ਮੋਹਾਲੀ (ਰਾਣਾ, ਪਰਦੀਪ, ਲਾਲੜੂ) : ਕੋਰੋਨਾ ਦਾ ਹਾਟ ਸਪਾਟ ਬਣੇ ਡੇਰਾਬੱਸੀ ਦੇ ਪਿੰਡ ਜਵਾਹਰਪੁਰ 'ਚ ਮੰਗਲਵਾਰ ਦੁਪਿਹਰ ਨੂੰ ਇਕ ਬਜ਼ੁਰਗ ਵਿਅਕਤੀ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ ਹੈ। ਪੀੜਤ ਵਿਅਕਤੀ ਦੀ ਪਛਾਣ ਸੁਭੇਗ ਸਿੰਘ (60) ਦੇ ਰੂਪ 'ਚ ਕੀਤੀ ਗਈ ਹੈ ਅਤੇ ਉਸ ਦੇ ਪਰਿਵਾਰਕ ਮੈਂਬਰ ਪਹਿਲਾਂ ਹੀ ਕੋਰੋਨਾ ਪੀੜਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਕੇਸ ਤੋਂ ਬਾਅਦ ਹੁਣ ਮੋਹਾਲੀ 'ਚ ਕੋਰੋਨਾ ਪੀੜਤਾਂ ਦੀ ਗਿਣਤੀ 65 ਹੋ ਗਈ ਹੈ, ਜਿਨ੍ਹਾਂ 'ਚੋਂ 39 ਕੇਸ ਇਕੱਲੇ ਪਿੰਡ ਜਵਾਹਰਪੁਰ ਨਾਲ ਹੀ ਸਬੰਧਿਤ ਹਨ, ਹਾਲਾਂਕਿ ਇਸ ਤੋਂ ਪਹਿਲਾਂ ਮੰਗਲਵਾਰ ਸਵੇਰੇ ਪਿੰਡ ਜਵਾਹਰਪੁਰ ਦੇ ਸਰਪੰਚ ਦੇ ਭਰਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ ਅਤੇ ਇਹ ਕੇਸ ਪਿੰਡ 'ਚ ਪੂਰੇ 5 ਦਿਨਾਂ ਬਾਅਦ ਆਇਆ ਸੀ। ਉਕਤ ਦੋਹਾਂ ਕੇਸਾਂ ਦੀ ਪੁਸ਼ਟੀ ਸਿਵਲ ਸਰਜਨ ਡਾ. ਮਨਜੀਤ ਸਿੰਘ ਵੱਲੋਂ ਕੀਤੀ ਗਈ ਹੈ। ਇਸ ਦੌਰਾਨ ਰਾਹਤ ਭਰੀ ਖਬਰ ਇਹ ਹੈ ਕਿ ਪਿੰਡ ਜਵਾਹਰਪੁਰ ਦੇ ਮੈਂਬਰ ਪੰਚਾਇਤ ਮਲਕੀਅਤ ਸਿੰਘ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪਿੰਡ ਜਵਾਹਰਪੁਰ 'ਚ 5 ਦਿਨਾਂ ਬਾਅਦ 'ਕੋਰੋਨਾ' ਦੀ ਵਾਪਸੀ, ਸਰਪੰਚ ਦੇ ਭਰਾ ਦੀ ਰਿਪੋਰਟ ਪਾਜ਼ੇਟਿਵ
ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਬੁਰੀ ਖਬਰ, ਇੱਕੋ ਸੈਕਟਰ 'ਚੋਂ 5 ਨਵੇਂ 'ਕੋਰੋਨਾ ਪਾਜ਼ੇਟਿਵਾਂ' ਦੀ ਪੁਸ਼ਟੀ
ਦਿੱਲੀ ਪੁਲਸ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਪਰਿਕਰਮਾ ਕਰ ਕੇ ਕੀਤਾ ਕਮੇਟੀ ਦਾ ਧੰਨਵਾਦ
NEXT STORY