟੋਟਕੇ ਅਪਣਾਉਂਦੇ ਹਨ ਪਰ ਕਈ ਨੇਤਾ ਅਜਿਹੇ ਹੁੰਦੇ ਹਨ, ਜੋ ਜ਼ਮੀਨੀ ਤਿਆਰੀ ਅਤੇ ਮਿਹਨਤ ਕਰਨ ਤੇ ਵੱਡੀ ਗਿਣਤੀ ’ਚ ਵੋਟਰਾਂ ਦਾ ਸਾਥ ਮਿਲਣ ਦੇ ਬਾਵਜੂਦ ਕਿਸਮਤ ਹੱਥੋਂ ਹਾਰ ਜਾਂਦੇ ਹਨ। ‘ਜਗ ਬਾਣੀ’ ਇਥੇ ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ’ਚ ਕਿਸਮਤ ਦੇ ਹੱਥੋਂ ਹਾਰੇ ਅਜਿਹੇ ਨੇਤਾਵਾਂ ਬਾਰੇ ਦੱਸਣ ਜਾ ਰਹੀ ਹੈ, ਜੋ ਇਕ ਫੀਸਦੀ ਤੋਂ ਵੀ ਘੱਟ ਵੋਟਾਂ ਦੇ ਫਰਕ ਨਾਲ ਵਿਧਾਨ ਸਭਾ ’ਚ ਪਹੁੰਚਣ ਤੋਂ ਪਿੱਛੇ ਰਹਿ ਗਏ । 2012 ਦੀਆਂ ਚੋਣਾਂ ’ਚ ਸਭ ਤੋਂ ਜ਼ਿਆਦਾ 12 ਨੇਤਾਵਾਂ ਨੂੰ ਕਿਸਮਤ ਨੇ ਧੋਖਾ ਦਿੱਤਾ ਹੈ ਅਤੇ ਇਨ੍ਹਾਂ ਚੋਣਾਂ ’ਚ ਇਕ ਫ਼ੀਸਦੀ ਤੋਂ ਘੱਟ ਦਾ ਫਰਕ ਹੋਣ ਕਾਰਨ ਹਾਰਨ ਵਾਲੇ ਨੇਤਾਵਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਰਹੀ ਹੈ।
ਦੋ ਵਾਰ ਜਿੱਤ ਕੇ ਵੀ ਹਾਰ ਚੁੱਕੇ ਹਨ ਸੇਖੜੀ ਅਤੇ ਚੌਧਰੀ
ਸਾਬਕਾ ਮੰਤਰੀ ਅਸ਼ਵਨੀ ਸੇਖੜੀ ਅਤੇ ਜਲੰਧਰ ਤੋਂ ਮੌਜੂਦਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੂੰ ਚੋਣਾਂ ਦੌਰਾਨ ਦੋ ਵਾਰ ਇਕ ਫ਼ੀਸਦੀ ਤੋਂ ਵੀ ਘੱਟ ਫਰਕ ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਪਿਛਲੀਆਂ ਚੋਣਾਂ ਦੌਰਾਨ ਅਸ਼ਵਨੀ ਸੇਖੜੀ ਆਪਣੇ ਵਿਰੋਧੀ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਤੋਂ ਸਿਰਫ਼ 0.39 ਫ਼ੀਸਦੀ ਨਾਲ ਚੋਣਾਂ ’ਚ ਹਾਰ ਗਏ ਸਨ, ਜਦਕਿ 2007 ’ਚ ਵੀ ਭਾਜਪਾ ਦੇ ਜਗਦੀਸ਼ ਸਾਹਨੀ ਨੇ ਅਸ਼ਵਨੀ ਸੇਖੜੀ ਨੂੰ ਸਿਰਫ਼ 86 ਵੋਟਾਂ ਦੇ ਫਰਕ ਨਾਲ ਹਰਾਇਆ ਸੀ ਅਤੇ ਉਨ੍ਹਾਂ ਚੋਣਾਂ ’ਚ ਵੀ ਸੇਖੜੀ ਦੀ ਹਾਰ ਦਾ ਫਰਕ 0.08 ਫੀਸਦੀ ਰਿਹਾ ਸੀ। ਇਸੇ ਤਰ੍ਹਾਂ ਸੰਤੋਖ ਸਿੰਘ ਚੌਧਰੀ 2007 ਦੀਆਂ ਚੋਣਾਂ ’ਚ ਅਕਾਲੀ ਦਲ ਦੇ ਉਮੀਦਵਾਰ ਸਰਵਣ ਸਿੰਘ ਫਿਲੌਰ ਤੋਂ ਕਰੀਬੀ ਮੁਕਾਬਲੇ ’ਚ 273 ਵੋਟਾਂ ਤੋਂ ਹਾਰ ਗਏ ਸੀ ਅਤੇ ਉਨ੍ਹਾਂ ਦੀ ਹਾਰ ਦਾ ਫਰਕ 0.27 ਫ਼ੀਸਦੀ ਸੀ, ਜਦਕਿ ਇਸ ਤੋਂ ਬਾਅਦ 2012 ਦੀਆਂ ਚੋਣਾਂ ’ਚ ਵੀ ਚੌਧਰੀ ਸੰਤੋਖ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਅਵਿਨਾਸ਼ ਚੰਦਰ ਤੋਂ 31 ਵੋਟਾਂ ਦੇ ਅੰਤਰ ਨਾਲ ਹਾਰ ਗਏ ਸੀ ਅਤੇ ਉਨ੍ਹਾਂ ਦੀ ਹਾਰ ਦਾ ਅੰਤਰ ਸਿਰਫ਼ 0.02 ਫ਼ੀਸਦੀ ਰਿਹਾ ਸੀ।
ਕਰਤਾਰਪੁਰ, ਜਗਰਾਓਂ ਅਤੇ ਭੁੱਚੋ ਮੰਡੀ ’ਚ ਦੋ-ਦੋ ਵਾਰ ਹੋਏ ਕਰੀਬੀ ਮੁਕਾਬਲੇ
ਕਰਤਾਰਪੁਰ, ਜਗਰਾਓਂ ਅਤੇ ਭੁੱਚੋ ਮੰਡੀ ਦੀਆਂ ਸੀਟਾਂ ਅਜਿਹੀਆਂ ਹਨ, ਜਿੱਥੇ ਜਿੱਤ ਅਤੇ ਹਾਰ ਦਾ ਫਰਕ ਸਿਰਫ਼ ਦੋ-ਦੋ ਵਾਰ ਇਕ ਫੀਸਦੀ ਤੋਂ ਘੱਟ ਰਿਹਾ ਹੈ। ਭੁੱਚੋ ਮੰਡੀ ’ਚ 2017 ’ਚ ਚੋਣ ਜਿੱਤੇ ਪ੍ਰੀਤਮ ਸਿੰਘ ਕੋਟਭਾਈ ਦੀ ਜਿੱਤ ਦਾ ਫਰਕ 0.43 ਫੀਸਦੀ ਸੀ, ਜਦਕਿ ਇਸ ਤੋਂ ਪਹਿਲਾਂ 2012 ਦੀਆਂ ਚੋਣਾਂ ’ਚ ਵੀ ਭੁੱਚੋ ਮੰਡੀ ਕਾਂਗਰਸ ਦੇ ਅਜਾਇਬ ਸਿੰਘ ਭੱਟੀ ਤੋਂ ਇਕ ਫੀਸਦੀ ਤੋਂ ਘੱਟ ਫਰਕ ਨਾਲ ਚੋਣਾਂ ਜਿੱਤੇ ਸਨ। ਇਸੇ ਤਰ੍ਹਾਂ ਜਗਰਾਓਂ ’ਚ 2012 ਦੀਆਂ ਚੋਣਾਂ ’ਚ ਅਕਾਲੀ ਦਲ ਦੇ ਐੱਸ. ਆਰ. ਕਲੇਰ ਦੀ ਜਿੱਤ ਦਾ ਫਰਕ 0.17 ਫੀਸਦੀ ਰਿਹਾ ਸੀ, ਜਦਕਿ ਇਸ ਤੋਂ ਪਹਿਲਾਂ 2007 ਦੀਆਂ ਚੋਣਾਂ ’ਚ ਵੀ ਜਗਰਾਓਂ ’ਚ ਕਾਂਗਰਸ ਦੇ ਗੁਰਦੀਪ ਸਿੰਘ ਭੈਣੀ ਦੀ ਜਿੱਤ ਦਾ ਫਰਕ 0.80 ਫੀਸਦੀ ਰਿਹਾ ਸੀ।
2017
ਬਟਾਲਾ
ਅਸ਼ਵਨੀ ਸੇਖੜੀ
ਹਾਰ ਦਾ ਫਰਕ
-0.39 ਫੀਸਦੀ
ਫਾਜ਼ਿਲਕਾ
ਸੁਰਜੀਤ ਜਿਆਣੀ
ਹਾਰ ਦਾ ਫਰਕ
-0.19 ਫੀਸਦੀ
ਭੁੱਚੋ ਮੰਡੀ
ਜਗਸੀਰ ਸਿੰਘ
ਹਾਰ ਦਾ ਫਰਕ
-0.43 ਫੀਸਦੀ
ਬੁਢਲਾਡਾ
ਰਣਜੀਤ ਕੌਰ ਭੱਟੀ
ਹਾਰ ਦਾ ਫਰਕ
-0.79 ਫੀਸਦੀ
2012
ਫਤਿਹਗੜ੍ਹ ਚੂੜੀਆਂ
ਨਿਰਮਲ ਸਿੰਘ ਕਾਹਲੋਂ
ਹਾਰ ਦਾ ਫਰਕ
-0.56 ਫੀਸਦੀ
ਰਾਜਾਸਾਂਸੀ
ਵੀਰ ਸਿੰਘ ਲੋਪੋਕੇ
ਜਿੱਤ ਦਾ ਫਰਕ
-0.85 ਫੀਸਦੀ
ਪੱਟੀ
ਹਰਮਿੰਦਰ ਸਿੰਘ ਗਿੱਲ ਕਾਂਗਰਸ
ਹਾਰ ਦਾ ਫਰਕ
-0.04 ਫੀਸਦੀ
ਫਿਲੌਰ
ਸੰਤੋਖ ਸਿੰਘ ਚੌਧਰੀ
ਕਾਂਗਰਸ
ਹਾਰ ਦਾ ਫਰਕ
-0.02 ਫੀਸਦੀ
ਕਰਤਾਰਪੁਰ
ਜਗਜੀਤ ਸਿੰਘ ਚੌਧਰੀ
ਹਾਰ ਦਾ ਫਰਕ
-0.71 ਫੀਸਦੀ
ਪਾਇਲ
ਲਖਵੀਰ ਸਿੰਘ
ਹਾਰ ਦਾ ਫਰਕ
-0.52 ਫੀਸਦੀ
ਜਗਰਾਓਂ
ਈਸ਼ਰ ਸਿੰਘ
ਹਾਰ ਦਾ ਫਰਕ
-0.17 ਫੀਸਦੀ
ਨਿਹਾਲ ਸਿੰਘ ਵਾਲਾ
ਅਜੀਤ ਸਿੰਘ ਸ਼ਾਂਤ
ਹਾਰ ਦਾ ਫਰਕ
-0.43 ਫੀਸਦੀ
ਫਿਰੋਜ਼ਪੁਰ ਦਿਹਾਤੀ
ਸਤਕਾਰ ਕੌਰ
ਹਾਰ ਦਾ ਫਰਕ
-0.12 ਫੀਸਦੀ
ਭੁੱਚੋ ਮੰਡੀ
ਪ੍ਰੀਤਮ ਸਿੰਘ ਸ਼ਿਅਦ
ਹਾਰ ਦਾ ਫਰਕ
-0.95 ਫੀਸਦੀ
ਮਾਨਸਾ
ਗੁਰਪ੍ਰੀਤ ਕੌਰ
ਹਾਰ ਦਾ ਫਰਕ
-0.88 ਫੀਸਦੀ
ਸ਼ੁਤਰਾਣਾ
ਨਿਰਮਲ ਸਿੰਘ
ਹਾਰ ਦਾ ਫਰਕ
-0.64 ਫੀਸਦੀ
2007
ਬਟਾਲਾ
ਅਸ਼ਵਨੀ ਸੇਖੜੀ
