ਜਲਾਲਾਬਾਦ (ਸੇਤੀਆ): ਕੋਰੋਨਾ ਦਾ ਪ੍ਰਸਾਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ ਅਤੇ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 'ਚ ਇਜਾਫਾ ਹੋ ਰਿਹਾ ਹੈ। ਸ਼ੁੱਕਰਵਾਰ ਨੂੰ 4 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ।ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ 4 ਨਵੇਂ ਕੇਸ 'ਚੋਂ ਤਿਨ ਪੁਰਸ਼ ਤੇ ਇਕ ਔਰਤ ਹੈ। ਉਨ੍ਹਾਂ ਦੱਸਿਆ ਕਿ ਸਾਰੇ ਨਵੇਂ ਕੇਸਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ, ਸਾਰੇ ਕੇਸ ਕਿਸੇ ਨਾ ਕਿਸੇ ਪਾਜ਼ੇਟਿਵ ਕੇਸਾਂ ਦੇ ਸੰਪਰਕ 'ਚ ਆਏ ਹਨ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਕੇਸਾਂ 'ਚੋਂ ਪੁਰਸ਼ਾਂ ਦੀ ਉਮਰ ਕ੍ਰਮਵਾਰ 55, 32 ਤੇ 54 ਸਾਲ ਅਤੇ ਔਰਤ ਦੀ ਉਮਰ 30 ਸਾਲ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਸਾਂ ਦੇ ਸੈਂਪਲ 15 ਜੁਲਾਈ ਨੂੰ ਲਏ ਗਏ ਸਨ ਤੇ ਸ਼ੁੱਕਰਵਾਰ ਨੂੰ ਇਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਇਹ ਵੀ ਪੜ੍ਹੋ: ਦਾਜ ਦੀ ਮੰਗ ਖਾਤਰ ਘਰੋਂ ਕੱਢੀ ਨਵ-ਵਿਆਹੁਤਾ ਨੇ ਰੋ-ਰੋ ਲਗਾਈ ਇਨਸਾਫ ਦੀ ਗੁਹਾਰ
ਉਧਰ ਡਿਪਟੀ ਕਮਿਸ਼ਨਰ ਅਰਵਿੰਦਰ ਪਾਲ ਸਿੰਘ ਸੰਧੂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਕ ਦੂਜੇ ਦੇ ਸੰਪਰਕ 'ਚ ਆਉਣ ਵਾਲੇ ਪਾਜ਼ੇਟਿਵ ਕੇਸਾਂ ਨੂੰ ਬਚਾਅ ਤੇ ਸਾਵਧਾਨੀਆਂ ਦੀ ਵਰਤੋਂ ਕਰਕੇ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਲਾਜ਼ਮੀ ਕੀਤੀ ਜਾਵੇ, ਵਾਰ-ਵਾਰ ਹੱਥ ਜ਼ਰੂਰ ਧੋਤੇ ਜਾਣ ਅਤੇ ਸਮਾਜਿਕ ਦੂਰੀ ਬਰਕਰਾਰ ਰੱਖੀ ਜਾਵੇ।
ਇਹ ਵੀ ਪੜ੍ਹੋ: ਬੱਚਿਆਂ ਲਈ ਦੁਆਵਾਂ ਮੰਗਣ ਵਾਲਾ ਪਿਓ ਹੀ ਬਣਿਆ ਪੁੱਤਰ ਦਾ ਕਾਤਲ
ਸਹਾਇਕ ਥਾਣੇਦਾਰ ਦੇ ਵਾਰ ਨਾਲ ਜ਼ਖਮੀ ਹੋਏ ਨੌਜਵਾਨ ਦੀ ਮੌਤ
NEXT STORY