ਚੰਡੀਗੜ੍ਹ (ਪਰਦੀਪ, ਪਾਲ) : ਚੰਡੀਗੜ੍ਹ ਦੇ ਪੀ. ਜੀ. ਆਈ. 'ਚ ਐਡਵਾਂਸ ਪੀਡੀਆਟ੍ਰਿਕ ਸੈਂਟਰ 'ਚ ਬੁੱਧਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਈ ਗਈ 6 ਮਹੀਨਿਆਂ ਦੀ ਬੱਚੀ ਨੇ ਵੀਰਵਾਰ ਨੂੰ ਦਮ ਤੋੜ ਦਿੱਤਾ। ਬੱਚੀ ਏ. ਪੀ. ਸੀ. ਦੇ ਜਨਰਲ ਵਾਰਡ 'ਚ 9 ਅਪ੍ਰੈਲ ਨੂੰ ਭਰਤੀ ਹੋਈ ਸੀ। ਫਗਵਾੜਾ ਵਾਸੀ ਬੱਚੀ ਨੂੰ ਜੈਨੇਟਿਕ ਹਾਰਟ ਦੀ ਦਿੱਕਤ ਸੀ, ਜਿਸ ਕਾਰਨ ਉਸ ਦੀ ਓਪਨ ਹਾਰਟ ਸਰਜਰੀ ਹੋਣੀ ਸੀ। ਉਸ ਨੂੰ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਤੋਂ ਪੀ. ਜੀ. ਆਈ. ਰੈਫਰ ਕੀਤਾ ਗਿਆ ਸੀ। ਹਾਰਟ ਦੇ ਵਾਲਵ ਸਹੀ ਤਰੀਕੇ ਨਾਲ ਨਹੀਂ ਬਣੇ, ਜਿਸ ਕਾਰਨ ਆਕਸੀਜਨ ਲਈ ਉਸ ਨੂੰ ਵੈਂਟੀਲੇਟਰ ਦਾ ਸਪੋਰਟ ਦਿੱਤਾ ਜਾ ਰਿਹਾ ਸੀ। 2 ਦਿਨਾਂ ਤੋਂ ਉਸ ਦੀ ਹਾਲਤ ਖਰਾਬ ਸੀ, ਜਿਸ ਤੋਂ ਬਾਅਦ ਉਸ ਦਾ ਕੋਰੋਨਾ ਦਾ ਟੈਸਟ ਕੀਤਾ ਗਿਆ ਤਾਂ ਉਹ ਪਾਜ਼ੇਟਿਵ ਪਾਈ ਗਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦਾ ਕਹਿਰ : ਸੱਚਾਈ ਤੋਂ ਪਿੱਛੇ ਚੱਲ ਰਿਹੈ ਸਰਕਾਰ ਦਾ ਹੈਲਥ ਬੁਲੇਟਿਨ
ਪਰਿਵਾਰ ਦੀ ਵੀ ਕੀਤੀ ਗਈ ਸਕਰੀਨਿੰਗ
ਪੀ. ਜੀ. ਆਈ. ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚੀ ਦੇ ਪਰਿਵਾਰ ਦੀ ਵੀ ਸਕਰੀਨਿੰਗ ਕੀਤੀ ਗਈ ਸੀ। ਉਹ ਪਤਾ ਲਾ ਰਹੇ ਹਨ ਕਿ ਬੱਚੀ ਨੂੰ ਇੰਫੈਕਸ਼ਨ ਕਿਵੇਂ ਹੋਇਆ। ਬੱਚੀ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਸੀ ਅਤੇ ਨਾ ਹੀ ਉਹ ਕਿਸੇ ਦੇ ਸੰਪਰਕ 'ਚ ਆਈ ਸੀ। ਹੋ ਸਕਦਾ ਹੈ ਕਿ ਬੱਚੀ ਨੂੰ ਦਾਖਲ ਕਰਦੇ ਸਮੇਂ ਉਸ ਨੂੰ ਕੋਰੋਨਾ ਹੋਇਆ ਹੋਵੇ।
ਇਹ ਵੀ ਪੜ੍ਹੋ : ਜਲੰਧਰ 'ਚ 'ਕੋਰੋਨਾ' ਨੇ ਮਚਾਈ ਤੜਥੱਲੀ, 8 ਹੋਰ ਕੋਰੋਨਾ ਦੇ ਪਾਜ਼ੇਟਿਵ ਕੇਸ ਮਿਲੇ
ਇਹ ਵੀ ਪੜ੍ਹੋ : ਚੰਡੀਗੜ੍ਹ : ਹੁਣ PGI 'ਚ ਹਰ ਸਰਜਰੀ ਤੋਂ ਪਹਿਲਾਂ ਹੋਵੇਗਾ ਕੋਰੋਨਾ ਟੈਸਟ
ਤੁਸੀਂ ਵੀ ਭਾਸ਼ਣ ਕਲਾ ਵਿਚ ਮਾਹਿਰ ਹੋ ਸਕਦੇ ਹੋ
NEXT STORY