ਬਠਿੰਡਾ (ਬਲਵਿੰਦਰ): ਬਠਿੰਡਾ 'ਚ ਅੱਜ ਇਕ ਹੋਰ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ, ਜੋ ਪਹਿਲਾਂ ਤੋਂ ਹੀ ਏਕਾਂਤਵਾਸ 'ਚ ਸੀ।ਜਾਣਕਾਰੀ ਮੁਤਾਬਕ ਕੁਝ ਸਮਾਂ ਪਹਿਲਾਂ ਬਾਹਰੀ ਰਾਜਾਂ 'ਚੋਂ ਬਠਿੰਡਾ ਦੇ ਕੁਝ ਵਿਅਕਤੀਆਂ ਨੂੰ ਇੱਥੇ ਲਿਆਂਦਾ ਗਿਆ ਸੀ, ਜਿਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਜਾ ਰਿਹਾ ਸੀ। ਬੀਤੀ 11 ਮਈ ਨੂੰ 76 ਨਵੇਂ ਸੈਂਪਲ ਭੇਜੇ ਗਏ ਸਨ, ਜਦਕਿ ਇਕ ਪਹਿਲਾਂ ਤੋਂ ਹੀ ਬਕਾਇਆ ਸੀ। ਅੱਜ ਕੁੱਲ 73 ਸੈਂਪਲਾਂ ਦੇ ਨਤੀਜੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 72 ਰਿਪੋਰਟਾਂ ਨੈਗੇਟਿਵ ਆਈਆਂ। ਜਦਕਿ ਇਕ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਕੋਰੋਨਾ ਪਾਜ਼ੇਟਿਵ ਆਉਣ ਵਾਲਾ ਵਿਅਕਤੀ ਨੰਦੇੜ ਸਾਹਿਬ ਤੋਂ ਆਇਆ ਸੀ, ਜੋ ਉਸੇ ਦਿਨ ਤੋਂ ਹੀ ਏਕਾਂਤਵਾਸ 'ਚ ਸੀ।ਅੱਜ ਦੇਰ ਰਾਤ ਉਕਤ ਦੇ ਪਾਜ਼ੇਟਿਵ ਆਉਣ ਤੋ ਬਾਅਦ ਉਸ ਨੂੰ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ।
ਹੁਣ ਤੱਕ ਬਠਿੰਡਾ 'ਚ ਕੁੱਲ 42 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ ਇਕ ਵਿਅਕਤੀ ਬਾਹਰੀ ਜ਼ਿਲੇ ਦੇ ਹੈ, ਪਰ ਉਸ ਨੂੰ ਇੱਥੇ ਹੀ ਰੱਖਿਆ ਗਿਆ। ਇਸ ਤਰ੍ਹਾਂ ਬਠਿੰਡਾ ਦੇ ਕੁੱਲ 41 ਕੇਸਾਂ 'ਚੋਂ 40 ਵਿਅਕਤੀ ਬਾਹਰੀ ਰਾਜਾਂ ਤੋਂ ਲਿਆਂਦੇ ਗਏ ਸਨ, ਜਿਨ੍ਹਾਂ ਨੂੰ ਪਹਿਲਾਂ ਹੀ ਏਕਾਂਤਵਾਸ 'ਚ ਰੱਖਿਆ ਹੋਇਆ ਹੈ। ਜਦੋਂਕਿ ਇਕ ਔਰਤ ਬਠਿੰਡਾ ਸ਼ਹਿਰ ਦੀ ਹੈ, ਜੋ ਕੋਰੋਨਾ ਪਾਜ਼ੇਟਿਵ ਹੈ।
ਬੱਚੇ ਦੇ ਸੰਪੂਰਨ ਵਿਕਾਸ ਦੇ ਲਈ ਜਾਣੋ ਸਕੂਲ ਦੀ ਆਖਰ ਕਿੰਨੀ ਕੁ ਹੈ ‘ਭੂਮਿਕਾ’
NEXT STORY