ਬੁਢਲਾਡਾ (ਬਾਂਸਲ) : ਪ੍ਰਾਈਵੇਟ ਹਸਪਤਾਲ ਵਿਚ ਦਿਲ ਦੇ ਰੋਗਾਂ ਤੋਂ ਪੀੜਤ ਪਿੰਡ ਗਾਮੀਵਾਲਾ ਦਾ ਵਿਅਕਤੀ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਉਸ ਦੇ ਸੰਪਰਕ ਵਿਚ ਆਉਣ ਵਾਲੇ ਪਰਿਵਾਰ ਦੇ 4 ਮੈਂਬਰ ਵੀ ਕੋਰੋਨਾ ਪਾਜ਼ੇਟਿਵ ਆਏ ਹਨ। ਜਿਸ ਕਾਰਣ ਪਿੰਡ ਗਾਮੀਵਾਲਾ ਵਿਚ ਦਹਿਸ਼ਤ ਦਾ ਮਾਹੌਲ ਹੈਸ਼ ਪਾਜ਼ੇਟਿਵ ਆਉਣ ਵਾਲਿਆ ਵਿਚ ਪਰਿਵਾਰ ਦੀਆਂ 3 ਔਰਤਾਂ ਤੋਂ ਇਲਾਵਾ ਇਕ ਵਿਅਕਤੀ ਵੀ ਸ਼ਾਮਿਲ ਹੈ। ਕੋਰੋਨਾ ਮਾਮਲਿਆਂ ਵਿਚ ਲਗਾਤਾਰ ਵਾਧਾ ਹੋਣ ਕਾਰਨ ਹਲਕੇ ਦੇ ਲੋਕਾਂ ਵਿਚ ਸਹਿਮ ਬਣਿਆ ਹੋਇਆ ਹੈ।
ਬੁਢਲਾਡਾ ਹਲਕੇ ਵਿਚ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਗਿਣਤੀ 24 ਹੋ ਗਈ ਹੈ।ਇਨ੍ਹਾਂ ਪਾਜ਼ੇਟਿਵ ਲੋਕਾਂ ਨੂੰ ਸਿਵਲ ਹਸਪਤਾਲ ਮਾਨਸਾ ਦੇ ਕੋਰੋਨਾ ਵਾਰਡ ਵਿਚ ਭੇਜ ਦਿੱਤਾ ਗਿਆ ਹੈ। ਡੀ. ਐੱਸ.ਪੀ. ਬੁਢਲਾਡਾ ਬਲਜਿੰਦਰ ਸਿੰਘ ਪੰਨੂ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਅਤੇ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਦਿੱਤੀ ਹੈ।
ਪਠਾਨਕੋਟ 'ਚ ਇਕ ਵਾਰ ਫਿਰ ਕੋਰੋਨਾ ਨੇ ਫੜੀ ਰਫ਼ਤਾਰ, 12 ਨਵੇਂ ਮਾਮਲਿਆਂ ਨਾਲ 1 ਦੀ ਮੌਤ
NEXT STORY