ਹਾਰ ਦਾ ਫਰਕ
-0.08 ਫੀਸਦੀ
ਦੀਨਾਨਗਰ
ਅਰੁਣਾ ਚੌਧਰੀ
ਹਾਰ ਦਾ ਫਰਕ
-0.82 ਫੀਸਦੀ
ਸੁਜਾਨਪੁਰ
ਰਘੂਨਾਥ ਸਹਾਏਪੁਰੀ
ਹਾਰ ਦਾ ਫਰ
-0.29 ਫੀਸਦੀ
ਫਿਲੌਰ
ਸੰਤੋਖ ਸਿੰਘ ਚੌਧਰੀ
ਹਾਰ ਦਾ ਫਰਕ
-0.27 ਫੀਸਦੀ
ਜਗਰਾਓਂ
ਭਾਗ ਸਿੰਘ ਮਲਾਹ
ਹਾਰ ਦਾ ਫਰਕ
-0.80 ਫੀਸਦੀ
ਘਨੌਰ
ਅਜੈਬ ਸਿੰਘ ਮੁਖਮੈਲਪੁਰਾ
ਹਾਰ ਦਾ ਫਰਕ
-0.66 ਫੀਸਦੀ
ਭਦੌੜ
ਸੁਰਿੰਦਰ ਕੌਰ ਬੱਲੀਆਂ
ਹਾਰ ਦਾ ਫਰ
-0.18 ਫੀਸਦੀ
ਲਹਿਰਾ
ਪ੍ਰੇਮ ਸਿੰਘ ਚੰਦੂਮਾਜਰਾ (ਸ਼ਿਅਦ)
ਹਾਰ ਦਾ ਫਰਕ
-0.21 ਫੀਸਦੀ
2002
ਧਾਰੀਵਾਲ
ਸੁੱਖਾ ਸਿੰਘ ਲੰਗਾਹ
ਹਾਰ ਦਾ ਫਰਕ
-0.10%
ਅਜਨਾਲਾ
ਹਰਪ੍ਰਤਾਪ ਸਿੰਘ
ਹਾਰ ਦਾ ਫਰਕ
-0.35%
ਹੁਸ਼ਿਆਰਪੁਰ
ਨਰੇਸ਼ ਠਾਕੁਰ
ਹਾਰ ਦਾ ਫਰਕ
-0.41%
ਬਨੂੜ
ਨੀਲਮ ਸੋਹੀ
ਹਾਰ ਦਾ ਫਰਕ
-0.67%
ਮਾਲੇਰਕੋਟਲਾ
ਅਜੀਤ ਸਿੰਘ
ਹਾਰ ਦਾ ਫਰਕ
-0.17%
ਮੋਗਾ
ਵਿਜੇ ਕੁਮਾਰ
ਹਾਰ ਦਾ ਫਰਕ
-0.34%
ਮੁਕਤਸਰ
ਹਰਚਰਨ ਸਿੰਘ
ਹਾਰ ਦਾ ਫਰਕ
-0.21%
ਤਲਵੰਡੀ ਸਾਬੋ
ਹਰਮਿੰਦਰ ਸਿੰਘ ਜੱਸੀ
ਹਾਰ ਦਾ ਫਰਕ
-0.25%
ਮਾਨਸਾ
ਸੁਖਵਿੰਦਰ ਸਿੰਘ
ਹਾਰ ਦਾ ਫਰਕ
-0.25%
1997
ਕਰਤਾਰਪੁਰ
ਰਾਮ ਲਾਲ ਜੱਸੀ
ਹਾਰ ਦਾ ਅੰਤਰ
-0.33%
ਨੂਰਮਹਿਲ
ਗੁਰਵਿੰਦਰ ਸਿੰਘ
ਹਾਰ ਦਾ ਅੰਤਰ
-0.49%
ਬੰਗਾ
ਸਤਨਾਮ ਸਿੰਘ ਕੈਂਥ
ਹਾਰ ਦਾ ਅੰਤਰ
-0.76%
ਦਸੂਹਾ
ਮਹੰਤ ਰਾਮ ਪ੍ਰਕਾਸ਼
ਹਾਰ ਦਾ ਅੰਤਰ
-0.07%
BSF ਨੂੰ ਮਿਲੀ ਵੱਡੀ ਸਫਲਤਾ, ਤਲਾਸ਼ੀ ਮੁਹਿੰਮ ਦੌਰਾਨ 35 ਕਰੋੜ ਦੀ ਹੈਰੋਇਨ ਬਰਾਮਦ
NEXT STORY